ਅਹਿਮਦਗੜ੍ਹ, 2 ਮਾਰਚ (ਰਵਿੰਦਰ ਪੁਰੀ)-ਇਲਾਕੇ ਦੇ ਪ੍ਰਸਿੱਧ ਅਤੇ ਪੁਰਾਣੇ ਟਕਸਾਲੀ ਆਗੂ ਜਥੇਦਾਰ ਮਹਿੰਦਰ ਸਿੰਘ ਲਤਾਲਾ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸੀ | ਜਿੰਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਅਤੇ ਸ਼ਰਧਾਂਜਲੀ ਸਮਾਗਮ ਵਿਚ ਪੰਜਾਬ ਦੀਆਂ ਨਾਮਵਰ ਰਾਜਸੀ ਅਤੇ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਪਹੁੰਚੇ ਸਨ | ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਤਿ ਨਜ਼ਦੀਕੀ ਰਹੇ ਸਵ: ਜਥੇਦਾਰ ਮਹਿੰਦਰ ਸਿੰਘ ਲਤਾਲਾ ਇਲਾਕੇ ਦੀ ਸਤਿਕਾਰਯੋਗ ਸ਼ਖ਼ਸੀਅਤ ਸਨ | ਜਿੰਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਸ. ਸੁਖਬੀਰ ਸਿੰਘ ਬਾਦਲ ਜ਼ਰੂਰੀ ਕੰਮ ਕਾਰਨ ਨਹੀਂ ਪਹੁੰਚ ਸਕੇ | ਪਰ ਅੱਜ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਪਿੰਡ ਲਤਾਲਾ ਵਿਖੇ ਸਵਰਗੀ ਜਥੇਦਾਰ ਮਹਿੰਦਰ ਸਿੰਘ ਲਤਾਲਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ | ਇਸ ਮੌਕੇ 'ਤੇ ਉਨ੍ਹਾਂ ਸਵ: ਜਥੇਦਾਰ ਮਹਿੰਦਰ ਲਤਾਲਾ ਦੇ ਭਤੀਜੇ ਹਰਜਿੰਦਰ ਸਿੰਘ, ਰਛਪਾਲ ਸਿੰਘ ਆੜ੍ਹਤੀਏ ਅਤੇ ਸਰਕਲ ਜਥੇਦਾਰ ਸੁਰਿੰਦਰ ਸਿੰਘ ਲਤਾਲਾ ਨਾਲ ਦੁੱਖ ਸਾਂਝਾ ਕੀਤਾ ਅਤੇ ਜਥੇਦਾਰ ਜੀ ਦੀਆਂ ਪਾਰਟੀ ਅਤੇ ਇਲਾਕੇ ਪ੍ਰਤੀ ਲੰਬੇ ਸਮੇਂ ਤੱਕ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਹ ਪਿੰਡ ਲਤਾਲਾ ਲਈ ਬੜੇ ਮਾਣ ਸਨਮਾਨ ਵਾਲੀ ਗੱਲ ਹੈ ਕਿ ਅਜਿਹੀ ਵਿਛੜੀ ਸ਼ਖ਼ਸੀਅਤ ਲੰਬੇ ਸਮੇਂ ਤੱਕ ਪਿੰਡ ਲਤਾਲਾ ਅਤੇ ਇਲਾਕੇ ਦੀ ਸੁਚੱਜੀ ਅਗਵਾਈ ਕਰਦੀ ਰਹੀ | ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਜਥੇਦਾਰ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਲਤਾਲਾ, ਰਜਿੰਦਰ ਸਿੰਘ ਤੇ ਰਛਪਾਲ ਸਿੰਘ ਆੜਤੀਏ, ਅਜਾਇਬ ਸਿੰਘ, ਸਤਵੰਤ ਸਿੰਘ ਸੱਤੂ, ਦਲਵੀਰ ਸਿੰਘ, ਗੁਰਮੁਖ ਸਿੰਘ, ਸਨੀ ਲਤਾਲਾ, ਇਕਬਾਲ ਸਿੰਘ, ਗੁਰਦੀਪ ਸਿੰਘ, ਰਣਵੀਰ ਸਿੰਘ, ਚਰਨਜੀਤ ਸਿੰਘ, ਮਨਿੰਦਰ ਸਿੰਘ, ਲਵਦੀਪ ਸਿੰਘ, ਬਾਬਾ ਗੁਰਬਚਨ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਬੀਬੀ ਬਲਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ, ਸੁਖਰਾਜ ਸਿੰਘ ਮਹੇਰਨਾ, ਕੁਲਬੀਰ ਸਿੰਘ ਜੰਡ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ |