ਮੁੱਲਾਂਪੁਰ-ਦਾਖਾ, 2 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਸ਼ਿਆਮ ਸੇਵਾ ਮੰਡਲ ਮੰਡੀ ਮੁੱਲਾਂਪੁਰ ਵਲੋਂ ਸਮੂਹ ਸ਼ਹਿਰੀਆਂ ਦੇ ਸਹਿਯੋਗ ਨਾਲ ਸਨਿੱਚਰਵਾਰ 7 ਮਾਰਚ ਦੀ ਸ਼ਾਮ 6 ਵਜੇ ਦਾਣਾ ਮੰਡੀ ਮੁੱਲਾਂਪੁਰ ਵਿਖੇ 'ਇਕ ਸ਼ਾਮ ਖਾਟੂ ਸ਼ਿਆਮ ਜੀ ਕੇ ਨਾਮ' ਅਤੇ 9ਵਾਂ ਸ੍ਰੀ ਸ਼ਿਆਮ ਸੰਕੀਰਤਨ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕਾਂ ਦੀ ਮੀਟਿੰਗ ਹੋਈ | ਕੀਰਤਨ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਚਰਚਾ ਬਾਅਦ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਸਮਾਗਮ ਦੀ ਸਫ਼ਲਤਾ ਲਈ ਸਾਬਕਾ ਕੌਂਸਲਰ ਸਜਨ ਬਾਂਸਲ, ਕੌਂਸਲਰ ਬਲਬੀਰ ਚੰਦ ਬੀਰਾ, ਰਮੇਸ਼ ਜੈਨ, ਵਰਿੰਦਰ ਬਾਂਸਲ, ਰਾਜ ਕੁਮਾਰ, ਸੁਨੀਲ ਕੁਮਾਰ, ਆਸ਼ੂ ਬਾਂਸਲ, ਸੌਰਵ ਜੈਨ, ਰਾਜੀਵ ਮਲਹੋਤਰਾ, ਮਨੀਕ ਜਿੰਦਲ, ਆੜ੍ਹਤੀ ਪਿੰਕੂ ਜਿੰਦਲ, ਦੀਪਕ ਕੁਮਾਰ, ਇਸ਼ਾਨ ਸਿੰਗਲਾ, ਸ਼ੁਭਮ ਧੂਰੀਆ, ਵਿਸ਼ਾਲ, ਯੋਗੇਸ਼ਨ, ਸੰਜਮ ਜੈਨ, ਕਰਨ ਕਾਂਸਲ, ਅਭਿਸ਼ੇਕ ਕਾਂਸਲ, ਹੋਰਨਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ | ਪ੍ਰਬੰਧਕਾਂ ਅਨੁਸਾਰ 'ਇਕ ਸ਼ਾਮ ਖਾਟੂ ਸ਼ਿਆਮ ਜੀ ਕੇ ਨਾਮ' ਕੀਰਤਨ ਸਮਾਗਮ ਸਮੇਂ ਸ਼ੁਭਮ ਰੂਪਮ ਕਲਕੱਤਾ ਵਾਲੇ, ਸ਼ਿਵਾਨੀ ਸ਼ਰਮਾ ਗਵਾਲੀਆ ਵਾਲਿਆਂ ਦੁਆਰਾ ਸ੍ਰੀ ਸ਼ਿਆਮ ਜੀ ਦਾ ਗੁਣ-ਗਾਇਨ ਕੀਤਾ ਜਾਵੇਗਾ | ਖਾਟੂ ਸ਼ਿਆਮ ਜੀ, ਬਾਲਾ ਜੀ ਮਹਾਰਾਜ ਦੀ ਪੂਜਾ ਅਤੇ ਕੰਜਕ ਪੂਜਨ ਮੌਕੇ ਮਹੰਤ ਪ੍ਰਵੀਨ ਚੌਧਰੀ ਮਾਂ ਬਗੁਲਾਮੁਖੀ ਧਾਮ ਲੁਧਿਆਣਾ ਵਿਸ਼ੇਸ਼ ਸ਼ਮੂਲੀਅਤ ਕਰਨਗੇ |