ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਅਜੀਤ ਡੈਸਕ
10-03-2026
ਭਾਗ ਲਿਆ | ਜੀ.ਐੱਚ.ਜੀ ਇੰਸਟੀਚਿਊਟ ਆਫ ਲਾਅ ਦੇ ਪਿ੍ੰਸੀਪਲ ਡਾ. ਸਵੇਤਾ ਢੰਡ ਨੇ ਵਿਸ਼ਾ ਮਹਿਰਾਂ ਦੇ ਤੌਰ 'ਤੇ ਜਿਣਸੀ ਸ਼ੋਸ਼ਣ ਕੀ ਹੈ ਤੇ ਇਸ ਦੇ ਸੰਬੰਧ ਵਿਚ ਵੱਖ-ਵੱਖ ਕਾਨੂੰਨੀ ਧਾਰਾਵਾਂ ਬਾਰੇ ਵਿਦਿਆਰਥਣਾਂ ਅਤੇ ਸਟਾਫ਼ ਨੂੰ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਉਨ੍ਹਾਂ ਨੇ ਕੰਮਕਾਜੀ ਔਰਤਾਂ ਨੂੰ ਆਪਣੀ ਕੰਮ ਵਾਲੀਆਂ ਥਾਵਾਂ 'ਤੇ ਹੋਣ ਵਾਲੇ ਜਿਣਸੀ ਸ਼ੋਸ਼ਣ ਦੇ ਵਿਭਿੰਨ ਰੂਪਾਂ ਬਾਰੇ ਜਾਣੂ ਕਰਾਇਆ | ਅਜਿਹੇ ਹਾਲਾਤਾਂ ਵਿਚ ਸੰਸਥਾਵਾਂ ਦੇ ਪ੍ਰਬੰਧਕਾਂ, ਮੁਖੀ ਅਤੇ ਹੋਰ ਸਾਥੀਆਂ ਵਲੋਂ ਅÏਰਤਾਂ ਦੇ ਹੱਕ ਵਿਚ ਕੀਤੇ ਜਾਣ ਵਾਲੇ ਯਤਨਾਂ ਅਤੇ ਜਿੰਮੇਵਾਰੀਆਂ ਬਾਰੇ ਦੱਸਿਆ ਗਿਆ | ਮੁੱਖ ਮਹਿਮਾਨ ਡਾਕਟਰ ਸੁਮੀਤ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅÏਰਤਾਂ ਨੇ ਸਮਾਜ ਦੇ ਹਰ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਤੇ ਅੱਜ ਸਮਾਜ ਦੀ ਵਾਰੀ ਹੈ ਕਿ ਉਹ ਅÏਰਤਾਂ ਨੂੰ ਬਣਦਾ ਸਨਮਾਨ ਦੇਵੇ ਤਾਂ ਕਿ ਸਮਾਜ ਹੋਰ ਜ਼ਿਆਦਾ ਤਰੱਕੀ ਕਰ ਸਕੇ | ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਕੇ ਸਮਾਜ ਤੋਂ ਸਨਮਾਨ ਪ੍ਰਾਪਤ ਕਰਨਾ ਚਾਹੀਦਾ | ਪਿ੍ੰਸੀਪਲ ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ | ਕਾਲਜ ਦੀ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾਕਟਰ ਗੀਤਾ ਕੁੰਦੀ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ |