ਮੁੱਲਾਂਪੁਰ-ਦਾਖਾ, 26 ਫਰਵਰੀ (ਧਾਲੀਵਾਲ)-ਪੰਜਾਬ ਮੰਡੀ ਬੋਰਡ ਅਧੀਨ ਦਾਖਾ ਮਾਰਕੀਟ ਕਮੇਟੀ ਵਿਖੇ ਬਤੌਰ ਇਲੈਕਟ੍ਰੀਸ਼ਨ ਕਈ ਦਹਾਕੇ ਸੇਵਾਵਾਂ ਵਾਲੇ ਜੇ.ਈ ਸੁਖਦੀਪ ਸਿੰਘ ਉਰਫ਼ ਦੀਪਾ ਮੋਹੀ ਅੱਜ ਸੇਵਾ ਮੁਕਤ ਹੋ ਰਿਹਾ | ਰਿਸਾਲਦਾਰ ਹਰਨੇਕ ਸਿੰਘ ਥਿੰਦ ਦੇ ਗ੍ਰਹਿ ਖੇਤੀਬਾੜੀ ਵਾਲੇ ਮੋਹੀ ਪਰਿਵਾਰ 'ਚ ਪੈਦਾ ਹੋਏ ਸੁਖਦੀਪ ਸਿੰਘ ਨੇ ਸਾਲ 1989 'ਚ ਪੰਜਾਬ ਮੰਡੀ ਬੋਰਡ ਦੀ ਨੌਕਰੀ ਕਰ ਲਈ | ਕਿਸਾਨ-ਮਜ਼ਦੂਰ ਵਪਾਰੀ ਵਰਗ ਦੇ ਸਾਂਝੇ ਅਦਾਰੇ ਪੰਜਾਬ ਮੰਡੀ ਬੋਰਡ ਦੇ ਸੰਗਰੂਰ ਦਫ਼ਤਰ ਤੋਂ ਡਿਊਟੀ ਦਾ ਸਫ਼ਰ ਸ਼ੁਰੂ ਕਰਕੇ ਧੂਰੀ, ਬਰਨਾਲਾ, ਸ਼ੇਰਪੁਰ, ਮਹਿਲ ਕਲਾਂ, ਰਾਏਕੋਟ ਮੰਡੀ ਬੋਰਡ ਦਫ਼ਤਰਾਂ 'ਚ ਬਾਖੂਬੀ ਸੇਵਾਵਾਂ ਨਿਭਾਉਂਦਿਆਂ ਸੁਖਦੀਪ ਸਿੰਘ ਨੇ ਮਾਰਕੀਟ ਕਮੇਟੀ ਦਾਖਾ ਦੀਆਂ ਸੇਵਾਵਾਂ ਸੰਭਾਲ ਕੇ ਇਥੋਂ ਹੀ ਪਦ ਉੱਨਤ ਹੋਇਆ ਅਤੇ ਇਥੋਂ ਹੀ ਅੱਜ 27 ਫਰਵਰੀ ਸ਼ੁੱਕਰਵਾਰ ਦੇ ਦਿਨ ਸੇਵਾ ਮੁਕਤ ਹੋ ਰਿਹਾ | ਦਾਖਾ ਮਾਰਕੀਟ ਕਮੇਟੀ ਸੈਕਟਰੀ ਗੁਰਦੀਪ ਸਿੰਘ, ਮੰਡੀ ਅਫ਼ਸਰਾਂ, ਹੋਰ ਅਮਲੇ ਫੈਲੇ ਵਲੋਂ ਰਲਕੇ ਆਪਣੇ ਮਿੱਤਰ ਸਾਥੀ ਮੁਲਾਜ਼ਮ ਜੇ.ਈ. ਜਗਦੀਪ ਸਿੰਘ ਦੀਪਾ ਨੂੰ ਨਿੱਘੀ ਵਿਦਾਇਗੀ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਧਰਤੀ ਮੋਹੀ ਵਿਖੇ ਧਾਰਮਿਕ, ਸਮਾਜਿਕ ਅਤੇ ਪੰਚਾਇਤੀ ਕੰਮਾਂ 'ਚ ਮੋਹਰੀ ਰੋਲ ਵਾਲੇ ਜੇ.ਈ ਸੁਖਦੀਪ ਸਿੰਘ ਦਾ ਦਾਖਾ ਮਾਰਕੀਟ ਕਮੇਟੀ ਦੇ ਸਮੁੱਚੇ ਸਟਾਫ਼ ਅਤੇ ਆੜ੍ਹਤੀ, ਮੰਡੀ ਮਜ਼ਦੂਰਾਂ ਨਾਲ ਪਰਿਵਾਰ ਵਰਗਾ ਸਨੇਹ ਹੈ |