ਸਿੱਧਵਾਂ ਬੇਟ, 25 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਲੀਲਾਂ ਮੇਘ ਸਿੰਘ ਦੇ ਬਾਹਰਵਾਰ ਸ਼ੇਖਦੌਲਤ ਵਾਲੀ ਸੜਕ 'ਤੇ ਸਥਿਤ ਵਿਜ਼ਡਮ ਇੰਟਰਨੈਸ਼ਨਲ ਸਕੂਲ ਲੀਲਾਂ ਮੇਘ ਸਿੰਘ ਦਾ ਸਾਲਾਨਾ ਸਮਾਗਮ ਧਾਰਮਿਕ ਰੰਗਾਂ ਵਿਚ ਰੰਗ ਕੇ ਯਾਦਗਾਰੀ ਹੋ ਨਿੱਬੜਿਆ | ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਅਤੇ ਪਿ੍ੰਸੀਪਲ ਅਨੀਤਾ ਕਾਲੜਾ ਦੀ ਰਹਿਨੁਮਾਈ ਹੇਠ ਹੋਏ ਇਸ ਸਮਾਗਮ ਮੌਕੇ ਵੈਦਿਕ ਧਰਮ ਸੰਸਥਾਨ ਅਤੇ ਮਸ਼ਹੂਰ ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਸਹਿਯੋਗ ਨਾਲ 1000 ਸਾਲ ਪੁਰਾਤਨ ਸੋਮਨਾਥ ਜੋਤਰਿਲਿੰਗ ਦੇ ਪ੍ਰਾਚੀਨ ਦਰਸ਼ਨਾਂ ਸੰਬੰਧੀ ਇਕ ਵਿਸ਼ੇਸ਼ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ 'ਤੇ ਫੁੱਲਾਂ ਦੀ ਵਰਖਾ ਕਰਨ ਉਪਰੰਤ ਰੀਬਨ ਕੱਟ ਕੇ ਕੀਤੀ ਗਈ | ਉਪਰੰਤ ਸਾਰੀਆਂ ਧਾਰਮਿਕ ਸ਼ਖ਼ਸੀਅਤਾਂ ਦਾ ਚੇਅਰਮੈਨ ਸਤੀਸ਼ ਕਾਲੜਾ ਅਤੇ ਪਿ੍ੰਸੀਪਲ ਅਨੀਤਾ ਕਾਲੜਾ ਵਲੋਂ ਗੁਲਦਸਤੇ ਭੇਟ ਕਰਕੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ | ਉਪਰੰਤ ਵੇਦ ਮੰਤਰਾਂ ਦੀ ਧੁਨੀ ਨਾਲ ਰੁਦਰ ਅਭਿਸ਼ੇਕ ਦੀ ਵਿਧੀ ਸ਼ੁਰੂ ਕੀਤੀ ਗਈ | ਪਵਿੱਤਰ ਜਲ, ਦੁੱਧ, ਦਹੀਂ, ਘੀ ਅਤੇ ਬਿਲਵ ਪੱਤਰਾਂ ਨਾਲ ਸ਼ਿਵ ਅਰਾਧਨਾ ਕੀਤੀ ਗਈ | ਉਨ੍ਹਾਂ ਵਲੋਂ ਸਰਸਵਤੀ ਵੰਦਨਾ ਅਤੇ ਗਣੇਸ਼ ਵੰਦਨਾ 'ਤੇ ਨਾਚ ਵੀ ਕੀਤਾ ਗਿਆ | ਉਪਰੰਤ ਸਕੂਲ ਦੇ ਹੋਣਹਾਰ ਅਤੇ ਵਧੀਆ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਟਰਾਫ਼ੀਆਂ ਦੇ ਨਾਲ ਸਨਮਾਨ ਕੀਤਾ ਗਿਆ | ਆਪਣੇ ਸੰਬੋਧਨ ਵਿਚ ਚੇਅਰਮੈਨ ਕਾਲੜਾ ਅਤੇ ਪਿ੍ੰਸੀਪਲ ਕਾਲੜਾ ਨੇ ਆਖਿਆ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਮਹਾਨ ਧਾਰਮਿਕ ਕਾਰਜ ਲਈ ਸਾਡੇ ਸਕੂਲ ਦੀ ਚੋਣ ਕੀਤੀ ਗਈ | ਉਨ੍ਹਾਂ ਇਸ ਲਈ ਸ੍ਰੀ ਰਵੀ ਸ਼ੰਕਰ ਅਤੇ ਸ੍ਰੀ ਨਰੇਸ਼ ਵਰਮਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨ੍ਹਾਂ ਨੇ ਇਸ ਧਾਰਮਿਕ ਸਟੇਜ਼ ਦੀ ਸੇਵਾ ਬਾਖੂਬੀ ਨਿਭਾਈ | ਇਸ ਮੌਕੇ ਸਕੂਲ ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਆਰਿਅਨ ਕਾਲੜਾ, ਨਿਖਿਲ ਕਾਲੜਾ, ਭਾਜਪਾ ਆਗੂ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਾਜਿੰਦਰ ਸ਼ਰਮਾ, ਸਾਬਕਾ ਪ੍ਰਧਾਨ ਗੌਰਵ ਖੁੱਲਰ, ਡਾ. ਨਰਿੰਦਰ ਸਿੰਘ ਬੀ.ਕੇ., ਗੁਰਿੰਦਰ ਸਿੰਘ ਸਿੱਧੂ ਆਟੋ ਮੋਬਾਇਲ, ਐਡਵੋਕੇਟ ਅੰਕੁਸ਼ ਧੀਰ, ਐਡਵੋਕੇਟ ਵਿਵੇਕ ਭਾਰਦਵਾਜ਼, ਅੰਕੁਸ਼ ਗੋਇਲ, ਸਤੀਸ ਕੁਮਾਰ, ਸੰਟੀ ਕੁਮਾਰ, ਦੀਪਕ ਸ਼ਰਮਾ, ਵਿਕਰਮ ਕਲਿਆਣ, ਸੁਖਦੇਵ ਸਿੰਘ ਸੇਰਪੁਰੀ, ਸੁਖਜੀਵਨ ਸਿੰਘ, ਬਾਲਕਿ੍ਸ਼ਨ, ਮਨੀਸ਼ ਸ਼ਰਮਾ, ਟੋਨੀ ਵੈਰੀ, ਰੋਹਿਤ ਸਿੰਗਲਾ, ਪਿ੍ੰਸ਼ੀਪਲ ਸਤੀਸ਼ ਸ਼ਰਮਾ, ਰਾਜ ਕੁਮਾਰ ਭੱਲਾ, ਸੋਨੂੰ ਮੱਕੜ, ਕਿ੍ਸ਼ਨ ਕੁਮਾਰ, ਰਜਿੰਦਰ ਜੈਨ ਵੈੱਲਫੇਅਰ ਸੁਸਾਇਟੀ, ਕਾਕਾ ਜੈਨ, ਸ਼ਸ਼ੀ ਭੂਸ਼ਣ, ਮਦਨ ਮੋਹਣ, ਉਮੇਸ਼ ਚੱਢਾ, ਹਿੰਮਤ ਵਰਮਾ, ਨਵੀਨ ਗੋਇਲ, ਡਾ. ਭਰਤ ਭੂਸ਼ਣ ਸਿੰਗਲਾ, ਸੋਨੂ ਮਲਹੋਤਰਾ, ਦਿਨੇਸ਼ ਮਲਹੋਤਰਾ, ਕੇਵਲ ਮਲਹੋਤਰਾ, ਗੁਲਸ਼ਨ ਅਰੋੜਾ ਆਦਿ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਦੇ ਮੁਖੀ ਹਾਜ਼ਰ ਸਨ |