10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੱਤ੍ਹਾਧਾਰੀ ਧਿਰ ਚੋਣ ਹਾਰਨ ਦੇ ਬਾਵਜੂਦ ਵੀ ਧੱਕੇਸ਼ਾਹੀਆਂ ਕਰਨ ਤੋਂ ਨਹੀਂ ਆ ਰਹੀ ਬਾਜ਼- ਕਾਮਿਲ ਅਮਰ ਸਿੰਘ

Ad Position 21
No active advertisement
ਅਜੀਤ ਡੈਸਕ 03-03-2026
ਮਾਮਲਾ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਦੀ ਚੋਣ ਰੱਦ ਕਰਨ ਦਾ

ਰਾਏਕੋਟ, 2 ਮਾਰਚ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ ਕੁਮਾਰ)-ਦਸੰਬਰ 2025 ਵਿਚ ਹੋਈਆਂ ਬਲਾਕ ਸੰਮਤੀ ਰਾਏਕੋਟ ਦੀਆਂ ਚੋਣਾਂ ਦੌਰਾਨ ਕਾਂਗਰਸ ਵਲੋਂ 25 ਸੰਮਤੀਆਂ ਵਿਚੋਂ 17 ਸੰਮਤੀਆਂ ਉੱਪਰ ਚੋਣ ਜਿੱਤ ਕੇ ਕਬਜ਼ਾ ਕੀਤਾ ਗਿਆ ਸੀ, ਜਿਸ ਤਹਿਤ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਅੱਜ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਨਿਯੁਕਤੀ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਰਾਜਲਾ, ਬੀ. ਡੀ. ਪੀ. ਓ. ਰਾਏਕੋਟ ਮਨਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾਣੀ ਸੀ, ਜਦਕਿ ਦੋਵਾਂ ਅਧਿਕਾਰੀਆਂ ਦਾ ਮੌਕੇ 'ਤੇ ਨਾ ਪੁੱਜਣ 'ਤੇ ਕਾਂਗਰਸੀ ਆਗੂਆਂ ਵਲੋਂ ਜਦ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਅੱਜ ਕਰਵਾਈ ਜਾਣ ਵਾਲੀ ਚੋਣ ਮੁਲਤਵੀ ਕੀਤੀ ਜਾਂਦੀ ਹੈ, ਜਦਕਿ ਅਗਲੀ ਤਾਰੀਕ 5 ਮਾਰਚ 2026 ਨੂੰ ਸਵੇਰੇ 11 ਵਜੇ ਨਿਰਧਾਰਿਤ ਕੀਤੀ ਗਈ ਹੈ | ਇਸ ਮੌਕੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਅੱਜ ਦੀ ਚੋਣ ਨੂੰ ਮੌਕੇ ਉੱਪਰ ਰੱਦ ਕਰ ਦਿੱਤਾ ਗਿਆ, ਜਿਸ ਤੋਂ ਭੜਕੇ ਕਾਂਗਰਸੀਆਂ ਵਲੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜ਼ੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਮਿਲ ਅਮਰ ਸਿੰਘ ਨੇ ਆਖਿਆ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ 17 ਉਮੀਦਵਾਰ ਸੱਤ੍ਹਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਹਰਾ ਕੇ ਚੋਣ ਜਿੱਤੇ ਸਨ, ਪਰ ਸੱਤ੍ਹਾਧਾਰੀ ਧਿਰ ਵਲੋਂ ਉਨ੍ਹਾਂ ਦੀ ਜਿੱਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਰਕੇ ਸਰਕਾਰ ਵਲੋਂ ਚੇਅਰਮੈਨ ਬਲਾਕ ਸੰਮਤੀ ਦੀ ਨਿਯੁਕਤੀ ਨੂੰ ਅੱਜ ਤੱਕ ਟਾਲਿਆ ਗਿਆ ਸੀ | ਉਨ੍ਹਾਂ ਆਖਿਆ ਕਿ ਹੁਣ ਚੇਅਰਮੈਨ ਦੀ ਨਿਯੁਕਤੀ ਦੀ ਚੋਣ ਕੀਤੀ ਜਾਣੀ ਸੀ, ਜਿਸ ਤਹਿਤ ਉਨ੍ਹਾਂ ਦੀ ਪਾਰਟੀ ਦੇ ਜੇਤੂ ਬਲਾਕ ਸੰਮਤੀ ਮੈਂਬਰ ਬੀ. ਡੀ. ਪੀ. ਓ. ਦਫ਼ਤਰ ਰਾਏਕੋਟ ਵਿਖੇ ਆਪਣੇ ਸਮਰਥਕਾਂ ਸਮੇਤ ਚੋਣ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਲਈ ਪੁੱਜੇ ਸਨ, ਪਰ ਪੂਰੇ ਸਮੇਂ 'ਤੇ ਚੇਅਰਮੈਨ ਦੀ ਚੋਣ ਨੂੰ ਰੱਦ ਕਰਕੇ ਧੱਕੇਸ਼ਾਹੀ ਦਾ ਸਬੂਤ ਦਿੱਤਾ ਗਿਆ | ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਚੇਅਰਮੈਨ ਅਵਤਾਰ ਸਿੰਘ ਗਿੱਲ ਬੁਰਜ ਹਰੀ ਸਿੰਘ, ਰਾਏਕੋਟ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਧਾਲੀਵਾਲ ਤਲਵੰਡੀ ਰਾਏ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਧਾਨ ਨਿਰੰਜਣ ਸਿੰਘ ਕਾਲਾ ਜਲਾਲਦੀਵਾਲ, ਬਲਜੀਤ ਸਿੰਘ ਹਲਵਾਰਾ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਸਤਵੰਤ ਸਿੰਘ ਸੁਧਾਰ, ਰਾਜਵਿੰਦਰ ਕੌਰ ਬਰਾੜ ਆਂਡਲੂ (ਤਿੰਨੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ), ਬਲਾਕ ਮੀਤ ਪ੍ਰਧਾਨ ਸੁਧਾਰ ਗੁਰਜੀਤ ਸਿੰਘ ਰਾਜੋਆਣਾ, ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਸਾਬਕਾ ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ, ਡਾ. ਹਰਦੇਵ ਸਿੰਘ ਬਿੱਟਾ ਜਲਾਲਦੀਵਾਲ, ਸਰਪੰਚ ਪ੍ਰਭਜੋਤ ਸਿੰਘ ਧਾਲੀਵਾਲ ਭੈਣੀ ਦਰੇੜਾ, ਬਲਜੀਤ ਸਿੰਘ ਜੀਤਾ ਤਾਜਪੁਰ, ਕੇਵਲ ਸਿੰਘ ਲੋਹਟਬੱਦੀ, ਛੋਟਾ ਸਿੰਘ ਤੁੰਗਾਹੇੜੀ, ਨੰਦ ਲਾਲ ਕਲਸੀਆਂ, ਸਾਬਕਾ ਸਰਪੰਚ ਗੁਰਸੇਵਕ ਸਿੰਘ ਭੈਣੀ ਬੜਿੰਗਾ, ਕਮਲਪ੍ਰੀਤ ਸਿੰਘ ਬੁੱਟਰ ਨੱਥੋਵਾਲ, ਜਸਵੰਤ ਸਿੰਘ ਬਿੱਲੂ ਬੱਸੀਆਂ, ਬਲਜਿੰਦਰ ਸਿੰਘ ਬੱਸੀਆਂ, ਮੈਂਬਰ ਬਲਾਕ ਸੰਮਤੀ ਗੁਲਵੰਤ ਸਿੰਘ ਤਾਜਪੁਰ, ਹਰਜੀਤ ਕੌਰ ਤਲਵੰਡੀ, ਪ੍ਰਦੀਪ ਸਿੰਘ ਗਰੇਵਾਲ, ਜਗਦੇਵ ਸਿੰਘ ਅਕਾਲਗੜ੍ਹ, ਕਿਰਨਜੀਤ ਕੌਰ ਹਲਵਾਰਾ, ਵਰਿੰਦਰਪਾਲ ਕੌਰ ਬਰ੍ਹਮੀ, ਚਰਨਜੀਤ ਕੌਰ ਆਂਡਲੂ, ਜਸਪ੍ਰੀਤ ਕੌਰ, ਕੁਲਦੀਪ ਸਿੰਘ ਲੋਹਟਬੱਦੀ, ਸੰਦੀਪ ਕੌਰ ਸਹਿਬਾਜ਼ਪੁਰਾ, ਪਿ੍ਤਪਾਲ ਕੌਰ ਜਲਾਲਦੀਵਾਲ, ਮਨਪ੍ਰੀਤ ਕੌਰ ਬੋਪਾਰਾਏ ਖੁਰਦ, ਜਸਵੀਰ ਸਿੰਘ ਬੱਸੀਆਂ, ਮੱਘਰ ਸਿੰਘ ਨੱਥੋਵਾਲ, ਸਿਮਰਜੀਤ ਕੌਰ ਝੋਰੜਾਂ, ਰਛਪਾਲ ਸਿੰਘ ਸੀਲੋਆਣੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰ ਯੂਨੀਅਨ ਮੰਡਲ ਜਗਰਾਉਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਇਯਾਲੀ ਵਲੋਂ ਨਰਿੰਦਰ ਮੋਦੀ ਨੂੰ ਅਪੀਲ! ਈਰਾਨ ਯੁੱਧ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਿਸ ਲਿਆਂਦਾ ਜਾਵੇ
Ad Position 24