10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਾਜਪਾ ਵਲੋਂ ਗੁਰਜੰਟ ਸਿੰਘ ਗਰੇਵਾਲ ਸਰਕਲ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 03-03-2026
ਜਗਰਾਉਂ, 2 ਮਾਰਚ (ਵਿਨੋਦ ਕੁਮਾਰ)-ਭਾਜਪਾ ਦੇ ਪੁਰਾਣੇ ਤੇ ਮਿਹਨਤੀ ਵਰਕਰ ਗੁਰਜੰਟ ਸਿੰਘ ਗਰੇਵਾਲ ਨੂੰ ਬੱਦੋਵਾਲ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਿਨੋਂ-ਦਿਨ ਪਿੰਡਾਂ ਦੇ ਅੰਦਰ ਵੀ ਪਾਰਟੀ ਦਾ ਅਧਾਰ ਵੱਧਦਾ ਜਾ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿਚ ਭਾਜਪਾ 'ਚ ਸ਼ਮੂਲੀਅਤ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ 14 ਮਾਰਚ ਨੂੰ ਕਿੱਲੀ ਚਾਹਲਾਂ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਦੀ ਆਮਦ 'ਤੇ ਆਉਣ ਵਾਲੇ 2027 ਦੀਆਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਜਾਵੇਗਾ | ਇਸ ਸਮੇਂ ਸਾਬਕਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਨਵੇਂ ਚੁਣੇ ਅਹੁਦੇਦਾਰ ਨੂੰ ਵਧਾਈ ਅਤੇ ਨੌਜਵਾਨਾਂ ਨੂੰ ਪਾਰਟੀ ਦੀ ਤਨੋਂ-ਮਨੋਂ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮੇਂ ਜਗਜੀਵਨ ਸਿੰਘ ਰਕਬਾ, ਸੁਮੀਤ ਅਰੋੜਾ, ਗੁਰਜੀਤ ਕੌਰ, ਕਾਂਤਾ ਰਾਣੀ, ਰਾਜਦੀਪ ਸਿੰਘ, ਸ਼ੁਭਮ ਮੁੱਲਾਂਪੁਰ, ਬਾਲ ਕਿ੍ਸ਼ਨ, ਸੁਰੇਸ਼ ਗਰਗ, ਹਰਮਿੰਦਰ ਸਿੰਘ, ਬਲਜੀਤ ਸਿੰਘ ਰੋਮੀ, ਯਾਦਵਿੰਦਰ ਸਿੰਘ, ਲਵਪ੍ਰੀਤ ਸਿੰਘ ਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਤੇ ਤਿੰਨ ਸਾਮਰਾਜੀ ਹਮਲਿਆਂ ਨੇ ਪੰਜਾਬੀਆਂ ਨੂੰ ਆਪਣੀਆਂ ਤਿੰਨ ਮਾਵਾਂ ਤੋਂ ਤੋੜਿਆ- ਡਾ. ਸਵਰਾਜ ਸਿੰਘ ਅਗਲੀ ਖ਼ਬਰ ਪਿੰਡ ਭੈਣੀ ਦਰੇੜਾ ਵਿਖੇ ਬਾਬਾ ਸਿੱਧ ਭੋਹੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ
Ad Position 24