ਚੌਂਕੀਮਾਨ, 23 ਫਰਵਰੀ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਗੁਰਮਤਿ ਪ੍ਰਕਾਸ਼ ਸਾਹਿਬ ਪਿੰਡ ਕੁਲਾਰ ਵਿਖੇ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਕੁਲਾਰ ਦੀ ਯਾਦ ਵਿਚ ਸਿੱਖ ਸੰਗੀਤ ਸੰਮੇਲਨ ਉਸਤਾਦ ਜੀ ਦੇ ਸਮੂਹ ਵਿਦਿਆਰਥੀਆਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਹਰਕੀਰਤ ਸਿੰਘ ਕੁਲਾਰ ਕੈਨੇਡਾ ਤੇ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ ਨੇ ਦੱਸਿਆ ਕਿ 13 ਮਾਰਚ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਜਾਣਗੇ, ਜਿੰਨ੍ਹਾਂ ਦੇ ਭੋਗ 15 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਤੇ ਭੋਗ ਪੈਣ ਉਪਰੰਤ ਮਹਾਨ ਬਸੰਤ ਬਹਾਰ ਕੀਰਤਨ ਦਰਬਾਰ ਵਿਚ ਉਸਤਾਦ ਰਾਗੀ ਸੂਬਾ ਸਿੰਘ ਮੁੱਖ ਸੇਵਾਦਾਰ ਨੇਤਰਹੀਣ ਆਸ਼ਰਮ ਗੁਰਦੁਆਰਾ ਚੰਦੂਆਣਾ ਸਾਹਿਬ, ਰਾਗੀ ਭਾਈ ਸ਼ਮਸ਼ੇਰ ਸਿੰਘ ਸੂਰਮਾ ਅਤੇ ਵਿਦਿਆਰਥੀ, ਰਾਗੀ ਲਾਲ ਸਿੰਘ ਧਨੌਲਾ, ਉਸਤਾਦ ਪ੍ਰੋ. ਸੁਖਵਿੰਦਰ ਸਿੰਘ ਅਤੇ ਵਿਦਿਆਰਥੀ (ਤਬਲਾ ਵਾਦਨ), ਮਨਪ੍ਰੀਤ ਕੌਰ ਅਤੇ ਵਿਦਿਆਰਥੀ (ਤੰਤੀ ਸਾਜ ਕੀਰਤਨ), ਰਾਗੀ ਗੋਬਿੰਦਰ ਸਿੰਘ ਆਲਮਪੁਰੀ, ਮਨਜੀਤ ਸਿੰਘ ਸਾਗਰ (ਐੱਮ.ਏ. ਸੰਗੀਤ), ਰਾਗੀ ਅਵਾਤਰ ਸਿੰਘ ਧਨੌਲਾ, ਕਵੀਸ਼ਰ ਗੁਰਜੰਟ ਸਿੰਘ ਸੋਹਲ ਧਨੌਲਾ ਆਦਿ ਪੰਥਕ ਦੇ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰ-ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਮਿਤੀ 14 ਮਾਰਚ, ਦਿਨ ਸ਼ਨੀਵਾਰ ਸਵੇਰੇ 9 ਵਜੇ ਸਕੂਲਾਂ ਦੇ ਵਿਦਿਆਰਥੀਆਂ ਦੇ ਕਵਿਤਾ ਤੇ ਕਵੀਸ਼ਰੀ ਮੁਕਾਬਲਿਆ ਸਮੇਤ ਨਰੋਈ ਸਿਹਤ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੌਕੇ ਹਰਕੀਰਤ ਸਿੰਘ ਕੁਲਾਰ ਕੈਨੇਡਾ ਨੇ ਦੱਸਿਆ ਕਿ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਕੁਲਾਰ ਦੀ ਯਾਦ ਵਿਚ ਕਰਵਾਏ ਜਾ ਰਹੇ ਸਿੱਖ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ |