ਰਾਏਕੋਟ, 23 ਫਰਵਰੀ (ਸੁਸ਼ੀਲ)-ਸੰਤ ਨਿਰੰਕਾਰੀ ਸਤਿਸੰਗ ਭਵਨ ਬ੍ਰਾਂਚ ਰਾਏਕੋਟ ਦੇ ਸੇਵਾਦਾਰਾਂ ਵਲੋਂ ਸੰਤ ਨਿਰੰਕਾਰੀ ਮਿਸ਼ਨ ਦੁਆਰਾ 'ਪ੍ਰੋਜੈਕਟ ਅੰਮਿ੍ਤ' ਤਹਿਤ ਅੱਜ ਕਾਲਸਾਂ ਪਿੰਡ ਵਾਲੀ ਨਹਿਰ ਉੱਤੇ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਸਫ਼ਾਈ ਅਭਿਆਨ ਅਧੀਨ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਕੀਤੀ ਗਈ ਅਤੇ ਪਾਣੀ ਦੀ ਸੰਭਾਲ ਅਤੇ ਸਵੱਛਤਾ ਬਾਰੇ ਹੋਕਾ ਦਿੱਤਾ ਗਿਆ | ਇਸ ਮੌਕੇ ਰਾਏਕੋਟ ਬਰਾਂਚ ਦੇ ਸੰਯੋਜਕ ਅਵਤਾਰ ਸਿੰਘ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਪ੍ਰੋਜੈਕਟ ਅੰਮਿ੍ਤ ਦੇ ਤਹਿਤ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੀ ਅਗਵਾਈ ਹੇਠ ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀਆਂ ਥਾਵਾਂ 'ਤੇ ਪਾਣੀ ਨਾਲ ਸੰਬੰਧਿਤ ਸੋਮਿਆਂ ਦੀ ਸਫ਼ਾਈ ਕੀਤੀ ਗਈ ਅਤੇ ਸਾਰੀ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ | ਇਸ ਮੌਕੇ ਰਾਏਕੋਟ ਸੇਵਾ ਦਲ ਦੇ ਸੰਚਾਲਕ ਭਾਈ ਸਾਹਿਬ ਜਗਦੀਸ਼ ਸਿੰਘ, ਭਾਈ ਸਾਹਿਬ ਚੰਦ ਸਿੰਘ, ਭਾਈ ਸਾਹਿਬ ਜਸਵਿੰਦਰ ਸਿੰਘ, ਭੈਣ ਰੁਪਿੰਦਰ ਕੌਰ ਸਮੇਤ ਰਾਏਕੋਟ ਬਰਾਂਚ ਦੇ 80 ਸੇਵਾਦਾਰਾਂ ਵਲੋਂ ਇਸ ਸਫ਼ਾਈ ਅਭਿਆਨ ਵਿਚ ਯੋਗਦਾਨ ਪਾਇਆ ਗਿਆ | ਇਸ ਮੌਕੇ ਜਗਜੀਵਨ ਸਿੰਘ ਸਰਪੰਚ ਕਲਾਲ ਮਾਜਰਾ, ਹਰਜਿੰਦਰ ਸਿੰਘ, ਹਰਬੰਸ ਸਿੰਘ, ਗੁਰਚਰਨ ਸਿੰਘ, ਨਾਹਰ ਸਿੰਘ, ਰਣਜੋਤ ਸਿੰਘ ਕਾਲਸਾਂ, ਸਰਪੰਚ ਗੁਰਦੇਵ ਸਿੰਘ, ਡਾਕਟਰ ਜਗਜੀਤ ਸਿੰਘ, ਉਸਤਾਦ ਦਰਸ਼ਨ ਸਿੰਘ ਗਿੱਲ, ਜਗਸੀਰ ਸਿੰਘ ਨੰਬਰਦਾਰ ਅਤੇ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ |