ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਹੋਲਾ-ਮਹੱਲਾ ਨੂੰ ਸਮਰਪਿਤ ਜ਼ੋਰਾ ਸਿੰਘ ਮੰਡੇਰ ਦੀ ਪੁਸਤਕ ਧਰਤੀ ਪੁੱਤਰ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਐਡਵੋਕੇਟ ਨੇ ਕੀਤੀ | ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵਚਿੰਤਕ, ਵਿਸ਼ੇਸ਼ ਮਹਿਮਾਨ ਪਵਨ ਹਰਚੰਦਪੁਰੀ ਅਤੇ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਜ਼ੋਰਾ ਸਿੰਘ ਮੰਡੇਰ, ਅਨੋਖ ਸਿੰਘ ਵਿਰਕ, ਡਾ. ਭਗਵੰਤ ਸਿੰਘ, ਕਰਮ ਸਿੰਘ ਜਖਮੀ, ਸੁਖਵਿੰਦਰ ਸਿੰਘ ਫੁੱਲ, ਮੋਹੀ ਅਮਰਜੀਤ ਸ਼ਾਮਿਲ ਹੋਏ | ਧਰਤੀ ਪੁੱਤਰ ਨਾਵਲ ਲੋਕ ਅਰਪਣ ਕਰਨ ਉਪਰੰਤ ਉੱਘੇ ਨਾਟਕਕਾਰ ਮੋਹੀ ਅਮਰਜੀਤ ਦਾ ਵਿਸ਼ੇਸ਼ ਸਨਮਾਨ ਅਤੇ ਜ਼ੋਰਾ ਸਿੰਘ ਮੰਡੇਰ ਨੂੰ ਜਸਵੰਤ ਸਿੰਘ ਕੰਵਲ ਪੁਰਸਕਾਰ ਭੇਂਟ ਕੀਤਾ | ਡਾ. ਸਵਰਾਜ ਸਿੰਘ ਵਿਸ਼ਵਚਿੰਤਕ ਨੇ ਕਿਹਾ Tਪਿਛਲੇ 100 ਸਾਲਾਂ ਵਿੱਚ ਪੰਜਾਬ ਤੇ ਤਿੰਨ ਵੱਡੇ ਸਾਮਰਾਜੀ ਹਮਲੇ ਹੋਏ ਹਨ | ਪਹਿਲਾਂ 47 ਦੀ ਵੰਡ, ਦੂਜਾ ਹਰੇ ਇਨਕਲਾਬ ਅਤੇ ਤੀਸਰਾ ਸਾਮਰਾਜੀ ਪਰਵਾਸ ਦਾ | ਬਿ੍ਟਿਸ਼ ਸਾਮਰਾਜੀਆਂ ਨੇ ਉੱਨ੍ਹੀਵੀਂ ਸਦੀ ਵਿੱਚ ਇਹ ਸਮਝਿਆ ਸੀ ਕਿ ਪੰਜਾਬ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ, ਇਸ ਲਈ ਉਨ੍ਹਾਂ ਦੀ ਨੀਤੀ ਲਗਾਤਾਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਰਹੀ, ਪੰਜਾਬ ਉਸ ਵੇਲੇ ਦੇ ਬਿ੍ਟੇਨ ਨਾਲੋਂ ਕਿਤੇ ਜ਼ਿਆਦਾ ਖ਼ੁਸ਼ਹਾਲ ਸੀ, ਉਨ੍ਹਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ, ਪਰ ਫਿਰ ਵੀ ਉਹ ਪੰਜਾਬ ਨੂੰ ਉਨ੍ਹਾਂ ਨੂੰ ਚੁਣੌਤੀ ਦੇਣ ਦੇ ਸਮਰਥ ਸਮਝਦੇ ਰਹੇ ਅਤੇ ਇਸ ਲਈ ਲਗਾਤਾਰ ਪੰਜਾਬ ਨੂੰ ਹੋਰ ਕਮਜ਼ੋਰ ਕਰਨ ਦਾ ਯਤਨ ਕਰਦੇ ਰਹੇ | ਬਿ੍ਟਿਸ਼ ਸਾਮਰਾਜੀਆਂ ਅਤੇ ਉਨ੍ਹਾਂ ਦੇ ਵਾਰਿਸ ਅਮਰੀਕੀ ਸਾਮਰਾਜੀਆਂ ਦੀ ਨੀਤੀ ਪੰਜਾਬ ਨੂੰ ਕਮਜ਼ੋਰ ਕਰਨ ਦੀ ਰਹੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਆਪਣੀਆਂ ਤਿੰਨਾਂ ਮਾਵਾਂ ਧਰਤੀ ਮਾਂ, ਜਨਨੀ ਮਾਂ ਅਤੇ ਮਾਂ ਬੋਲੀ ਤੇ ਸਭਿਆਚਾਰ ਨਾਲੋਂ ਟੁੱਟ ਰਹੇ ਹਨ | ਇਨ੍ਹਾਂ ਤਿੰਨਾਂ ਮਾਵਾਂ ਦਾ ਆਪਸੀ ਰਿਸ਼ਤਾ ਹੈ, ਜੋ ਲੋਕ ਆਪਣੀ ਧਰਤੀ ਮਾਂ ਤੋਂ ਟੁੱਟ ਰਹੇ ਹਨ | ਉਨ੍ਹਾਂ ਦਾ ਆਪਣੀ ਜਨਨੀ ਮਾਂ ਅਤੇ ਮਾਂ ਬੋਲੀ ਤੇ ਸਭਿਆਚਾਰ ਤੋਂ ਟੁੱਟਣਾ ਵੀ ਨਿਸ਼ਚਿਤ ਹੈ | ਪੰਜਾਬੀਆਂ ਨੂੰ ਆਪਣੀ ਸਭਿਆਚਾਰਕ ਹੌਂਦ ਨੂੰ ਬਚਾਉਣ ਲਈ ਅਤੇ ਪੰਜਾਬ ਨੂੰ ਸਾਮਰਾਜੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਜ਼ੋਰਾ ਸਿੰਘ ਮੰਡੇਰ ਦੇ ਧਰਤੀ ਪੁੱਤਰ ਨਾਵਲ ਅਨੁਸਾਰ ਸਿਰਜੇ ਬਿਰਤਾਂਤ ਤੋਂ ਅਗਵਾਈ ਲੈ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ | ਇਸ ਮੌਕੇ ਕੈਪਟਨ ਹਰਕੇਸ਼ ਸਿੰਘ, ਸੁਰਜੀਤ ਸਿੰਘ ਮੌਜੀ, ਬਹਾਦਰ ਸਿੰਘ ਧੌਲਾ, ਪਵਨ ਕੁਮਾਰ ਹੋਸ਼ੀ, ਬਲਜਿੰਦਰ ਈਲਵਾਲ, ਮੀਤ ਸਕਰੌਦੀ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਵਿੰਦਰ ਕੌਰ, ਅਮਨਦੀਪ ਕੌਰ, ਕਾਮਰੇਡ ਬਸੇਸ਼ਰ ਰਾਮ, ਅੰਮਿ੍ਤਪਾਲ ਸਿੰਘ, ਗਮਦੂਰ ਸਿੰਘ ਬਰਾੜ, ਰਣਜੀਤ ਸਿੰਘ ਧੂਰੀ, ਅੰਮਿ੍ਤ ਅਜੀਜ, ਗੁਲਜ਼ਾਰ ਸਿੰਘ ਸ਼ੌਕੀ, ਗੁਰਨਾਮ ਸਿੰਘ, ਬਲਦੇਵ ਸਿੰਘ, ਹੰਸਰਾਜ ਆਦਿ ਸ਼ਾਇਰਾ ਨੇ ਹੋਲੇ-ਮਹੱਲੇ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ | ਸਨਮਾਨ ਪੱਤਰ ਜੋਗਿੰਦਰ ਕੌਰ ਅਗਨੀਹੋਤਰੀ ਅਤੇ ਸੁਖਜੀਤ ਕੌਰ ਸੋਹੀ ਨੇ ਪੜ੍ਹੇ | ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਧਰਤੀ ਪੁੱਤਰ ਨੂੰ ਪੰਜਾਬੀ ਦਾ ਇੱਕ ਸਫਲ ਨਾਵਲ ਦੱਸਿਆ | ਗੁਰਨਾਮ ਸਿੰਘ ਨੇ ਮੰਚ ਸੰਚਾਲਣ ਕੀਤਾ | ਡਾ. ਭਗਵੰਤ ਸਿੰਘ ਨੇ ਧਰਤੀ ਪੁੱਤਰ ਨਾਵਲ ਦੀ ਵਿਸ਼ੇਗਤ ਅਤੇ ਰੂਪਕ ਮਹੱਤਤਾ ਨੂੰ ਪੇਸ਼ ਕੀਤਾ | ਜ਼ੋਰਾ ਸਿੰਘ ਮੰਡੇਰ ਨੇ ਆਪਣੀ ਸਿਰਜਨ ਪ੍ਰਕਿ੍ਆ ਬਾਰੇ ਗੱਲ ਕਰਦੇ ਹੋਏ ਸਮਾਗਮ ਵਿਚ ਉਠਾਏ ਗਏ ਨੁਕਤਿਆ ਤੇ ਪ੍ਰਸੰਨਤਾ ਜਾਹਿਰ ਕੀਤੀ |