23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਨਹਿਰ 'ਚ ਡੁੱਬਣ ਕਾਰਨ ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 27-02-2026
ਮਮਦੋਟ, 26 ਫ਼ਰਵਰੀ (ਰਾਜਿੰਦਰ ਸਿੰਘ ਹਾਂਡਾ)-ਲੱਖੋਂ ਕੇ ਬਹਿਰਾਮ ਦੇ ਨਜ਼ਦੀਕੀ ਪਿੰਡ ਬਾਬਾ ਜੀਵਨ ਸਿੰਘ ਨਗਰ (ਕਾਲੋਨੀ) ਦੇ ਕੋਲੋਂ ਲੰਘਦੀ ਨਹਿਰ 'ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਾਬਾ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ ਟੇਕ ਸਿੰਘ ਘਰ ਤੋਂ ਮਜ਼ਦੂਰੀ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ | ਅੱਜ ਸਵੇਰ ਵੇਲੇ ਪਸ਼ੂਆਂ ਦਾ ਚਾਰਾ ਲੈਣ ਜਾ ਰਹੇ ਰਾਹਗੀਰਾਂ ਨੇ ਦੇਖਿਆ ਕਿ ਨਹਿਰ 'ਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ, ਦੇਖਣ 'ਤੇ ਉਸ ਦੀ ਪਹਿਚਾਣ ਟੇਕ ਸਿੰਘ ਵਜੋਂ ਹੋਈ | ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਲਾਸ਼ ਨੂੰ ਬਾਹਰ ਕੱਢਿਆ | ਪਿੰਡ ਵਾਸੀਆਂ ਅਨੁਸਾਰ ਮਿ੍ਤਕ ਟੇਕ ਸਿੰਘ ਮਜ਼ਦੂਰੀ ਦਿਹਾੜੀ ਕਰਦਾ ਸੀ ਜੋ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਸ਼ਮੀਰੀ ਵਪਾਰੀਆਂ ਦੇ ਕਮਰੇ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ ਅਗਲੀ ਖ਼ਬਰ ਜੇ.ਈ. ਸੁਖਦੀਪ ਸਿੰਘ ਮੋਹੀ ਦੀ ਸੇਵਾ ਮੁਕਤੀ ਅੱਜ
Ad Position 24