ਮੁੱਲਾਂਪੁਰ-ਦਾਖਾ, 23 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਆਗਾਮੀ ਚੋਣਾਂ 'ਚ ਸੱਤ੍ਹਾ 'ਤੇ ਕਾਬਜ਼ ਹੋਣ ਲਈ ਕਾਹਲਾ! ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰੋਗਰਾਮ ਬੂਥ ਪੱਧਰ ਤੱਕ ਲਿਜਾਣ ਲਈ ਹਲਕਾ ਪੱਧਰੀ ਪਾਰਟੀ ਦੇ ਵੱਡੇ ਪ੍ਰੋਗਰਾਮ ਦੇ ਰਿਹਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਪੰਜਾਬ ਬਚਾਓ ਪ੍ਰੋਗਰਾਮ ਤਹਿਤ ਹਲਕਾ ਦਾਖਾ 'ਚ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਹੁਣ ਤੋਂ ਹੀ ਵੱਡੀਆਂ ਤਿਆਰੀਆਂ ਹੋਣ ਲੱਗ ਪਈਆਂ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਆਪਣੇ ਸਰਕਲ ਪ੍ਰਧਾਨਾਂ, ਹੋਰ ਅਕਾਲੀ ਦਲ ਦੀ ਯੂਥ ਟੀਮ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨਾਲ ਰਾਇ ਮਸ਼ਵਰੇ ਉਪਰੰਤ ਪਿੰਡ-ਪਿੰਡ ਸੱਦਾ ਪੱਤਰ ਦੇਣ ਲਈ ਨੁੱਕੜ ਮੀਟਿੰਗਾਂ ਹੋਣ ਲੱਗ ਪਈਆਂ ਤਾਂ ਜੋ ਵਿਧਾਨ ਸਭਾ ਹਲਕਾ ਦਾਖਾ ਅਧੀਨ ਅਹਿਮ ਕਸਬਾ ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਪਹਿਲੀ ਮਾਰਚ ਨੂੰ ਹੋਣ ਵਾਲੇ ਵੱਡੇ ਇਕੱਠ ਵਿਚ ਪੰਥਕ ਲੋਕਾਂ ਦਾ ਲਾਮਿਸਾਲ ਇਕੱਠ ਜੁੜ ਸਕੇ | ਪਿੰਡ ਗਹੌਰ, ਬੱਦੋਵਾਲ, ਪਮਾਲ, ਭਨੋਹੜ, ਜਾਂਗਪਰੁ ਸਮੇਤ ਦਰਜਨਾਂ ਪਿੰਡਾਂ 'ਚ ਜਸਕਰਨ ਸਿੰਘ ਦਿਓਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਪਹਿਲੀ ਮਾਰਚ ਦਾ ਸੱਦਾ ਪੱਤਰ ਦਿੰਦਿਆਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਦਿਨ ਜਿਥੇ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦਾ ਠੀਕ 2 ਵਜੇ ਉਦਘਾਟਨ ਹੋਵੇਗਾ, ਉਥੇ ਸਹੀ 2:30 ਵਜੇ ਦਫ਼ਤਰ ਦੇ ਨੇੜੇ ਹੀ ਖੁੱਲ੍ਹੇ ਪੰਡਾਲ 'ਚ ਹਜ਼ਾਰਾਂ ਦੀ ਤਾਆਦ ਇਕੱਤਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਜਾਣਾ ਹੈ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਉਦਘਾਟਨ ਸਮੇਂ ਸ਼ਮੂਲੀਅਤ ਲਈ ਸੱਦਾ ਪੱਤਰ ਦੇ ਰਹੇ ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਬਹੁਤਾਦ ਨੇੜਲੇ ਪਿੰਡਾਂ ਦੇ ਲੋਕਾਂ ਮੈਨੂੰ ਆਪਣੇ ਹੀ ਵਾਹਨਾਂ ਕਾਰਾਂ, ਜੀਪਾਂ, ਟਰੈਕਟਰ, ਟਰਾਲੀਆਂ 'ਤੇ ਪਹੁੰਚਣ ਦਾ ਭਰੋਸਾ ਦਿੱਤਾ, ਸਿੱਧਵਾਂ ਬੇਟ ਦਰਿਆ ਕਿਨਾਰੇ ਜਾਂ ਕਸਬਾ ਜੋਧਾਂ ਤੋਂ ਉਪਰਲੇ ਪਿੰਡਾਂ ਲਈ ਮਿੰਨੀ ਜਾਂ ਵੱਡੀਆਂ ਬੱਸਾਂ ਦਾ ਵੀ ਪ੍ਰਬੰਧ ਹੋ ਚੁੱਕਾ ਹੈ |
'ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ' ਪ੍ਰੋਗਰਾਮ ਤਹਿਤ ਹਲਕਾ ਦਾਖਾ 'ਚ ਅਕਾਲੀ ਦਲ ਦਾ ਇਕੱਠ ਪਹਿਲੀ ਨੂੰ
ਅਜੀਤ ਡੈਸਕ
24-02-2026