ਮੁੱਲਾਂਪੁਰ-ਦਾਖਾ, 3 ਮਾਰਚ (ਨਿਰਮਲ ਸਿੰਘ ਧਾਲੀਵਾਲ)-ਬਾਬਾ ਫਰੀਦ ਇੰਟਰਨੈਸ਼ਨਲ ਫਾਊਾਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ, ਉੱਘੇ ਪ੍ਰਾਪਰਟੀ ਕਾਰੋਬਾਰੀ ਪ੍ਰੀਤਮ ਸਿੰਘ ਭਰੋਵਾਲ ਦੇ ਸਪੁੱਤਰ ਬਿ੍ਟਿਸ਼ ਕੋਲੰਬੀਆ (ਸਰੀ) ਨਿਵਾਸੀ ਰਘਵੀਰ ਸਿੰਘ ਭਰੋਵਾਲ ਦੀ ਸਾਊਥ ਅਮਰੀਕਾ ਦੇ ਮੁਲਕ ਪੇਰੂ ਵਿਖੇ ਸੜਕ ਹਾਦਸੇ ਦੌਰਾਨ ਮੌਤ ਬਾਰੇ ਦੁਖਦਾਇਕ ਖ਼ਬਰ ਸਾਹਮਣੇ ਆਈ | ਮੁੱਲਾਂਪੁਰ-ਹੰਬੜਾਂ ਨਜ਼ਦੀਕ ਪਿੰਡ ਭਰੋਵਾਲ ਦੇ ਜੰਮਪਲ ਲੁਧਿਆਣਾ ਵਸਨੀਕ ਪ੍ਰੀਤਮ ਸਿੰਘ ਦੇ ਲਖਤ-ਏ-ਜਿਗਰ ਰਘਵੀਰ ਸਿੰਘ ਕੈਨੇਡਾ ਦੀ ਮੌਤ 'ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਨਿਰਮਲ ਜੌੜਾ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਰਛਪਾਲ ਸਿੰਘ ਤਲਵਾੜਾ, ਸਾਬਕਾ ਐੱਮ.ਪੀ ਹਰਿੰਦਰ ਸਿੰਘ ਖ਼ਾਲਸਾ, ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਸਾਬਕਾ ਸਰਪੰਚ ਧਰਮ ਸਿੰਘ ਭਰੋਵਾਲ, ਗਾਇਕ ਜਗਮੋਹਣ ਸਿੰਘ ਭਰੋਵਾਲ, ਪੁੜੈਣ ਸਰਪੰਚ ਜਗਦੀਪ ਸਿੰਘ ਸੋਨੂੰ, ਹੋਰਨਾਂ ਨੇ ਦੁੱਖ ਪ੍ਰਗਟਾਇਆ | ਜਾਣਕਾਰੀ ਅਨੁਸਾਰ ਰਘਵੀਰ ਸਿੰਘ ਪਿਛਲੇ ਕਈ ਹਫਤਿਆਂ ਤੋਂ ਮੋਟਰਸਾਈਕਲ ਯਾਤਰਾ 'ਤੇ ਸਰੀ ਕੈਨੇਡਾ ਤੋਂ ਸਾਊਥ ਅਮਰੀਕਾ ਸਾਈਡ ਨਿਕਲਿਆ ਹੋਇਆ ਸੀ |