23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਡੇਰਾ ਪੀਰ ਬਾਬਾ ਕੜਕੜੀ ਸ਼ਾਹ ਪਿੰਡ ਤਲਵੰਡੀ ਰਾਏ ਦੀ ਦਰਗਾਹ 'ਤੇ ਸਾਲਾਨਾ ਸਮਾਗਮ ਚਾਦਰ ਚੜ੍ਹਾਉਣ ਦੀ ਰਸਮ ਨਾਲ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 06-02-2026
ਰਾਏਕੋਟ, 5 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਡੇਰਾ ਪੀਰ ਬਾਬਾ ਕੜਕੜੀ ਸ਼ਾਹ ਸੱਭਿਆਚਾਰਕ ਕਲੱਬ ਪਿੰਡ ਤਲਵੰਡੀ ਰਾਏ ਦੇ ਸਾਲਾਨਾ 26ਵੇਂ ਸੱਭਿਆਚਾਰਕ ਮੇਲੇ, ਭੰਡਾਰਾ ਅਤੇ ਮਹਾਂ ਕੰਨਿਆ ਦਾਨ ਸਮਾਗਮਾਂ ਦੇ ਪਹਿਲੇ ਦਿਨ ਕੱਵਾਲ ਮਹਿਫ਼ਲ, ਚਾਦਰ ਚੜ੍ਹਾਉਣ ਦੀ ਰਸਮ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਰਪ੍ਰਸਤ ਬਾਬਾ ਦਵਿੰਦਰ ਸਿੰਘ ਗਰੇਵਾਲ, ਪ੍ਰਧਾਨ ਕੁਲਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਹਰਜੀਤ ਸਿੰਘ ਦਿਉਲ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਚਿਰਾਗ ਰੌਸ਼ਨ ਨਾਲ ਹੋਈ, ਉਪਰੰਤ ਝੰਡੇ ਦੀ ਰਸਮ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਗਰੇਵਾਲ ਤੇ ਬਾਬਾ ਕਮਲਜੀਤ ਸਿੰਘ ਲੁਧਿਆਣਾ ਵਾਲਿਆਂ ਵਲੋਂ ਅਦਾ ਕੀਤੀ ਗਈ | ਇਸ ਮੌਕੇ ਕੱਵਾਲਾਂ ਨੇ ਕੱਵਾਲੀਆਂ ਪੇਸ਼ ਕਰਦਿਆਂ ਮਹਿਫ਼ਲ ਜਮਾਈ ਅਤੇ ਰੂਬੀ ਨਿਕਾਲ ਪਾਰਟੀ ਅਜੀਤਵਾਲ ਵਲੋਂ ਪੀਰਾਂ ਦੀਆਂ ਸਿਫ਼ਤਾਂ ਦਾ ਗੁਣ-ਗਾਨ ਕੀਤਾ ਗਿਆ | ਜਿਸ ਦੌਰਾਨ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਗਰੇਵਾਲ ਵਲੋਂ ਕੱਵਾਲ ਮਹਿਫ਼ਲ ਦੌਰਾਨ ਨੋਟਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 6 ਫਰਵਰੀ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ, ਜਦਕਿ 7 ਫਰਵਰੀ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ | ਇਸ ਮੌਕੇ ਬਾਪੂ ਉਜਾਗਰ ਸਿੰਘ ਗਰੇਵਾਲ, ਜੁਆਇੰਟ ਸਕੱਤਰ ਬਲਜੀਤ ਸਿੰਘ ਗਰੇਵਾਲ, ਸਕੱਤਰ ਨੋਨੀ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਧਾਲੀਵਾਲ, ਖ਼ਜ਼ਾਨਚੀ ਜਰਨੈਲ ਸਿੰਘ ਧਾਲੀਵਾਲ, ਫੌਜੀ ਗੁਰਦੇਵ ਸਿੰਘ, ਫੌਜੀ ਹਰਭਜਨ ਸਿੰਘ, ਬਲਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਮਾਂਟੀ, ਸਨੀ ਸਿੰਘ ਸੀਲੋ੍ਹਆਣੀ, ਫੌਜੀ ਹਰਵਿੰਦਰ ਸਿੰਘ ਰਾਏਕੋਟ, ਸੁੱਖਾ ਸਿੰਘ ਰਾਏਕੋਟ, ਕਾਕਾ ਸਿੰਘ ਦਿਉਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕਾਂ, ਸਿਹਤ ਕੇਂਦਰਾਂ 'ਚ ਲੋਕ ਸਿਹਤ ਸਹੂਲਤਾਂ ਦਾ ਲਾਹਾ ਲੈਣ-ਸੀ.ਐੱਮ.ਓ. ਡਾ: ਆਹਲੂਵਾਲੀਆ ਅਗਲੀ ਖ਼ਬਰ ਸੂਬੇ ਦੇ ਸਮੁੱਚੇ ਸਰਕਾਰੀ ਸਕੂਲਾਂ 'ਚ ਮਾਪੇ-ਅਧਿਆਪਕ ਮਿਲਣੀ 7 ਨੂੰ <br/>
Ad Position 24