19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਬੜੂੰਦੀ ਤੋਂ ਸੰਗਤਾਂ ਧਾਰਮਿਕ ਅਸਥਾਨਾਂ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 10-03-2026
ਲੋਹਟਬੱਦੀ, 9 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਭਰ ਦੇ ਲੋਕਾਂ ਨੂੰ ਵੱਖ-ਵੱਖ ਧਾਰਮਿਕ, ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪਿੰਡ ਬੜੂੰਦੀ (ਲੁਧਿਆਣਾ) ਤੋਂ ਸੰਗਤ ਰਵਾਨਾ ਹੋਈ | ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਬਿੱਟੂ ਪੰਨੂ, ਅੰਮਿ੍ਤਪਾਲ ਸਿੰਘ ਹੈਪੀ ਮੈਂਬਰ ਪੰਜਾਬ ਰਾਜ ਵਪਾਰੀ ਕਮਿਸ਼ਨ ਤੇ ਰਾਜਦੀਪ ਸਿੰਘ ਆਂਡਲੂ ਨੇ ਸੰਗਤਾਂ ਨੂੰ ਵਿਸ਼ੇਸ਼ ਬੱਸ ਰਾਹੀਂ ਰਵਾਨਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਸਮੁੱਚੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਤੋਂ ਬਾਗੋ-ਬਾਗ ਸਾਰੇ ਵਰਗਾਂ ਦੇ ਲੋਕਾਂ ਨੂੰ ਬਣਦਾ ਲਾਭ ਮਿਲ ਰਿਹਾ ਹੈ | ਦੂਜੇ ਪਾਸੇ ਉਨ੍ਹਾਂ ਕਿਹਾ ਕਿ ਬਜਟ ਪੇਸ਼ ਕਰਨ ਦੌਰਾਨ ਪਹਿਲਾਂ ਹੀ ਵਾਅਦੇ ਅਨੁਸਾਰ ਮੁੱਖ ਮੰਤਰੀ ਮਾਵਾਂ-ਧੀਆਂ ਯੋਜਨਾ ਅਧੀਨ ਮਹਿਲਾਵਾਂ ਲਈ ਲਾਗੂ ਕੀਤੀ 1000 ਅਤੇ 1500 ਸੌ ਰੁਪਏ ਦੇਣ ਦੇ ਐਲਾਨ ਨਾਲ ਔਰਤਾਂ ਸਰਕਾਰ ਦੀ ਪਿੱਠ ਥਾਪੜ ਰਹੀਆਂ ਹਨ | ਸੰਗਤਾਂ ਦੇ ਕਾਫ਼ਲੇ ਨੂੰ ਹਾਰ ਪਾ ਕੇ ਰਵਾਨਾ ਕਰਨ ਸਮੇਂ ਸਰਪੰਚ ਜਸਵਿੰਦਰ ਸਿੰਘ ਬਿੱਟੂ, ਅੰਮਿ੍ਤਪਾਲ ਸਿੰਘ ਹੈਪੀ, ਪਰਮੋਦ ਸਿੰਘ ਬਾਟਾ ਪੰਚ ਤੋਂ ਇਲਾਵਾ ਜਗਤਾਰ ਸਿੰਘ ਜਰਮਨ ਸਾਬਕਾ ਪ੍ਰਧਾਨ, ਭਜਨ ਸਿੰਘ ਕਲੇਰ, ਕਰਮ ਸਿੰਘ ਸੇਖੋਂ, ਡਾ: ਗੁਰਦੀਪ ਸਿੰਘ ਪੰਚ, ਦਿਲਬਾਗ ਸਿੰਘ ਸੇਖੋਂ, ਧਰਮ ਸਿੰਘ, ਅਵਤਾਰ ਸਿੰਘ ਸੇਖੋਂ ਪੰਚ, ਜਗਤਾਰ ਸਿੰਘ ਨੰਬਰਦਾਰ, ਅਮਨਦੀਪ ਸਿੰਘ ਸੇਖੋਂ,
ਜਗਤਾਰ ਸਿੰਘ ਫੌਜੀ, ਰਵੀ ਸਿੰਘ ਬੁੱਟਰ, ਭੋਲਾ ਸਿੰਘ ਪ੍ਰਧਾਨ, ਅਵਤਾਰ ਸਿੰਘ ਬਿੱਲੂ, ਜਸਵਿੰਦਰ ਸਿੰਘ ਸੇਖੋਂ, ਕਰਮ ਸਿੰਘ ਕਲੇਰ, ਸਿੰਗਾਰਾ ਸਿੰਘ, ਦਰਸਨ ਸਿੰਘ ਸੇਖੋਂ, ਬਲਜਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਪੰਨੂ, ਬਲਜੀਤ ਸਿੰਘ ਮਾਨ, ਰਣਜੀਤ ਸਿੰਘ ਮਾਨ, ਜਸਵਿੰਦਰ ਸਿੰਘ ਕਹਿਲ, ਹਰਵਿੰਦਰ ਸਿੰਘ ਪੰਨੂ, ਜਗਦੀਸ਼ ਸਿੰਘ, ਗੁਰਦਿਆਲ ਸਿੰਘ, ਜਗਤਾਰ ਸਿੰਘ, ਦਰਸਨ ਸਿੰਘ ਮਾਨ, ਅਮਰੀਕ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਮਹਿਲਾਵਾਂ ਲਈ ਮਾਣਭੱਤੇ ਦਾ ਵਾਅਦਾ ਪੂਰਾ ਕੀਤਾ-ਬੱਸਣ ਅਗਲੀ ਖ਼ਬਰ ਜਗਰਾਉਂ ਦੀ ਸੰਗਤ ਵਲੋਂ ਦਿੱਤੇ ਜਾ ਰਹੇ ਪਿਆਰ ਸਤਿਕਾਰ ਨੇ ਮੇਰੇ ਹੌਂਸਲੇ ਬੁਲੰਦ ਕੀਤੇ-ਕਲੇਰ
Ad Position 24