13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਿੰਡ ਪੱਬੀਆਂ ਦੇ ਤਿੰਨ ਰੋਜ਼ਾ 54ਵੇਂ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ, ਕੀਤਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 11-03-2026
ਚੌਂਕੀਮਾਨ, 10 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਪੱਬੀਆਂ ਵਿਖੇ ਸ਼ਹੀਦ ਹਰਨੇਕ ਸਿੰਘ ਅਤੇ ਕਾਰਗਿਲ ਸ਼ਹੀਦ ਬਲਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਬਾਬਾ ਸਿੱਧ ਦੇ ਮੇਲੇ 'ਤੇ 54ਵਾਂ ਕਬੱਡੀ ਕੱਪ ਬਾਬਾ ਸਿੱਧ ਸਪੋਰਟਸ ਕਲੱਬ ਪੱਬੀਆਂ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 18, 19 ਅਤੇ 20 ਮਾਰਚ 2026 ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਕਲੱਬ ਦੇ ਚੇਅਰਮੈਨ ਇੰਦਰਜੀਤ ਸਿੰਘ ਕਾਕਾ ਪੱਬੀਆਂ, ਪ੍ਰਧਾਨ ਜੁਗਰਾਜ ਸਿੰਘ ਟੀਟੂ ਪੱਬੀਆਂ, ਸਰਪੰਚ ਗੁਰਮੇਲ ਸਿੰਘ ਪੱਬੀਆਂ, ਸਾਬਕਾ ਸਰਪੰਚ ਉਜਾਗਰ ਸਿੰਘ ਪੱਬੀਆਂ, ਸਾਬਕਾ ਸਰਪੰਚ ਜਰਨੈਲ ਸਿੰਘ ਪੱਬੀਆਂ ਤੇ ਗੁਰਚਰਨ ਸਿੰਘ ਕਾਕੂ ਫੌਜੀ ਨੇ ਦੱਸਿਆ ਕਿ ਕਬੱਡੀ ਓਪਨ ਨੂੰ ਪਹਿਲਾ ਇਨਾਮ 1 ਲੱਖ 25 ਹਜ਼ਾਰ ਤੇ ਦੂਜਾ ਇਨਾਮ 85 ਹਜ਼ਾਰ ਰੁਪਏ, ਕਬੱਡੀ 65 ਕਿੱਲੋ ਨੂੰ ਪਹਿਲਾ ਇਨਾਮ 25 ਹਜ਼ਾਰ ਤੇ ਦੂਜਾ ਇਨਾਮ 15 ਹਜ਼ਾਰ ਰੁਪਏ, ਕਬੱਡੀ 57 ਕਿਲੋ ਨੂੰ 15 ਹਜ਼ਾਰ ਤੇ ਦੂਜਾ ਇਨਾਮ 10 ਹਜ਼ਾਰ ਰੁਪਏ, ਕਬੱਡੀ 48 ਕਿਲੋ ਨੂੰ 11 ਹਜ਼ਾਰ ਤੇ ਦੂਜਾ ਇਨਾਮ 8 ਹਜ਼ਾਰ ਰੁਪਏ, ਕਬੱਡੀ 42 ਕਿਲੋ ਨੂੰ ਪਹਿਲਾ ਇਨਾਮ 61 ਸੌ ਰੁਪਏ ਤੇ ਦੂਜਾ ਇਨਾਮ 51 ਸੌ ਰੁਪਏ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੇ ਬੈਸਟ ਜਾਫ਼ੀ ਤੇ ਰੇਡਰ ਨੂੰ 31-31 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਰਵੀ ਪੱਬੀਆਂ ਯੂ.ਐੱਸ.ਏ., ਡੀ.ਐੱਸ.ਪੀ ਸਤਪਾਲ ਸਿੰਘ ਪੱਬੀਆਂ, ਅਮਨਜੋਤ ਸਿੰਘ ਕਲੇਰ ਯੂ.ਐੱਸ.ਏ., ਸਰਬਜੀਤ ਸਿੰਘ ਕੋਠੇ ਹਾਂਸ, ਰੇਸ਼ਮ ਸਿੰਘ ਕੋਠੇ ਹਾਂਸ ਕੈਨੇਡਾ, ਰਘਵੀਰ ਸਿੰਘ ਢੀਂਡਸਾ ਯੂ.ਐੱਸ.ਏ, ਮਨਪ੍ਰੀਤ ਸਿੰਘ ਯੂ.ਐੱਸ.ਏ, ਅਰਜਨ ਸਿੰਘ ਗੁੜੇ, ਭਾਗ ਸਿੰਘ ਇਟਲੀ, ਕਮਿੱਕਰ ਸਿੰਘ ਜੰਡੀ, ਮਨਦੀਪ ਸਿੰਘ ਕੈਨੇਡਾ, ਲਵੀ ਮੱਲ੍ਹੀ, ਕਿਰਨਜੀਤ ਸਿਾਘ ਮੱਲ੍ਹੀ ਕੈਨੇਡਾ, ਮੀਤ ਮੱਲ੍ਹੀ ਯੂ.ਕੇ, ਚਰਨ ਢੀਂਡਸਾ ਕੈਨੇਡਾ, ਪਰਮਜੀਤ ਸਿੰਘ ਪੰਮਾ ਮੱਲ੍ਹੀ, ਬਲੌਰ ਸਿੰਘ ਕੁਵੈਤ, ਸਰਪੰਚ ਹਰਪਾਲ ਸਿੰਘ ਕੋਠੇ ਹਾਂਸ, ਮਨਪ੍ਰੀਤ ਸਿੰਘ ਦੁਬਈ, ਜੱਸ ਮੱਲ੍ਹੀ, ਠੇਕੇਦਾਰ ਬਲਜੀਤ ਸਿੰਘ ਕਲੇਰ, ਗੁਰਜੀਤ ਸਿੰਘ ਕੈਲੇ, ਸਰਬਜੀਤ ਸਿੰਘ ਮੱਲ੍ਹੀ, ਮੁਖਤਿਆਰ ਸਿੰਘ ਮੱਲ੍ਹੀ ਤੇ ਬਲਵਿੰਦਰ ਸਿੰਘ ਮੱਲ੍ਹੀ ਕੈਨੇਡਾ ਆਦਿ ਦੇ ਵੱਡੇ ਸਹਿਯੋਗ ਨਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ |
ਇਸ ਮੌਕੇ ਮੀਤ ਪ੍ਰਧਾਨ ਬੂਟਾ ਸਿੰਘ, ਖ਼ਜ਼ਾਨਚੀ ਕਰਮਜੀਤ ਸਿੰਘ, ਸੋਨੀ ਪੱਬੀਆ, ਸੰਤੋਖ ਸਿੰਘ, ਕੁਲਦੀਪ ਸਿੰਘ ਢੀਂਡਸਾ ਆਦਿ ਕਲੱਬ ਦੇ ਮੈਂਬਰ ਤੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ-ਚੇਅਰਮੈਨ ਦਿਲਸ਼ਾਦ ਸੇਖੂਪੁਰਾ/ਪ੍ਰਧਾਨ ਕੋਨੀ ਸਵੱਦੀ/ਬਾਸੀਆਂ ਅਗਲੀ ਖ਼ਬਰ ਭੂੰਦੜੀ 'ਚ ਖ਼ਾਲਸੇ ਦਾ ਨਿਆਰਾ ਤਿਉਹਾਰ ਹੋਲਾ ਮਹੱਲਾ ਮਨਾਇਆ
Ad Position 24