ਜਗਰਾਉਂ, 26 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਨਾਟ ਕਲਾ ਕੇਂਦਰ ਜਗਰਾਉਂ ਵਲੋਂ ਆਪਣਾ ਸਾਲਾਨਾ ਇਕ ਰੋਜ਼ਾ ਨਾਟ ਫੈਸਟੀਵਲ ਡਾ: ਅੰਬੇਡਕਰ ਭਵਨ ਜਗਰਾਉਂ ਵਿਖੇ ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਪੇਸ਼ ਕੀਤੇ ਗਏ ਨਾਟਕਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ, ਉੱਥੇ ਖੇਡ ਲੇਖਕ ਪਿ੍ੰਸੀਪਲ ਸਰਵਣ ਸਿੰਘ ਢੁੱਡੀਕੇ ਵਲੋਂ ਪਹੁੰਚਕੇ ਆਪਣੇ ਭਾਸ਼ਣ ਨਾਲ ਸੰਬੋਧਨ ਕੀਤਾ ਗਿਆ | ਇਸ ਮੌਕੇ ਪਿ੍ੰ: ਸਰਵਣ ਸਿੰਘ ਨੇ ਕਿਹਾ ਕਿ ਇਹ ਪ੍ਰਬੰਧਕਾਂ ਦਾ ਵਧੀਆ ਉਪਰਾਲਾ ਹੈ, ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਹਿਰਾਂ, ਕਸਬਿਆਂ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਲੇਖਕਾਂ ਅਤੇ ਨਾਟਕਕਾਰਾਂ ਨੂੰ ਮਾਣ ਸਨਮਾਨ ਮਿਲ ਸਕੇ | ਇਸ ਮੌਕੇ ਡਾ: ਗੁਰਮੀਤ ਸਿੰਘ ਗਿੱਲ ਮੱਦੋਕੇ ਪੁਰਸਕਾਰ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੂੰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੂੰ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਨਗਦ ਰਾਸ਼ੀ ਪ੍ਰਦਾਨ ਕੀਤੀ ਗਈ | ਇਸ ਮੌਕੇ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਲੇਖਕਾਂ, ਕਵੀਆਂ, ਨਾਟਕਕਾਰਾਂ ਨੂੰ ਹੌਂਸਲਾ ਅਫ਼ਜਾਈ ਮਿਲਦੀ ਹੈ | ਇਸ ਮੌਕੇ ਜਰਨੈਲ ਕੌਰ ਧਾਲੀਵਾਲ ਦਾ ਨਾਵਲ 'ਸੁਖੀ ਵਸੈ ਮਸਕੀਨੀਆ' ਅਤੇ ਕੈਲਾਸ਼ ਕੌਰ ਠਾਕੁਰ ਦਾ ਬਾਲ ਨਾਟਕ ਸੰਗ੍ਰਹਿ 'ਚਾਨਣ ਮੁਨਾਰਾ' ਅਤੇ ਮਿੰਨੀ ਕਹਾਣੀ ਸੰਗ੍ਰਹਿ 'ਸ਼ਬਦਾਂ ਦੇ ਘੇਰੇ' ਲੋਕ ਅਰਪਣ ਕੀਤੇ ਗਏ | ਇਸ ਮੌਕੇ ਆਰਟ ਸਿਰਜਣਾ ਗਰੁੱਪ ਵਲੋਂ ਡਾ: ਸੋਮਪਾਲ ਹੀਰਾ ਨੇ 'ਭਾਸ਼ਾ ਵਹਿੰਦਾ ਦਰਿਆ' ਨਾਟਕ ਪੇਸ਼ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਆਗੂ ਹਰਜੋਤ ਕਮਲ ਸਿੰਘ, ਡਿਪਟੀ ਡਾਇਰੈਕਟਰ ਬਲਦੇਵ ਸਿੰਘ, ਸਾਬਕਾ ਡੀ.ਈ.ਓ. ਮੇਜਰ ਸਿੰਘ ਸੰਧੂ, ਗੁਰਮੀਤ ਸਿੰਘ ਭਿੰਡਰ ਮਨੀਲਾ, ਕੁਲਵਿੰਦਰ ਸਿੰਘ ਕੈਨੇਡੀਅਨ, ਡਾ: ਜੈ ਰਾਮ ਕੱਕੜ, ਰਵੀ ਸਿੰਘ ਪੱਬੀਆਂ, ਸ: ਦਰਸ਼ਨ ਸਿੰਘ ਕੈਨੇਡਾ ਸ: ਰਾਜਿੰਦਰ ਸਿੰਘ ਚਾਹਲ ਅਤੇ ਸ: ਗੁਰਬਖਸ਼ ਸਿੰਘ ਗਰਚਾ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਇਹ ਫੈਸਟੀਵਲ ਵਿਚ ਡਾ: ਗੁਰਮੀਤ ਸਿੰਘ ਦੇ ਸੁਪਤਨੀ ਡਾ: ਕਰਮਜੀਤ ਕੌਰ ਅਤੇ ਭਰਾ ਹਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ, ਜਿੰਨ੍ਹਾਂ ਵਲੋਂ ਇਸ ਪ੍ਰੋਗਰਾਮ 'ਚ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਇਹ ਫੈਸਟੀਵਲ 'ਚ ਮੋਹੀ ਅਮਰਜੀਤ ਸਿੰਘ, ਅਮਰਜੀਤ ਸਿੰਘ ਚੀਮਾ, ਡਾ: ਗੁਰਪ੍ਰਤਾਪ ਸਿੰਘ ਵਲੋਂ ਵੀ ਮੁੱਖ ਭੂਮਿਕਾ ਨਿਭਾਈ ਗਈ | ਇਸ ਮੌਕੇ ਪੁਸਤਕ ਪ੍ਰਦਰਸ਼ਨੀ ਅਤੇ ਹੋਰ ਸੱਭਿਆਚਾਰਕ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਸਨ | ਇਸ ਮੌਕੇ ਕਵੀ ਪ੍ਰਸ਼ੋਤਮ ਪੱਤੋ, ਡਾ: ਸੁਰਜੀਤ ਦੌਧਰ, ਮੰਗਲ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੇਲੇ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮੂਰਤੀਕਾਰ ਇਕਬਾਲ ਸਿੰਘ ਗਿੱਲ, ਡਾ: ਗੁਰਚਰਨ ਕੌਰ ਕੋਚਰ, ਕੁਲਦੀਪ ਕੌਰ ਸਰਾਭਾ, ਪਿ੍ੰਸੀਪਲ ਹਰਜੀਤ ਕੌਰ ਸੰਧੂ, ਆਤਮਾ ਸਿੰਘ ਬਰਾੜ, ਜਸਵਿੰਦਰ ਕੌਰ ਬਰਾੜ, ਰਣਜੀਤ ਸਿੰਘ ਧਾਲੀਵਾਲ, ਸਰਬਜੀਤ ਕੌਰ ਗਿੱਲ ਆਦਿ ਹਾਜ਼ਰ ਸਨ |