10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਪਣੀ ਸਪੱਸ਼ਟ ਹਾਰ ਨੂੰ ਦੇਖਦਿਆ ਵਿਧਾਇਕਾ ਨੇ ਕਰਵਾਈ ਮੀਟਿੰਗ ਮੁਲਤਵੀ- ਵਿਰੋਧੀ ਧਿਰਾਂ

Ad Position 21
No active advertisement
ਅਜੀਤ ਡੈਸਕ 03-03-2026
ਜਗਰਾਉਂ, 2 ਮਾਰਚ (ਗੁਰਦੀਪ ਸਿੰਘ ਮਲਕ)-ਬਲਾਕ ਸੰਮਤੀ ਜਗਰਾਉਂ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਚੁਣਨ ਲਈ ਰੱਖੀ ਮੀਟਿੰਗ ਅੱਜ ਸਿਵਲ ਪ੍ਰਸ਼ਾਸਨ ਵਲੋਂ ਅਚਾਨਕ ਰੱਦ ਕਰ ਦਿੱਤੀ, ਜਿਸ ਕਾਰਨ ਬੀ.ਡੀ.ਪੀ.ਓ ਦਫ਼ਤਰ ਪਹੁੰਚ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ | ਇਸ ਤੋਂ ਪਹਿਲਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ 'ਚ ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਦੀ ਮੀਟਿੰਗ ਹੋਈ, ਜਿਸ 'ਚ 5 ਆਜ਼ਾਦ ਚੋਣ ਜਿੱਤਣ ਵਾਲੇ ਬਲਾਕ ਸੰਮਤੀ ਮੈਂਬਰ ਵੀ ਸ਼ਾਮਿਲ ਹੋਏ, ਜਿੰਨ੍ਹਾਂ ਵਲੋਂ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ | ਜਿਸ 'ਤੇ ਕਾਂਗਰਸ ਕੋਲ ਚੇਅਰਮੈਨ ਬਣਾਉਣ ਲਈ ਬਹੁਮਤ ਪੂਰਾ ਹੋ ਗਿਆ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਵੀ ਆਪਣੇ ਸਾਥੀ ਬਲਾਕ ਸੰਮਤੀ ਮੈਂਬਰ ਨੂੰ ਲੈ ਕੇ ਮੀਟਿੰਗ ਸਥਾਨ ਪਹੁੰਚੇ ਪਰ ਉਸ ਮੌਕੇ ਮਾਹੌਲ ਤਲਖੀਪੂਰਨ ਹੋ ਗਿਆ, ਜਦੋਂ ਬੀ.ਡੀ.ਪੀ.ਓ. ਸੁਰਜੀਤ ਚੰਦ ਨੇ ਚੋਣ ਮੀਟਿੰਗ ਨੂੰ ਮੁਲਤਵੀ ਕੀਤੇ ਜਾਣ ਦਾ ਨੋਟਿਸ ਲਾ ਦਿੱਤਾ, ਜਿਸ 'ਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ, ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਮੀਟਿੰਗ ਮੁਲਤਵੀ ਕਾਰਨ ਦਾ ਕਾਰਨ ਪੁੱਛਿਆ ਤਾਂ ਬੀ.ਡੀ.ਪੀ.ਓ. ਨੇ ਕਿਹਾ ਕਿ ਕੁਝ ਬਲਾਕ ਸੰਮਤੀ ਮੈਂਬਰਾਂ ਨੂੰ ਮੀਟਿੰਗ ਦੇ ਸੁਨੇਹੇ ਨਹੀਂ ਪਹੁੰਚੇ ਹਨ | ਉਨ੍ਹਾਂ ਮੌਕੇ 'ਤੇ ਮੌਜੂਦ 17 ਬਲਾਕ ਸੰਮਤੀ ਮੈਂਬਰਾਂ ਦੇ ਹੱਥ ਖੜ੍ਹੇ ਕਰਵਾ ਕੇ ਪੁਛਿਆ ਕਿ ਇਹ ਬਲਾਕ ਸੰਮਤੀ ਮੈਂਬਰ ਕਿਵੇਂ ਪਹੁੰਚ ਗਏ | ਆਗੂਆਂ ਨੇ ਕਿਹਾ ਕਿ ਸੱਤ੍ਹਾਧਾਰੀ ਪਾਰਟੀ ਕੋਲ ਚੇਅਰਮੈਨ ਬਣਾਉਣ ਲਈ ਮੈਂਬਰ ਹੀ ਪੂਰੇ ਨਹੀਂ ਹਨ, ਜਿਸ ਕਾਰਨ ਵਿਧਾਇਕਾ ਵਲੋਂ ਮੀਟਿੰਗ ਮੁਲਤਵੀ ਕਰਵਾਈ ਗਈ ਹੈ, ਜਿਸ 'ਤੇ ਮੌਕੇ 'ਤੇ ਮੌਜੂਦ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਭੜਕ ਉੱਠੀ, ਜਿੰਨ੍ਹਾਂ ਅਕਾਲੀ ਅਤੇ ਕਾਂਗਰਸੀ ਆਗੂਆਂ ਨਾਲ ਤਿੱਖੀ ਬਹਿਸ ਕੀਤੀ | ਅਖੀਰ ਮੌਕੇ 'ਤੇ ਬਲਾਕ ਸੰਮਤੀ ਮੈਂਬਰਾਂ ਨੂੰ ਅਹੁਦੇ ਦੀ ਮਰਿਯਾਦਾ ਕਾਇਮ ਰੱਖਣ ਦੀ ਸਹੁੰ ਚੁਕਵਾ ਕੇ ਮੀਟਿੰਗ ਖ਼ਤਮ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੈਣੀ ਦਰੇੜਾ ਵਿਖੇ ਬਾਬਾ ਸਿੱਧ ਭੋਹੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਸਹਿਕਾਰੀ ਸਭਾ ਖੰਡੂਰ ਵਿਖੇ ਖਾਦਾਂ ਦੇ ਸੰਤੁਲਿਤ ਪ੍ਰਯੋਗ ਬਾਰੇ ਵਿਚਾਰ ਗੋਸ਼ਟੀ
Ad Position 24