ਹੰਬੜਾਂ, 10 ਮਾਰਚ (ਮੇਜਰ ਹੰਬੜਾਂ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ 'ਚ ਸਿੱਖਾਂ ਦੇ ਤਿੰਨ ਅਹਿਮ ਮੁੱਦੇ, ਜਿੰਨ੍ਹਾਂ ਵਿਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ, ਲੰਮੇ ਸਮੇਂ ਤੋਂ ਸਜਾਵਾਂ ਭੁਗਤ ਚੁੱਕੇ ਜੇਲ੍ਹਾਂ 'ਚ ਬੰਦ ਬੰਦੀ ਸਿੰਘ ਨੂੰ ਰਿਹਾਅ ਕੀਤੇ ਜਾਣ ਅਤੇ ਭਾਈ ਅੰਮਿ੍ਤਪਾਲ ਸਿੰਘ 'ਤੇ ਲਗਾਈ ਗਈ ਐੱਨ.ਐੱਸ.ਏ ਹਟਾਏ ਜਾਣ ਦੀ ਮੰਗ ਕਰਦਿਆਂ ਇਨ੍ਹਾਂ ਮੁਦਿਆਂ ਨੂੰ ਉਠਾਏ ਜਾਣ ਨਾਲ ਸ. ਇਯਾਲੀ ਸਿੱਖ ਕੌਮ ਦੇ ਆਗੂ ਬਣੇ ਹਨ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਜਥੇ. ਰਾਮ ਆਸਰਾ ਸਿੰਘ ਚੱਕ, ਸਾਬਕਾ ਸਰਪੰਚ ਮਨਮੋਨ ਸਿੰਘ ਗਿੱਲ ਕੋਟਲੀ ਨੇ ਸ. ਇਯਾਲੀ ਦੇ ਵਿਧਾਨ ਸਭਾ ਅੰਦਰ ਸਿੱਖ ਕੌਮ ਦੇ ਅਹਿਮ ਮੁੱਦਿਆਂ ਪ੍ਰਤੀ ਆਵਾਜ਼ ਚੁੱਕੇ ਜਾਣ ਦੀ ਸ਼ਲਾਘਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ. ਇਯਾਲੀ ਵਲੋਂ ਚੁੱਕੇ ਗਏ ਸਿੱਖਾਂ ਦੇ ਤਿੰਨ ਅਹਿਮ ਮੁੱਦਿਆਂ ਲਈ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਤੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਬੈਠੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ. ਇਯਾਲੀ 'ਤੇ ਮਾਣ ਮਹਿਸੂਸ ਕਰ ਰਹੇ ਹਨ | ਜਥੇ. ਰਾਮ ਆਸਰਾ ਚੱਕ ਨੇ ਕਿਹਾ ਕਿ ਵਿਧਾਇਕ ਇਯਾਲੀ ਨੇ ਪੰਥਕ ਸੋਚ ਰੱਖਦਿਆਂ ਸਰਕਾਰਾਂ ਵਲੋਂ ਅਣਗੌਲੇ ਜਾਂਦੇ ਸਿੱਖ ਮਸਲਿਆਂ ਪ੍ਰਤੀ ਆਵਾਜ਼ ਬੁਲੰਦ ਕਰਨ ਕਰਕੇ ਹਲਕਾ ਦਾਖਾ ਦੇ ਲੋਕਾਂ ਸਮੇਤ ਪੰਜਾਬ ਵਾਸੀ ਸ. ਇਯਾਲੀ 'ਤੇ ਮਾਣ ਮਹਿਸੂਸ ਕਰ ਰਹੇ ਹਨ | ਇਸ ਮੌਕੇੇ ਬਲਵੰਤ ਸਿੰਘ ਢੇਸੀ ਕੈਨੇਡਾ, ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ, ਸਾਬਕਾ ਸਰਪੰਚ ਗਗਨਦੀਪ ਸਿੰਘ ਸਿੱਧੂ ਕੋਟਲੀ, ਸਾਬਕਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਖਹਿਰਾ ਨੇ ਵੀ ਸ. ਇਯਾਲੀ ਦੀ ਸ਼ਲਾਘਾ ਕੀਤੀ |