10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਇਯਾਲੀ ਵਲੋਂ ਨਰਿੰਦਰ ਮੋਦੀ ਨੂੰ ਅਪੀਲ! ਈਰਾਨ ਯੁੱਧ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਿਸ ਲਿਆਂਦਾ ਜਾਵੇ

Ad Position 21
No active advertisement
ਅਜੀਤ ਡੈਸਕ 03-03-2026
ਮੁੱਲਾਂਪੁਰ-ਦਾਖਾ, 2 ਮਾਰਚ (ਨਿਰਮਲ ਸਿੰਘ ਧਾਲੀਵਾਲ)-ਅਮਰੀਕਾ ਤੇ ਇਜਰਾਈਲ ਦੀ ਈਰਾਨ ਜੰਗ ਦੌਰਾਨ ਪੱਛਮੀ ਏਸ਼ੀਆ ਵਿਚ ਤਣਾਅ ਬਣਿਆ ਹੋਇਆ ਹੈ | ਅਜਿਹੇ ਸਮੇਂ ਈਰਾਨ ਵਿਚ ਫਸੇ ਪੰਜਾਬੀਆਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਭਾਰਤ 'ਚ ਤਹਿਰਾਨੀ ਦੂਤਘਰ ਤੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਵਲੋਂ ਦਬਾਅ ਬਣਾਇਆ ਜਾਵੇ | ਇਹ ਪ੍ਰਗਟਾਵਾ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਨੇ ਦੱਸਿਆ ਕਿ ਬਲਵੀਰ ਸਿੰਘ ਗਹੌਰ (ਲੁਧਿਆਣਾ), ਨਵਨੀਤ ਸਿੰਘ, ਜੈਸਮੀਨ, ਹਰਮਨਪ੍ਰੀਤ ਸਿੰਘ ਸੰਧੂ, ਸਤਵਿੰਦਰ ਸਿੰਘ, ਗੁਰਦੀਪ ਢਿੱਲੋਂ, ਹਰਦੀਪ ਸਿੰਘ, ਬਲਵੀਰ ਸਿੰਘ ਗਹੌਰ (ਲੁਧਿਆਣਾ), ਸਾਹਿਲ ਗੁਪਤਾ, ਗੀਤਿਕਾ ਦੀਵਾਨ, ਸੰਦੀਪ ਸਿੰਘ ਲਾਲੀ, ਚਰਨਜੀਤ ਚੀਮਾ, ਚਰਨ ਕਮਲ, ਮਨਪ੍ਰੀਤ ਬਾਜਵਾ, ਅਨਿਲ ਜੋਤੀ, ਗਜਲੀਨ ਕੌਰ, ਲਵਪ੍ਰੀਤ ਸਿੰਘ, ਪ੍ਰਭਦੀਪ ਕੌਰ, ਜੁਝਾਰ ਸਿੰਘ ਸੋਹੀ (ਬੱਚਾ), ਮਨਰਾਜ ਸਿੰਘ, ਇਕਬਾਲ ਸਿੰਘ, ਜਸਪ੍ਰੀਤ ਕੌਰ ਸਿੱਧੂ, ਖੁਸ਼ਪ੍ਰੀਤ ਕੌਰ ਗੱਗੂ, ਧਾਲੀਵਾਲ ਬੱਚੇ ਸਮੇਤ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਦੋ ਦਰਜਨ ਭਾਰਤੀ ਪੰਜਾਬੀਆਂ ਨੂੰ ਸੁਰੱਖਿਅਤ ਭਾਰਤ ਵਾਪਿਸ ਲਿਆਉਣ ਲਈ ਦਬਾਅ ਬਣਾਉਣਾ ਚਾਹੀਦਾ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਬੰਦ ਹੋਣਾ ਚਾਹੀਦਾ | ਇਯਾਲੀ ਵਲੋਂ ਕਸ਼ਮੀਰ ਤੇ ਕਰਨਾਟਕਾ ਦੇਸ਼ ਦੇ ਕਈ ਹੋਰ ਹਿੱਸਿਆ 'ਚ ਰੋਸ ਪ੍ਰਦਰਸ਼ਨ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਬੜੇ ਦੁਖਦਾਈ ਪਲਾ 'ਚ ਪ੍ਰਦਰਸ਼ਨ ਤੇ ਝੜਪਾਂ ਉੱਚਿਤ ਨਹੀਂ ਹਨ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੂਰੇ ਘਟਨਾਕ੍ਰਮ ਤੋਂ ਹਰ ਭਾਰਤੀ ਬੜਾ ਚਿੰਤਤਾ ਹੈ ਸਾਡੇ ਵਿਦੇਸ਼ ਮੰਤਰਾਲੇ ਵਲੋਂ ਅੰਦਰੂਨੀ ਮੁੱਦਿਆ ਨੂੰ ਸਲ਼ਝਾਉਣ ਲਈ ਗੱਲਬਾਤ ਅਤੇ ਕੂਟਨੀਤੀ ਨੂੰ ਅੱਗੇ ਵਧਾਉਣ ਦਾ ਸੁਝਾਅ ਰੱਖਣਾ ਚਾਹੀਦਾ ਹੈ | ਉਨ੍ਹਾਂ ਅਮਰੀਕਾ ਈਰਾਨ ਜੰਗ ਨੂੰ ਬੰਦ ਕਰਦਿਆਂ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਜੰਗਾਂ ਕਿਸੇ ਮਾਮਲੇ ਦਾ ਹੱਲ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਰਹੇ ਐੱਮ.ਵਿਰਕ ਅਤੇ ਪਰਿਵਾਰ ਹੋਰ ਪੰਜਾਬੀ ਭਾਰਤੀਆਂ ਨੂੰ ਘਰ ਵਾਪਸ ਲਿਆਉਣ ਦਾ ਸਰਕਾਰ ਯਤਨ ਕਰੇ |
Ad Position 22
No active advertisement
ਪਿਛਲੀ ਖ਼ਬਰ ਸੱਤ੍ਹਾਧਾਰੀ ਧਿਰ ਚੋਣ ਹਾਰਨ ਦੇ ਬਾਵਜੂਦ ਵੀ ਧੱਕੇਸ਼ਾਹੀਆਂ ਕਰਨ ਤੋਂ ਨਹੀਂ ਆ ਰਹੀ ਬਾਜ਼- ਕਾਮਿਲ ਅਮਰ ਸਿੰਘ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਮੀਟਿੰਗ ਹੋਈ
Ad Position 24