05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੇ 109ਵੀਂ ਸੇਵਾ ਭੇਜੀ <br/>

Ad Position 21
repet_subhas-goyals [Copy P29]
ਲੰਗਰ ਵਰਤਾਉਂਦੇ ਮਿਸ਼ਨ ਦੇ ਮੈਂਬਰ ਤੇ ਸੇਵਾਦਾਰ | ਤਸਵੀਰ: ਰਾਜੇਸ਼ ਚੌਧਰੀ <br/> 04-03-2026
ਨੂਰਪੁਰ ਬੇਦੀ, 3 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ.ਜੀ.ਆਈ. ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 109ਵੀਂ ਲੰਗਰ ਸੇਵਾ ਭੇਜੀ ਗਈ | ਇਸ ਮੌਕੇ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ ਮੁਹਾਲੀ ਦੇ ਵਿਕਰਮ ਸਿੰਘ ਗਰੇਵਾਲ ਨੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇਨਸਾਨ ਦਾ ਅਸਲ ਧਰਮ ਹੈ ਤਾਂ ਜੋ ਉਸਦਾ ਅਪਣਾ ਤੇ ਦੂਜਿਆਂ ਦਾ ਭਲਾ ਹੋ ਸਕੇ | ਇਸ ਮੌਕੇ ਉਨ੍ਹਾਂ ਸੇਵਾ ਮਿਸ਼ਨ ਨੂੰ ਲੰਗਰ ਸੇਵਾ ਲਈ ਆਪਣੀ ਤਰਫ਼ੋਂ ਉਚਿਤ ਨਕਦ ਆਰਥਿਕ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ | ਮੁੱਖ ਸੇਵਾਦਾਰ ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਉਕਤ ਸੇਵਾ ਇੱਕ ਮਿਸਾਲ ਹੈ ਜਿਸਦਾ ਮਾਰਗ ਦਰਸ਼ਨ ਅਪਣਾ ਕੇ ਹੋਰ ਸੰਸਥਾਵਾਂ ਵੀ ਸਮਾਜ ਭਲਾਈ ਦੀ ਦਿਸ਼ਾ 'ਚ ਯੋਗਦਾਨ ਪਾਉਣ | ਇਸ ਮੌਕੇ ਰੂਬੀ ਭੁੱਲਰ, ਜਤਿੰਦਰ ਚੈਹਿੜਮਜਾਰਾ, ਸਤਨਾਮ ਸਿੰਘ, ਦਵਿੰਦਰ ਰੂੜੇਵਾਲ, ਪਿਆਰਾ ਸਿੰਘ, ਹਰੀ ਫੌਜੀ, ਬਾਦਲ, ਸੁਰਿੰਦਰ ਸਿੰਘ, ਜੈਵੀਰ ਸਿੰਘ, ਰਾਜਵੀਰ, ਗੌਰਵ, ਗਿਆਨ, ਰਮਨ, ਮਨਪ੍ਰੀਤ ਬੜਵਾ, ਪਿ੍ੰਸ, ਬਿੱਲਾ ਮੂਸਾਪੁਰ, ਪਾਖਰ ਸਿੰਘ, ਰਾਮਜੀ ਦਾਸ ਤੇ ਵੇਦ ਪ੍ਰਕਾਸ਼ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਹੋਲੇ ਮਹੱਲੇ 'ਤੇ ਸੰਗਤਾਂ ਲਈ ਲਗਾਏ ਲੰਗਰ <br/> ਅਗਲੀ ਖ਼ਬਰ ਕੈਪਟਨ ਅਮੋਲ ਕਾਲੀਆ ਪਾਰਕ 'ਚ ਲਗਾਈ ਪੰਛੀ ਫ਼ੋਟੋਗਰਾਫੀ ਅਤੇ ਫੁੱਲਾਂ ਦੀ ਪ੍ਰਦਰਸ਼ਨੀ <br/>
Ad Position 24