10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਹਿਕਾਰੀ ਸਭਾ ਖੰਡੂਰ ਵਿਖੇ ਖਾਦਾਂ ਦੇ ਸੰਤੁਲਿਤ ਪ੍ਰਯੋਗ ਬਾਰੇ ਵਿਚਾਰ ਗੋਸ਼ਟੀ

Ad Position 21
No active advertisement
ਅਜੀਤ ਡੈਸਕ 03-03-2026
ਜੋਧਾਂ, 2 ਮਾਰਚ (ਗੁਰਵਿੰਦਰ ਸਿੰਘ ਹੈਪੀ)-ਸਹਿਕਾਰੀ ਸੰਸਥਾ ਇਫਕੋ ਵਲੋਂ ਪਿੰਡ ਖੰਡੂਰ ਵਿਖੇ ਫ਼ਸਲ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਅਤੇ ਵਰਜਿੰਦਰ ਸਿੰਘ ਸੰਧੂ ਉੱਪ ਰਜਿਸਟਰਾਰ ਸਹਿਕਾਰੀ ਸਭਾ ਲੁਧਿਆਣਾ ਪੁੱਜੇ ਅਤੇ ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਚੌਧਰੀ ਜੀਤ ਰਾਮ, ਹਰਿੰਦਰ ਸਿੰਘ ਗਿੱਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾ ਲੁਧਿਆਣਾ, ਡਾ: ਨੀਰਜ ਸ਼ਰਮਾ ਬਲਾਕ ਖੇਤੀਬਾੜੀ ਅਫ਼ਸਰ ਸੁਧਾਰ, ਡਾ: ਸੈਲੀ ਸੰਧੂ ਬਾਗ਼ਬਾਨੀ ਅਫ਼ਸਰ ਲੁਧਿਆਣਾ, ਡਾ: ਬੀਰ ਪ੍ਰਤਾਪ ਸਿੰਘ ਕਿ੍ਸ਼ੀ ਵਿਗਿਆਨ ਕੇਂਦਰ ਸਮਰਾਲਾ, ਡਾ: ਪੰਕਜ ਸ਼ਰਮਾ ਸੋਇਲ ਕੰਜ਼ਰਵੇਸ਼ਨ ਅਫ਼ਸਰ ਰਾਏਕੋਟ, ਡਾ: ਗਗਨਦੀਪ ਕੌਰ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ, ਵਰਿਆਮ ਸਿੰਘ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਖੇਤੀਬਾੜੀ ਸਭਾ ਯੂਨੀਅਨ ਲੁਧਿਆਣਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਇਫਕੋ ਦੇ ਜ਼ਿਲ੍ਹਾ ਪ੍ਰਬੰਧਕ ਸ੍ਰੀ ਮੋਹਨ ਸਰੂਪ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਖਾਦਾਂ ਦੇ ਸੰਤੁਲਿਤ ਪ੍ਰਯੋਗ ਦੀ ਮਹੱਤਤਾ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ | ਇਸ ਮੌਕੇ ਡਾ. ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਆਪਣੇ ਸੰਬੋਧਨ ਵਿਚ ਇਫ਼ਕੋ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਖਾਦਾਂ ਦੀ ਸਪਲਾਈ ਸਮੇਂ ਸਿਰ ਕਰਨ ਲਈ ਇਫ਼ਕੋ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੇ ਹਾਜ਼ਰ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ, ਮਿੱਟੀ ਪਰਖ ਦੇ ਆਧਾਰ ਨਾਲ ਕਰਨ ਦੀ ਸਲਾਹ ਦਿੱਤੀ | ਵਰਿੰਦਰਜੀਤ ਸਿੰਘ ਸੰਧੂ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡ ਵਿਚ ਲਗਾਉਣ ਨਾਲ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਸਮੇਂ ਸਿਰ ਮਿਲ ਜਾਂਦੀ ਹੈ | ਚੌਧਰੀ ਜੀਤ ਰਾਮ ਸਟੇਟ ਮਾਰਕੀਟਿੰਗ ਮੈਨੇਜਰ ਇਫ਼ਕੋ ਚੰਡੀਗੜ੍ਹ ਨੇ ਇਸ ਮੌਕੇ ਇਫਕੋ ਦੀ ਵਿਭਿੰਨ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ ਤੇ ਇਫਕੋ ਦੀ ਆਧੁਨਿਕ ਖਾਦਾਂ ਜਿਵੇਂ ਕਿ ਨੈਨੋ ਖਾਦਾਂ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਗੁਰਦੀਪ ਸਿੰਘ ਸਕੱਤਰ ਸਹਿਕਾਰੀ ਸਭਾ ਖੰਡੂਰ, ਖੰਡੂਰ ਸਹਿਕਾਰੀ ਸਭਾ ਦੇ ਪ੍ਰਧਾਨ ਜਸਬੀਰ ਸਿੰਘ, ਸਰਪੰਚ ਕੁਲਦੀਪ ਸਿੰਘ, ਜਸਵੰਤ ਸਿੰਘ, ਸ੍ਰੀ ਨਾਗੇਸ਼ ਤਿਵਾੜੀ ਸਹਿਕਾਰਤਾ ਇੰਸਪੈਕਟਰ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਜੈ ਸਿੰਘ, ਡਾ: ਸ਼ਮਸ਼ੇਰ ਸਿੰਘ ਏ.ਈ.ਓ., ਰਵਿੰਦਰ ਕੁਮਾਰ ਏ.ਡੀ.ਓ. ਸੁਧਾਰ, ਮਨਪ੍ਰੀਤ ਕੌਰ ਐਗਰੀਕਲਚਰ ਸਬ-ਇੰਸਪੈਕਟਰ, ਡੀ.ਸੀ.ਯੂ. ਪੰਜਾਬ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਪਣੀ ਸਪੱਸ਼ਟ ਹਾਰ ਨੂੰ ਦੇਖਦਿਆ ਵਿਧਾਇਕਾ ਨੇ ਕਰਵਾਈ ਮੀਟਿੰਗ ਮੁਲਤਵੀ- ਵਿਰੋਧੀ ਧਿਰਾਂ ਅਗਲੀ ਖ਼ਬਰ ਮੰਡੀ ਮੁੱਲਾਂਪੁਰ 'ਚ 'ਇਕ ਸ਼ਾਮ ਖਾਟੂ ਸ਼ਿਆਮ ਕੇ ਨਾਮ' ਕੀਰਤਨ ਸਮਾਗਮ 7 ਨੂੰ
Ad Position 24