17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਧਾਮ ਗੰਗੋਤਰੀ ’ਚ ਸਾਧੂ-ਸੰਤਾਂ ਲਈ ਸਾਲਾਨਾ ਭੰਡਾਰਾ ਕਰਵਾਇਆ

ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸਵਾਮੀ ਗੰਗਾ ਨੰਦ ਭੂਰੀ ਵਾਲੇ ਆਸ਼ਰਮ ਸਤਿਗੁਰੂ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਵਲੋਂ ਉਤਰਾਖੰਡ ਦੇ ਧਾਮ ਗੰਗੋਤਰੀ ਮੰਦਰ ਨਜ਼ਦੀਕ ਠੰਡੀਆਂ ਗੁਫਾਫ਼ਾਂ ’ਚ ਤਪ ਕਰ ਰਹੇ ਸਾਧੂ-ਸੰਤਾਂ ਲਈ ਸ਼ੀਤਕਾਲ ਦਾ ਸਾਲਾਨਾ 60ਵਾਂ ਲੰਗਰ ਭੰਡਾਰਾ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਮੌਜੂਦਾ ਸੰਚਾਲਕ ਸਵਾਮੀ ਸੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਸੇਵਾਦਾਰਾਂ ਦੇ ਜਥੇ ਨਾਲ ਜਾ ਕੇ ਸਾਧੂ-ਸਾਧਵੀਆਂ ਦੀ ਸੇਵਾ ਕੀਤੀ।

Ad Position 21
No active advertisement
ਅਜੀਤ ਡੈਸਕ 18-11-2026
ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸਵਾਮੀ ਗੰਗਾ ਨੰਦ ਭੂਰੀ ਵਾਲੇ ਆਸ਼ਰਮ ਸਤਿਗੁਰੂ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਵਲੋਂ ਉਤਰਾਖੰਡ ਦੇ ਧਾਮ ਗੰਗੋਤਰੀ ਮੰਦਰ ਨਜ਼ਦੀਕ ਠੰਡੀਆਂ ਗੁਫਾਫ਼ਾਂ ’ਚ ਤਪ ਕਰ ਰਹੇ ਸਾਧੂ-ਸੰਤਾਂ ਲਈ ਸ਼ੀਤਕਾਲ ਦਾ ਸਾਲਾਨਾ 60ਵਾਂ ਲੰਗਰ ਭੰਡਾਰਾ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਮੌਜੂਦਾ ਸੰਚਾਲਕ ਸਵਾਮੀ ਸੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਸੇਵਾਦਾਰਾਂ ਦੇ ਜਥੇ ਨਾਲ ਜਾ ਕੇ ਸਾਧੂ-ਸਾਧਵੀਆਂ ਦੀ ਸੇਵਾ ਕੀਤੀ।ਉਨ੍ਹਾਂ ਸੰਤ-ਮਹਾਤਮਾ ਦੀ ਸੁਵਿਧਾ ਲਈ ਗਰਮ ਕੰਬਲ, ਕੋਟ-ਕੋਟੀਆਂ, ਬੂਟ-ਜੁਰਾਬਾਂ, ਸਾਬਣ, ਤੇਲ, ਕੌਫ਼ੀ/ਚਾਹ, ਖੰਡ, ਸੁੱਕਾ ਦੁੱਧ, ਘਿਓ, ਰਸ, ਬਿਸਕੁਟ, ਸੁੱਕੇ ਮੇਵੇ, ਬਰਤਨ ਆਦਿ ਲੋੜੀਂਦੀ ਸਮੱਗਰੀ ਭੇਟ ਕੀਤੀ। ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਇਸ ਦੇ ਨਾਲ ਹੀ ਵੱਖ-ਵੱਖ ਗੁਫਾਫ਼ਾਂ ‘ਚ ਤਪ ਕਰ ਰਹੇ ਸਵਾਮੀ ਰਮੇਸਵਰਾ ਨੰਦ, ਸਵਾਮੀ ਅਗਿਆਤਰਾਜ, ਪੀਗੇਸ ਬ੍ਰਹਮਚਾਰੀ, ਪਰਮਾਨੰਦ ਗਿਰੀ, ਸਵਾਮੀ ਸੇਖਦੇਵਾ ਨੰਦ, ਨਾਂਗਾ ਬਾਬਾ ਭਾਗੀਰਥੀ ਗਿਰੀ, ਸਵਾਮੀ ਕਮਲਾ ਨੰਦ ਗਿਰੀ, ਸਵਾਮੀ ਸਿਵ ਯੋਗੀ, ਲੋਕੇਸ਼ ਬ੍ਰਹਮਚਾਰੀ, ਸਵਾਮੀ ਜਵਾਹਰ ਦਾਸ, ਰਾਘਨਾ ਨੰਦ, ਸਵਾਮੀ ਸਦਾ ਸਿਵ ਭਾਰਤੀ, ਸਵਾਮੀ ਪ੍ਰਸ਼ਾਂਤ ਦੇਵ, ਯੋਗੀ ਦੀਪ ਨਾਥ, ਬ੍ਰਹਮਚਾਰੀ ਪ੍ਰਤੀਕ, ਗੋਪੀ ਚੰਦਰ ਸੇਖਰ, ਸਵਾਮੀ ਨਿਰਜਾ ਨੰਦ, ਸਵਾਮੀ ਦਲੀਪ ਪੁਰੀ, ਪੰਡਿਤ ਆਸ਼ਾਰਾਮ, ਸਵਾਮੀ ਮਹਿੰਦਰਪੁਰੀ, ਸੰਤਾਂ-ਮਹਾਂਪੁਰਸ਼ਾਂ ਨਾਲ ਵਿਚਾਰ ਵਿਟਾਂਦਰਾ ਕੀਤਾ। ਦੂਜੇ ਪਾਸੇ ਦੰਡੀ ਸਵਾਮੀ ਆਸ਼ਰਮ ਧਾਮ ਗੰਗੋਤਰੀ ਦੇ ਸਰਪ੍ਰਸਤ/ਸੰਚਾਲਕ ਸਵਾਮੀ ਵਸ਼ਿਸ਼ਟ ਯੋਗੀ ਜੀ ਨੇ ਸਵਾਮੀ ਸੰਕਰਾ ਨੰਦ ਭੂਰੀ ਵਾਲੇ, ਸਵਾਮੀ ਓਮਾ ਨੰਦ ਭੂਰੀ ਵਾਲੇ ਤੇ ਧਾਮ ਤਲਵੰਡੀ ਖੁਰਦ ਨਾਲ ਜੁੜੀਆਂ ਦੇਸ਼ਾਂ-ਵਿਦੇਸਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਧਾਮ ਗੰਗੋਤਰੀ ਵਿਖੇ ਸਾਲ ’ਚ 2 ਵੱਡੇ ਭੰਡਾਰੇ ਕਰਦੇ ਹਨ ਤੇ ਨਾਲ ਹੀ ਉੇਨ੍ਹਾਂ ਦੰਡੀ ਸਵਾਮੀ ਆਸਰਮ ’ਚ ਸੰਗਤਾਂ ਤੇ ਸੰਤਾਂ ਦੀ ਰਿਹਾਇਸ ਲਈ ਆਧੁਨਿਕ ਕਮਰਿਆਂ ਦਾ ਨਿਰਮਾਣ ਵੀ ਕਰਵਾਇਆ ਹੈ। ਕੜਾਕੇ ਦੀ ਠੰਡ ਦੌਰਾਨ ਸੰਗਤਾਂ ਲਈ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਲੰਗਰ ਦਾ ਸਾਜੋ ਸਮਾਨ ਅਤੇ ਪਾਣੀ ਗਰਮ ਕਰਨ ਲਈ ਵੱਖ-ਵੱਖ ਉਪਕਰਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਪੰਜਾਬ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਤਰਾਖੰਡ ਦੀ ਦੇਵ ਭੂਮੀ ‘ਚ ਆਉਣ ਸਮੇਂ ਆਵਾਜਾਈ ਦੇ ਨਿਯਮਾਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਚੌਗਿਰਦੇ ਸੀ ਸਫ਼ਾਈ ਦਾ ਧਿਆਨ ਰੱਖਣਾ ਜਰੂਰੀ ਹੈ।ਇਸ ਮੌਕੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸਵਾਮੀ ਭੈਰਵੀ ਸਿਵ ਪ੍ਰਿਅ, ਯੋਗਾ ਨੰਦ ਪੁਰੀ, ਸਵਾਮੀ ਓਮਕਾਰਾ ਨੰਦ ਪੁਰੀ, ਸਵਾਮੀ ਗੋਬਿੰਦ ਦਾਸ, ਸਵਾਮੀ ਏਕਤਾ ਨੰਦ, ਸਵਾਮੀ ਮਹੇਸ਼ ਨੰਦ ਪੁਰੀ, ਸਵਾਮੀ ਵਿੱਦਿਆ ਨੰਦ, ਸਵਾਮੀ ਸਤਗਾਨੰਦ, ਸਵਾਮੀ ਹਰੀ ਹਰ ਸਰੂਪ, ਸਵਾਮੀ ਬਸਕਰਾ ਨੰਦ, ਸਵਾਮੀ ਵੇਦਾਂਤਾ ਨੰਦ, ਸਵਾਮੀ ਮਹੇਸ਼ ਤੋਂ ਇਲਾਵਾ ਸਾਧਵੀਆਂ ’ਚ ਮਾਤਾ ਹਿਮੰਤ ਜੀ, ਮਾਤਾ ਮਮਤਾ ਅਮਨ, ਮਾਤਾ ਪ੍ਰੇਮ ਕੁਮਾਰੀ, ਮਾਤਾ ਪ੍ਰਮਾਤਮਾ, ਮਾਤਾ ਜਾਹਨਵੀ, ਮਾਤਾ ਲਕਸ਼ਮੀ ਆਦਿ ਹਾਜਰ ਸਨ।ਸੇਵਾਦਾਰਾਂ ਦੇ ਜਥੇ ‘ਚ ਚੌਧਰੀ ਸੁਖਦੇਵ ਰਾਜ, ਮੋਹਣ ਲਾਲ ਪਵਾ, ਵਜੀਰ ਸਿੰਘ ਅਲੂਣਾ, ਮਨਜੀਤ ਸਿੰਘ ਮਿੱਠੂ ਬਰ੍ਹਮੀ ਤੇ ਨਿਸ਼ਾਨ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੂੜਾ ਚੁਕਣ ਵਾਲੀ ਕੰਪਨੀ ਟ੍ਰਿਪਲ ਆਰ ਨੂੰ ਨਿਗਮ ਨੇ ਕੱਢਿਆ ਚੇਤਾਵਨੀ ਨੋਟਿਸ ਅਗਲੀ ਖ਼ਬਰ ਸਬ-ਤਹਿਸੀਲ ਸਿੱਧਵਾਂ ਬੇਟ ’ਚ ਘੱਟ ਅਸ਼ਟਾਮ ਫ਼ੀਸ ਭਰ ਕੇ ਰਜਿਸਟਰੀ ਕਰਵਾਉਣ ਵਾਲੇ 36 ਲੋਕਾਂ ਖਿਲਾਫ਼ ਮਾਮਲਾ ਦਰਜ
Ad Position 24