10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐੱਨ.ਆਰ.ਆਈ. ਪਤਨੀ ਸਮੇਤ 4 ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਧੋਖਾਧੜੀ ਕਰਨ ਦਾ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 03-03-2026
ਰਾਏਕੋਟ, 2 ਮਾਰਚ (ਬਲਵਿੰਦਰ ਸਿੰਘ ਲਿੱਤਰ)- ਕੈਨੇਡਾ 'ਚ ਰਹਿੰਦੀ ਲੜਕੀ ਵਲੋਂ ਇੰਡੀਆ ਰਹਿੰਦੇ ਲੜਕੇ ਨਾਲ ਸੰਨ 2024 ਵਿਚ ਵਿਆਹ ਕਰਵਾਇਆ ਸੀ ਪਰ ਵਿਆਹ ਉਪਰੰਤ ਲੜਕੀ ਦੇ ਵਿਦੇਸ਼ ਜਾਣ ਬਾਅਦ ਆਪਣੇ ਤੇਵਰ ਬਦਲੇ ਜਾਣ ਤੇ ਰਿਸ਼ਤਿਆਂ ਵਿਚ ਪੈਦਾ ਹੋਈ ਖਟਾਸ ਕਾਰਨ ਲੜਕੇ ਪਰਿਵਾਰ ਨੂੰ ਮਜ਼ਬੂਰਨ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣਾ ਪਿਆ ਜਿਸ ਤਹਿਤ ਗ੍ਰੀਨ ਸਿਟੀ ਰਾਏਕੋਟ ਦੇ ਵਸਨੀਕ ਅਤੇ ਪੇਸ਼ੇ ਵਜੋਂ ਵਕੀਲ ਸੰਦੀਪ ਸਿੰਘ ਰਟੌਲ ਪੁੱਤਰ ਪ੍ਰੀਤਮ ਸਿੰਘ ਰਟੌਲ ਵਲੋਂ ਪਿੰਡ ਨੱਥੋਵਾਲ ਦੀ ਕੈਨੇਡਾ ਰਹਿੰਦੀ ਆਪਣੀ ਪਤਨੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਹਨ | ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਨੂੰ ਦਿੱਤੀ ਸ਼ਿਕਾਇਤ 'ਤੇ ਡੀ.ਐੱਸ.ਪੀ. (ਹੈੱਡਕੁਆਟਰ) ਗੋਪਾਲ ਕਿ੍ਸ਼ਨ ਵਲੋਂ ਕੀਤੀ ਪੜਤਾਲ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਦਰਜ ਮੁਕੱਦਮੇ ਵਿਚ ਦੱਸਿਆ ਗਿਆ ਹੈ ਕਿ ਸੰਦੀਪ ਸਿੰਘ ਰਟੌਲ ਦਾ ਵਿਆਹ ਪਿੰਡ ਨੱਥੋਵਾਲ ਦੀ ਸਮਨਪ੍ਰੀਤ ਕੌਰ ਨਾਲ 24 ਜਨਵਰੀ 2024 ਨੂੰ ਤੈਅ ਹੋਇਆ ਸੀ, ਲੜਕੀ ਦੇ ਪਰਿਵਾਰ ਵਲੋਂ ਵਿਦੇਸ਼ ਸੈਟਲ ਕਰਨ ਦੇ ਨਾਂਅ 'ਤੇ 60 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ | ਮੰਗਣੀ ਲਈ 10 ਲੱਖ ਰੁਪਏ ਨਗਦ ਪੇਸ਼ਗੀ ਵਜੋਂ ਦਿੱਤੇ ਗਏ ਅਤੇ 16 ਫਰਵਰੀ 2024 ਨੂੰ ਮੰਗਣੀ ਕੀਤੀ ਗਈ ਅਤੇ 21 ਜੁਲਾਈ 2024 ਨੂੰ ਪੈਲੇਸ ਬੁਕਿੰਗ ਅਤੇ ਸੋਨੇ ਦੇ ਗਹਿਣਿਆਂ ਲਈ ਹੋਰ 40 ਲੱਖ ਰੁਪਏ ਦਿੱਤੇ ਗਏ ਅਤੇ 9 ਨਵੰਬਰ 2024 ਨੂੰ ਵਿਆਹ ਮੈਰੀ ਵਿਲ੍ਹਾ ਮੁੱਲਾਂਪੁਰ ਵਿਖੇ ਹੋਇਆ, 18 ਜਨਵਰੀ 2025 ਨੂੰ ਕੈਨੇਡਾ ਜਾਣ ਤੋਂ ਪਹਿਲਾਂ ਫਾਈਲ ਲਗਾਉਣ ਦੇ ਨਾਂਅ 'ਤੇ ਹੋਰ 10 ਲੱਖ ਰੁਪਏ ਲਏ ਗਏ | ਪੀੜਤ ਪਰਿਵਾਰ ਦਾ ਦੋਸ਼ ਹੈ ਕਿ 19 ਜਨਵਰੀ 2025 ਨੂੰ ਪਤਨੀ ਦੇ ਕੈਨੇਡਾ ਜਾਣ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ, ਪਹਿਲਾਂ ਗੱਲਬਾਤ ਘਟਾਈ ਗਈ ਅਤੇ ਫਿਰ 10 ਲੱਖ ਰੁਪਏ ਦੀ ਮੰਗ ਕੀਤੀ ਗਈ | ਪੈਸੇ ਨਾ ਦਿੱਤੇ ਜਾਣ 'ਤੇ ਦਾਜ-ਦਹੇਜ਼ ਦੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ |
ਇਸ ਤੋਂ ਇਲਾਵਾ 30 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਵੀ ਲੜਕੀ ਆਪਣੇ ਨਾਲ ਲੈ ਜਾਣ ਦਾ ਦੋਸ਼ ਲਗਾਇਆ ਗਿਆ ਹੈ | ਪੀੜਤ ਨੇ ਦੱਸਿਆ ਕਿ 29 ਮਾਰਚ 2025 ਨੂੰ ਲੜਕੀ ਨੇ ਉਸ ਦੀ ਮੋਬਾਈਲ ਨੰਬਰ ਨੂੰ ਬਲੌਕ ਕਰ ਦਿੱਤਾ | ਪੀੜਤ ਦੀ ਸ਼ਿਕਾਇਤ ਦੇ ਅਧਾਰ 'ਤੇ ਸਿਟੀ ਪੁਲਿਸ ਰਾਏਕੋਟ ਵਲੋਂ ਆਈ.ਪੀ.ਸੀ ਧਾਰਾ 406, 420 ਤਹਿਤ ਪਿੰਡ ਨੱਥੋਵਾਲ ਦੀ ਸਮਨਪ੍ਰੀਤ ਕੌਰ ਹਾਲ ਵਾਸੀ ਕੈਨੇਡਾ, ਉਸ ਦੇ ਪਿਤਾ ਰਵਿੰਦਰ ਸਿੰਘ, ਮਾਤਾ ਪਰਮਜੀਤ ਕੌਰ ਅਤੇ ਭਰਾ ਖੁਸ਼ਦੀਪ ਸਿੰਘ (ਸਾਰੇ ਵਾਸੀ-ਨੱਥੋਵਾਲ) ਖਿਲਾਫ਼ ਧੋਖਾਧੜੀ ਦਾ ਕੇਸ ਦਰਜ਼ ਕੀਤਾ ਗਿਆ ਹੈ | ਫਿਲਹਾਲ ਸਾਰੇ ਮੁਲਜ਼ਮ ਅਜੇ ਤੱਕ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਦਾਖ਼ਲਾ ਮੁਹਿੰਮ ਤਹਿਤ ਰੈਲੀ
Ad Position 24