26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਬੱਸੀਆਂ ਤੋਂ ਨੱਥੋਵਾਲ ਰੋਡ ਦੀ ਵਾਈਡਨਿੰਗ ਅਤੇ ਅਪਗ੍ਰੇਡਸ਼ਨ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਯਤਨਾਂ ਸਦਕਾ ਪਿੰਡ ਬੱਸੀਆਂ ਤੋਂ ਨੱਥੋਵਾਲ ਰੋਡ ਦੀ ਵਾਈਡਨਿੰਗ ਅਤੇ ਅੱਪਗ੍ਰੇਡਸ਼ਨ ਕਰਵਾਉਣ ਦੇ ਵਿਕਾਸ ਕਾਰਜ਼ ਦਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਸੜਕੀ ਜਾਲ ਨੂੰ ਬਿਹਤਰ ਬਣਾਉਣ ਦੇ ਮਿੱਥੇ ਟੀਚੇ ਅਨੁਸਾਰ ਹਲਕਾ ਰਾਏਕੋਟ ਵਿਚ ਸੜਕਾਂ ਨੂੰ ਨਵਾਂ ਬਣਾਉਣ ਅਤੇ ਰਿਪੇਅਰ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਸੇ ਲੜੀ ਤਹਿਤ ਲਗਭਗ 4 ਕਰੋੜ 17 ਲੱਖ ਦੀ ਲਾਗਤ ਨਾਲ ਬੱਸੀਆਂ ਤੋਂ ਨੱਥੋਵਾਲ ਰੋਡ ਦੀ ਵਾਈਡਨਿੰਗ ਅਤੇ ਅੱਪਗ੍ਰੇਡਸ਼ਨ ਦੇ ਕੰਮ ਦੀ ਆਰੰਭਤਾ ਕਰਵਾਈ ਗਈ ਹੈ ਅਤੇ ਜਿਸ ਨਾਲ ਸੜ੍ਹਕ ਨੂੰ ਨਵੀਂ ਰੂਪ-ਰੇਖਾ ਦਿੱਤੀ ਜਾਵੇਗੀ | ਵਿਧਾਇਕ ਠੇਕੇਦਾਰ ਨੇ ਆਖਿਆ ਕਿ ਹਲਕੇ ਦੀਆਂ ਹੋਰਨਾਂ ਅਧੂਰੀਆਂ ਸੜਕਾਂ ਦੀ ਵੀ ਜਲਦ ਮੁਰੰਮਤ ਕਰਵਾ ਦਿੱਤੀ ਜਾਵੇਗੀ | ਇਸ ਮੌਕੇ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਪੀ.ਏ. ਕਮਲ ਸਿੰਘ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਸਾਬਕਾ ਸਰਪੰਚ ਸਤਪਾਲ ਸਿੰਘ ਝੋਰੜਾਂ, ਬਲਾਕ ਪ੍ਰਧਾਨ ਮਨਸਾ ਖਾਂ ਨੱਥੋਵਾਲ, ਜੇਈ ਜਸਕਰਨ ਸਿੰਘ, ਬਲਾਕ ਪ੍ਰਧਾਨ ਬਲਜੀਤ ਸਿੰਘ ਝੋਰੜਾਂ, ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਸਰਪੰਚ ਗੁਰਪ੍ਰੀਤ ਸਿੰਘ ਚੱਕ ਭਾਈਕਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਚੱਕ ਭਾਈਕਾ, ਪ੍ਰਧਾਨ ਵਿਸ਼ਵਜੀਤ ਸਿੰਘ ਬੱਸੀਆਂ, ਸੁੱਖਾ ਸਿੰਘ ਨੱਥੋਵਾਲ, ਰਾਏ ਸਿੰਘ ਲੋਹਟਬੱਦੀ, ਇੰਦਰਜੀਤ ਸਿੰਘ ਨੱਥੋਵਾਲ, ਰਣਧੀਰ ਸਿੰਘ ਨੱਥੋਵਾਲ, ਤਰਸੇਮ ਸਿੰਘ ਚੱਕ ਭਾਈਕਾ, ਸੁਖਪਾਲ ਸਿੰਘ ਨੱਥੋਵਾਲ, ਮਹਿੰਦਰ ਸਿੰਘ ਬੁੱਟਰ, ਸਹਿਜਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਕੁਲਾਰ ਦੀ ਯਾਦ 'ਚ ਸਿੱਖ ਸੰਗੀਤ ਸੰਮੇਲਨ 15 ਨੂੰ ਅਗਲੀ ਖ਼ਬਰ 'ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ' ਪ੍ਰੋਗਰਾਮ ਤਹਿਤ ਹਲਕਾ ਦਾਖਾ 'ਚ ਅਕਾਲੀ ਦਲ ਦਾ ਇਕੱਠ ਪਹਿਲੀ ਨੂੰ
Ad Position 24