04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬੰਗਾ ਦੇ ਅਕਾਲੀ ਆਗੂਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਬੰਗਾ, 3 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਸ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਨੇ ਮੁਲਾਕਾਤ ਕੀਤੀ, ਜਿਸ ਦੌਰਾਨ ਇਸ ਹਲਕੇ ਦੀ ਸਰਗਰਮ ਸਿਆਸਤ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਹੋਇਆ | ਮੁਲਾਕਾਤ ਕਰਨ ਵਾਲੇ ਸੀਨੀਅਰ ਅਕਾਲੀ ਆਗੂਆਂ ਵਿਚ ਜਸਵਿੰਦਰ ਸਿੰਘ ਮਾਨ ਮੈਂਬਰ ਮਿਊਾਸਪਲ ਕਮੇਟੀ ਬੰਗਾ, ਜੀਤ ਸਿੰਘ ਭਾਟੀਆ ਮੈਂਬਰ ਮਿਊਾਸਪਲ ਕਮੇਟੀ ਬੰਗਾ, ਰਾਮਜੀਤ ਸਿੰਘ ਮੱਲ੍ਹਾ ਬੇਦੀਆਂ ਬੰਗਾ ਸ਼ਾਮਲ ਸਨ | ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਮੁਲਾਕਾਤ ਦੌਰਾਨ ਹਲਕਾ ਬੰਗਾ ਵਿੱਚ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਗੰਭੀਰ ਚਰਚਾ ਹੋਈ | ਹਲਕੇ ਦੇ ਅਕਾਲੀ ਨੇਤਾਵਾਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦੁਆਇਆ ਕਿ ਉਹ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਨਗੇ | ਸਾਰੇ ਅਕਾਲੀ ਵਰਕਰ ਇਕਜੁੱਟ ਹੋ ਕੇ ਹਲਕਾ ਬੰਗਾ ਵਿੱਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਕੈਨੇਡੀਅਨ ਸਾਂਸਦ ਟਿਮ ਉੱਪਲ ਤੇ ਐੱਮ. ਐੱਲ. ਏ ਮਨਪ੍ਰੀਤ ਸਿੰਘ ਵਿਚਕਾਰ ਬੈਠਕ ਅਗਲੀ ਖ਼ਬਰ ਮਿਸ਼ਨ ਲਾਈਫ਼ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ
Ad Position 24