10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 03-03-2026
ਜਗਰਾਉਂ, 2 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਮੀਟਿੰਗ ਹੋਈ | ਇਹ ਮੀਟਿੰਗ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਕੌਂਸਲਰ ਸਤੀਸ਼ ਕੁਮਾਰ ਦੌਧਰੀਆ ਨੇ ਸਾਬਕਾ ਕੌਂਸਲਰ ਕਰਨੈਲ ਕੌਰ ਦੀ ਮੌਤ ਹੋਣ 'ਤੇ ਦੋ ਮਿੰਟ ਲਈ ਮੌਨ ਧਾਰਿਆ ਜਿਸ ਵਿਚ ਸਾਰੇ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਲਈ ਥਾਂ ਦੇਣ ਦਾ ਫ਼ੈਸਲਾ ਲਿਆ ਗਿਆ | ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੰਮਿ੍ਤ 2.0 ਸਕੀਮ ਦੇ ਤਹਿਤ ਚਲਾਏ ਜਾ ਰਹੇ ਪ੍ਰੋਜੈਕਟ ਅਧੀਨ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਣਾ ਹੈ | ਇਹ ਪ੍ਰੋਜੈਕਟ ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਵਲੋਂ ਤਿਆਰ ਕਰਵਾਇਆ ਜਾਣਾ ਹੈ | ਇਸ ਪਲਾਂਟ ਲਈ ਜਗ੍ਹਾ ਦਾ ਪ੍ਰਬੰਧ ਨਗਰ ਕੌਂਸਲ ਜਗਰਾਉਂ ਵਲੋਂ ਕਰਵਾਇਆ ਜਾਣਾ ਹੈ | ਜਿਸ ਤਹਿਤ ਨਗਰ ਕੌਂਸਲ ਵਲੋਂ ਅਗਵਾੜ ਲੋਪੋ ਦੀ ਜਗ੍ਹਾ ਦੀ ਚੋਣ ਕੀਤੀ ਗਈ ਹੈ | ਇਸ ਪ੍ਰੋਜੈਕਟ ਲਈ 41 ਕਨਾਲ 2 ਮਰਲੇ ਜ਼ਮੀਨ 33 ਸਾਲਾਂ ਲਈ ਲੀਜ਼ 'ਤੇ ਲਈ ਗਈ ਹੈ | ਇਸ ਥਾਂ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਹਰ ਸਾਲ ਦਾ ਮਾਮਲਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਹਰ ਸਾਲ 10 ਪ੍ਰਤੀਸ਼ਤ ਮਾਮਲੇ ਵਿਚ ਵਾਧਾ ਹੋਵੇਗਾ | ਇਸ ਥਾਂ ਦੀ ਕਿਸੇ ਹੋਰ ਕੰਮ ਲਈ ਵਰਤੋਂ ਨਹੀਂ ਕੀਤੀ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਸਾਫ਼ ਕੀਤਾ ਪਾਣੀ ਦੀ ਸਪਲਾਈ ਸਿਰਫ਼ ਸ਼ਹਿਰ ਅੰਦਰ ਹੀ ਨਹੀਂ ਕੀਤੀ ਜਾਵੇਗੀ ਬਲਕਿ ਆਸਪਾਸ ਦੇ ਪਿੰਡਾਂ ਅੰਦਰ ਵੀ ਕੀਤੀ ਜਾਵੇਗੀ | ਮੀਟਿੰਗ ਵਿਚ ਸਰਬ ਸੰਮਤੀ ਨਾਲ ਇਸ ਮਤੇ ਨੂੰ ਪਾਸ ਕੀਤਾ ਗਿਆ | ਮਤਾ ਕਲਰਕ ਦਵਿੰਦਰ ਸਿੰਘ ਵਲੋਂ ਪੜਿ੍ਹਆ ਗਿਆ ਸੀ | ਇਸ ਮੌਕੇ ਅਨੀਤਾ ਸਭਰਵਾਲ, ਕੌਂਸਲਰ ਮੇਸ਼ੀ ਸਹੋਤਾ, ਜਰਨੈਲ ਸਿੰਘ ਲੋਹਟ, ਗੁਰਪ੍ਰੀਤ ਕੌਰ ਤੱਤਲਾ, ਜਗਜੀਤ ਸਿੰਘ ਜੱਗੀ, ਵਿਕਰਮ ਜੱਸੀ, ਅਮਨ ਕਪੂਰ, ਸੁਧਾ ਰਾਣੀ, ਕਵਿਤਾ ਰਾਣੀ, ਡਿੰਪਲ ਗੋਇਲ ਆਦਿ ਨੇ ਕਿਹਾ ਕਿ ਕੰਵਰਪਾਲ ਸਿੰਘ ਦੇ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਭਾਵੇਂ ਸ਼ਹਿਰ ਅੰਦਰ ਕੰਮ ਸ਼ੁਰੂ ਹੋਏ ਹਨ ਪਰ ਉਸ ਕਦਰ ਨਹੀਂ ਜਿਸ ਅਨੁਸਾਰ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਫ਼ਾਈ, ਲਾਇਟਾਂ, ਸੀਵਰੇਜ ਆਦਿ ਅਜੇ ਵੀ ਸਮੱਸਿਆ ਬਣੀ ਹੋਈ ਹੈ | ਉਨ੍ਹਾਂ ਕਿਹਾ ਜਾਂਦੀ ਵਾਰ ਤਾਂ ਮੈਂਬਰ ਆਪਣੀ ਹੋਂਦ ਦਿਖਾ ਦੇਣ, ਜਿਸ ਉਦੇਸ਼ ਲਈ ਸ਼ਹਿਰ ਵਾਸੀਆਂ ਨੇ ਸਾਨੂੰ ਚੁਣਿਆ ਹੈ, ਉਸ ਦੀ ਸ਼ੁਰੂਆਤ ਤਾਂ ਹੋਣੀ ਚਾਹੀਦੀ ਹੈ | ਇਸ ਮੌਕੇ ਰਜਿੰਦਰ ਕੌਰ, ਅਸ਼ੋਕ ਕੁਮਾਰ, ਜਸਕਿਰਨ ਕੌਰ, ਅਭੈ ਜੋਸ਼ੀ, ਸ਼ਿਵ ਕੁਮਾਰ, ਇੰਦਰਪਾਲ ਸਿੰਘ, ਸਾਹਿਲ ਕੁਮਾਰ, ਮੈਡਮ ਨਿਰਮਲਜੀਤ, ਹਰਦੀਪ ਢੋਲਣ, ਦਵਿੰਦਰਜੀਤ ਸਿੰਘ ਗਰਚਾ, ਸਤਨਾਮ ਸਿੰਘ ਵਿੱਕੀ, ਮਨੋਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਵਲੋਂ ਨਰਿੰਦਰ ਮੋਦੀ ਨੂੰ ਅਪੀਲ! ਈਰਾਨ ਯੁੱਧ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਿਸ ਲਿਆਂਦਾ ਜਾਵੇ ਅਗਲੀ ਖ਼ਬਰ ਐੱਨ.ਆਰ.ਆਈ. ਪਤਨੀ ਸਮੇਤ 4 ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਧੋਖਾਧੜੀ ਕਰਨ ਦਾ ਮੁਕੱਦਮਾ ਦਰਜ
Ad Position 24