05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੈਪਟਨ ਅਮੋਲ ਕਾਲੀਆ ਪਾਰਕ 'ਚ ਲਗਾਈ ਪੰਛੀ ਫ਼ੋਟੋਗਰਾਫੀ ਅਤੇ ਫੁੱਲਾਂ ਦੀ ਪ੍ਰਦਰਸ਼ਨੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਨੰਗਲ, 3 ਮਾਰਚ (ਪ੍ਰੀਤਮ ਸਿੰਘ ਬਰਾਰੀ)- ਕੈਪਟਨ ਅਮੋਲ ਕਾਲੀਆ ਪਾਰਕ ਵਿਖੇ ਪੰਛੀ ਫ਼ੋਟੋਗਰਾਫੀ ਅਤੇ ਫੁੱਲਾਂ ਦੀ ਪ੍ਰਦਰਸ਼ਨੀ ਜਾਗਿ੍ਤੀ ਸੰਸਥਾ ਨੰਗਲ ਅਤੇ ਸ਼ਿਵਾਲਿਕ ਯੂਥ ਕਲੱਬ ਵਲੋਂ ਸੰਯੁਕਤ ਰੂਪ 'ਚ ਲਗਾਈ ਗਈ | ਇਸ ਦਾ ਰਸਮੀ ਉਦਘਾਟਨ ਸ੍ਰੀਮਤੀ ਉਰਮਿਲ ਭੱਟੀ, ਕੌਂਸਲਰ ਦੀਪਕ ਨੰਦਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਉੱਤਰੀ ਜ਼ੋਨ ਦੇ ਕਨਵੀਨਰ ਇੰਜੀਨੀਅਰ ਕੇ.ਕੇ. ਸੂਦ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਪ੍ਰਦਰਸ਼ਨੀ 'ਚ ਭਾਰਤ 'ਚ ਪਾਏ ਜਾਣ ਵਾਲੇ ਪੰਛੀਆਂ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ | ਨਯਾ ਨੰਗਲ ਦੇ ਲਗਭਗ 35 ਲੋਕਾਂ ਨੇ ਫੁੱਲਾਂ ਦੇ ਪ੍ਰਦਰਸ਼ਨ ਲਈ ਆਪਣੀਆਂ ਐਂਟਰੀਆਂ ਕਰਵਾਈਆਂ | ਇਸ ਮੌਕੇ ਜੰਗਲੀ ਜੀਵ ਫੋਟੋਗ੍ਰਾਫਰ ਅਤੇ ਵਾਤਾਵਰਣ ਪ੍ਰੇਮੀ ਪ੍ਰਭਾਤ ਭੱਟੀ ਨੇ ਜਾਗਰੂਕਤਾ ਪੈਦਾ ਕਰਨ ਲਈ ਪੰਛੀਆਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ | ਨੰਗਲ ਨਗਰ ਪ੍ਰੀਸ਼ਦ ਦੀ ਟੀਮ ਨੇ ਫੁੱਲਾਂ ਦੇ ਪ੍ਰਦਰਸ਼ਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 2,100 ਰੁਪਏ ਜਿੱਤੇ | ਮੈਡਮ ਸੈਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ 1100 ਰੁਪਏ ਜਿੱਤੇ ਅਤੇ ਵਿਭਾ ਠਾਕੁਰ ਨੇ ਤੀਜਾ ਸਥਾਨ ਹਾਸਿਲ ਕਰਕੇ 500 ਰੁਪਏ ਨਕਦ ਜਿੱਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ ਸਤਪਾਲ ਕਾਲੀਆ, ਸੌਰਵ ਗੁਪਤਾ, ਡਾ. ਜੀ.ਐਸ. ਚੱਠਾ, ਡਾ. ਸਤਵੀਰ ਸਿੰਘ, ਐਸ.ਡੀ. ਸੈਣੀ, ਵਿਨੋਦ ਬਾਲੀ ਸੋਹਨ ਰਾਣਾ, ਸੰਜੀਵ ਬਾਲੀ ਰਾਕੇਸ਼ ਸ਼ਰਮਾ, ਸੁਰਜੀਤ ਸਿੰਘ, ਰਾਹੁਲ ਨੰਦਾ, ਜਗਅਮਨਜੀਤ, ਸਤਨਾਮ ਸਿੰਘ, ਵੀ.ਕੇ ਸੈਣੀ, ਰਾਜੇਸ਼ ਵਾਸੂਦੇਵਾ, ਸੋਹਨ ਸਿੰਘ ਰਾਣਾ, ਸੁਰਜੀਤ ਸਿੰਘ, ਲੱਕੀ, ਰਜਨੀਸ਼ ਵੋਹਰਾ, ਡੀ ਆਰ ਧਾਮੀ, ਬਲਰਾਮ ਸਿੰਘ, ਪ੍ਰੋ: ਡਾ: ਬਲਰਾਮ ਸਿੰਘ, ਪ੍ਰੋ. ਅਨਿਲ ਗੁਪਤਾ, ਕੇ ਸੀ ਸ਼ਰਮਾ, ਗੁਰਪ੍ਰੀਤ ਸਿੰਘ, ਅਨਿਲ ਸਪਤੀਆ, ਬਾਹੁਲ ਨੰਦਾ, ਮੈਡਮ ਊਸ਼ਾ ਕਾਲੀਆ, ਡਾ. ਸੰਗੀਤਾ ਜੈਨ, ਸੁਨੀਤਾ ਰਾਣਾ, ਸੁਰੇਖਾ ਸ਼ਰਮਾ, ਨੀਲਮ ਸਿੰਘ, ਚੰਦਨ ਬਾਲਾ, ਨਿਰਮਲ ਵਾਸੁਦੇਵ,ਨੀਰੂ ਖੇੜਾ, ਵੰਦਨਾ ਮਹਿਤਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੇ 109ਵੀਂ ਸੇਵਾ ਭੇਜੀ <br/> ਅਗਲੀ ਖ਼ਬਰ ਪ੍ਰੀਤਮ ਸਿੰਘ ਭਰੋਵਾਲ ਦੇ ਸਪੁੱਤਰ ਦੀ ਭਰ ਜਵਾਨੀ 'ਚ ਮੌਤ 'ਤੇ ਦੁੱਖ ਸਾਂਝਾ ਕੀਤਾ
Ad Position 24