ਮੁੱਲਾਂਪੁਰ-ਦਾਖਾ, 3 ਮਾਰਚ (ਨਿਰਮਲ ਸਿੰਘ ਧਾਲੀਵਾਲ)-ਭਾਰਤ ਹੋਵੇ ਜਾਂ ਕੈਨੇਡਾ ਦੋਵਾਂ ਦੇਸ਼ਾਂ ਦੇ ਲੋਕ ਲੋਕਤੰਤਰਿਕ ਪ੍ਰਣਾਲੀ ਵਾਲੇ ਹੋਣ ਕਰਕੇ ਵਿਸ਼ਵ ਜੰਗਾਂ 'ਤੇ ਚਿੰਤਤ ਰਹਿੰਦੇ ਹਨ, ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ, ਸਦਭਾਵਨਾ ਨਾਲ ਹਰ ਦੇਸ਼ ਅੱਗੇ ਵਧਣਾ ਚਾਹੀਦਾ | ਇਹ ਪ੍ਰਗਟਾਵਾ ਕੈਨੇਡਾ 'ਚ ਮਾਰਕ ਕਾਰਨੀ ਸਰਕਾਰ ਵਿਚ ਵਿਰੋਧੀ ਧਿਰ ਨੇਤਾ ਸਾਂਸਦ ਟਿੱਪ ਉੱਪਲ ਵਲੋਂ ਹਲਕਾ ਦਾਖਾ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਦੇ ਗ੍ਰਹਿ ਰਸਮੀ ਗੱਲਬਾਤ ਸਮੇਂ ਕੀਤਾ | ਟਿਮ ਉੱਪਲ ਕਿਹਾ ਕਿ ਭਾਰਤ-ਕੈਨੇਡਾ ਸਬੰਧ ਹਮੇਸ਼ਾ ਖੁਸ਼ਗਵਾਰ ਬਣੇ, ਦੋਵਾਂ ਦੇਸ਼ਾਂ ਵਿਚ ਦੋਸਤਾਨਾ ਸਬੰਧਾਂ ਦਾ ਲਾਭ ਕੈਨੇਡਾ 'ਚ ਸਿੱਖਿਆ ਅਤੇ ਰੁਜ਼ਗਾਰ ਲਈ ਗਏ ਨੌਜਵਾਨਾਂ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਗੱਲਬਾਤ ਆਰਥਿਕ ਭਾਈਵਾਲੀ ਲਈ ਸ਼ੁਭ ਹੈ | ਸਾਂਸਦ ਟਿਪ ਉੱਪਲ ਵਲੋਂ ਮਨਪ੍ਰੀਤ ਸਿੰਘ ਇਯਾਲੀ ਦੁਆਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਸਖ਼ਤ ਸਟੈਂਡ ਦੀ ਸਿੱਖ ਚਿੰਤਕ ਹੋਣ ਨਾਤੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਵਿਚ ਕਿਤੇ ਵੀ ਰਹੀਏ, ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਹੋਣੀ ਚਾਹੀਦੀ ਹੈ | ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਵਲੋਂ ਖਾਣੇ ਦੀ ਦਾਅਵਤ 'ਤੇ ਅਨੰਤਾ ਇਯਾਲੀ ਨਿਵਾਸ ਪੁੱਜੇ ਸਾਂਸਦ ਟਿੱਮ ਉੱਪਲ ਨਾਲ ਹਰਬੀਰ ਸਿੰਘ ਇਯਾਲੀ, ਹੋਰ ਪਰਿਵਾਰਿਕ ਮੈਂਬਰ ਸ਼ਾਮਿਲ ਹੋਏ |