ਜਗਰਾਉਂ, 2 ਮਾਰਚ (ਵਿਨੋਦ ਕੁਮਾਰ)-ਪਿੰਡ ਪੱਤੀ ਮੁਲਤਾਨੀ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ ਪ੍ਰਧਾਨ ਸੱਤਪਾਲ ਸਿੰਘ ਲਾਡੀ ਦੀ ਅਗਵਾਈ 'ਚ ਹੋਈ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 6 ਮਾਰਚ ਨੂੰ ਬਠਿੰਡਾ ਵਿਖੇ ਵਿਸ਼ਾਲ ਧਰਨੇ ਅਤੇ 10 ਮਾਰਚ ਨੂੰ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਕਾਨਫ਼ਰੰਸ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੱਤਪਾਲ ਸਿੰਘ ਲਾਡੀ ਅਤੇ ਜ਼ਿਲ੍ਹਾ ਆਗੂ ਮਨਹੋਰ ਸਿੰਘ, ਜਗਰਾਜ ਸਿੰਘ ਘੁਡਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਬਠਿੰਡਾ ਐੱਸ.ਐੱਸ.ਪੀ. ਦਫ਼ਤਰ ਅੱਗੇ ਧਰਨੇ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਸਬੰਧੀ ਬਰਨਾਨਾ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ 'ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਬਲਾਕ ਆਗੂ ਤੀਰਥ ਸਿੰਘ ਤਲਵੰਡੀ, ਅਮਰੀਕ ਸਿੰਘ ਭੂੰਦੜੀ, ਪ੍ਰਧਾਨ ਵਰਿੰਦਰ ਸਿੰਘ ਬਹਾਦਰਕੇ, ਪ੍ਰਧਾਂਨ ਸੋਹਣ ਸਿੰਘ ਬਾਗੀਆਂ, ਹੀਰਾ ਸਿੰਘ ਛੀਨਾ, ਜਸਪਾਲ ਸਿੰਘ ਮੈਂਬਰ, ਟੋਨੀ ਉੱਪਲ, ਨਿਰਮਲ ਸਿੰਘ ਔਲਖ, ਗੁਰਦੀਪ ਵਿਰਕ ਆਦਿ ਕਿਸਾਨ ਆਗੂ ਹਾਜ਼ਰ ਸਨ |