23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਮੰਚ ਬੱਸੀਆਂ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ 14ਵਾਂ ਸਮੂਹਿਕ ਵਿਆਹ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
• 26ਵੇਂ ਪੰਜਾਬੀ ਸੱਭਿਆਚਾਰਕ ਮੇਲੇ ਦੌਰਾਨ ਗਾਇਕ ਜੋੜੀਆਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰ ਕੇ ਮੇਲਾ ਲੁੱਟਿਆ
ਰਾਏਕੋਟ, 11 ਮਾਰਚ (ਬਲਵਿੰਦਰ ਸਿੰਘ ਲਿੱਤਰ)-ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ ਬੱਸੀਆਂ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਸਾਲਾਨਾ 14ਵਾਂ ਸਮੂਹਿਕ ਵਿਆਹ ਸਮਾਗਮ ਗੁਰਦੁਆਰਾ ਸਤਰੰਜਸਰ ਸਾਹਿਬ ਬੱਸੀਆਂ ਵਿਖੇ ਸੱਭਿਆਚਾਰਕ ਮੰਚ ਦੇ ਪ੍ਰਧਾਨ ਨਛੱਤਰ ਸਿੰਘ ਰਾਜੂ ਬੱਸੀਆਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਜਿਸ ਦੌਰਾਨ 5 ਨਵ-ਵਿਆਹੁਤਾ ਜੋੜਿਆਂ ਨੂੰ ਮਾ: ਸੁਖਜੀਤ ਸਿੰਘ ਉੱਪਲ ਯੂ.ਐੱਸ.ਏ, ਮਾ: ਅਜਮੇਰ ਸਿੰਘ ਉੱਪਲ, ਹਰਦੇਵ ਸਿੰਘ ਬਾਠ ਕੈਨੇਡਾ, ਅਮਰਜੀਤ ਸਿੰਘ ਢੋਲਣ, ਰਿਟਾ: ਇੰਸਪੈਕਟਰ ਬਲਵੰਤ ਸਿੰਘ ਸਿੱਧਵਾਂ ਕਲਾਂ, ਗੁਰਜੀਤ ਸਿੰਘ ਜੀਤਾ ਲੱਖਾ, ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ, ਮਾ: ਗੁਰਦੇਵ ਸਿੰਘ ਗਰੇਵਾਲ ਕੈਨੇਡਾ, ਕੇਵਲ ਸਿੰਘ ਨੱਥੋਵਾਲ, ਸੁਖਵਿੰਦਰ ਸਿੰਘ ਸੀਲੋ੍ਹਆਣੀ ਕੈਨੇਡਾ, ਕੁਲਵੰਤ ਜੈਨ ਰਾਏਕੋਟ, ਕੁਲਦੀਪ ਕੌੜਾ, ਨਛੱਤਰ ਸਿੰਘ ਭੁੱਲਰ, ਸੰਤੋਖ ਸਿੰਘ ਬੁਰਜ ਹਰੀ ਸਿੰਘ ਆਦਿ ਵਲੋਂ ਆਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਅਨੰਦ ਕਾਰਜ ਕਰਵਾਏ ਗਏ | ਇਸ ਮੌਕੇ ਮੰਚ ਦੇ ਪ੍ਰਧਾਨ ਰਾਜੂ ਬੱਸੀਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਮੰਚ ਵਲੋਂ ਹਰ ਸਾਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਂਦੇ ਹਨ, ਜਿਸ ਨਾਲ ਲੋੋੜਵੰਦ ਪਰਿਵਾਰਾਂ ਨੂੰ ਵੱਡੀ ਮਦਦ ਮਿਲਦੀ ਹੈ ਅਤੇ ਲੋੜਵੰਦ ਲੜਕੀਆਂ ਦੇ ਹੱਥ ਪੀਲੇ ਕੀਤੇ ਜਾਂਦੇ ਹਨ | ਇਸ ਸਮੇਂ ਨਵ-ਵਿਆਹੁਤਾ ਲੜਕੀਆਂ ਨੂੰ ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ ਵਲੋਂ ਘਰੇਲੂ ਵਰਤੋਂ ਵਾਲਾ ਸਾਮਾਨ ਦਾਜ-ਦਹੇਜ਼ ਵਜੋਂ ਦਿੱਤਾ ਗਿਆ | ਇਸ ਤੋਂ ਇਲਾਵਾ ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ ਵਲੋਂ 26ਵਾਂ ਯਾਦਗਾਰੀ ਸੱਭਿਆਚਾਰਕ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੇਲੇ ਦਾ ਉਦਘਾਟਨ ਹਰਦੀਪ ਕੁਮਾਰ ਜੋਸ਼ੀ ਵਲੋਂ ਕੀਤਾ ਗਿਆ | ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਦੀਪ ਢਿੱਲੋਂ-ਜੈਸਮੀਨ ਜੱਸੀ, ਬੀ.ਐੱਸ ਭੱਟੀ-ਬੀਬਾ ਜਸ਼ਨਮੀਤ, ਅਲੀ ਖਾਂ ਬੱਬੂ, ਗੁਰਪ੍ਰੀਤ ਸ਼ੇਰਗਿੱਲ, ਪੈਵੀ ਧੰਜਲ, ਮਨਦੀਪ ਰਾਏਕੋਟ ਆਦਿ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਮੇਲਾ ਲੁੱਟਿਆ | ਇਸ ਮੌਕੇ ਗਾਇਕ ਜੋੜੀਆਂ ਸਮੇਤ ਪੁੱਜੀਆਂ ਸ਼ਖ਼ਸੀਅਤਾਂ ਨੂੰ ਮੰਚ ਪ੍ਰਧਾਨ ਰਾਜੂ ਬੱਸੀਆਂ ਤੇ ਕਲੱਬ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਭੈ ਕੁਮਾਰ ਭਦੌੜ, ਦਵਿੰਦਰ ਸਿੰਘ ਨੱਤ, ਕੁਲਦੀਪ ਕੌੜਾ, ਜਸਵੰਤ ਸਿੰਘ ਬਿੱਲੂ, ਦਲਜੀਤ ਸਿੰਘ ਲੱਖਾ, ਲਖਬੀਰ ਸਿੰਘ ਲੱਖਾ ਬੋਪਾਰਾਏ, ਸਾਬਕਾ ਸਰਪੰਚ ਜਗਦੇਵ ਸਿੰਘ ਬੱਸੀਆਂ, ਨਿਰਭੈ ਸਿੰਘ ਧਾਲੀਵਾਲ ਅੱਚਰਵਾਲ, ਗੁਰਨਾਮ ਸਿੰਘ, ਜਸਪਾਲ ਸਿੰਘ ਧਾਲੀਵਾਲ ਯੂ.ਐੱਸ.ਏ, ਜਗਦੇਵ ਸਿੰਘ ਗਿੱਲ ਯੂ.ਐੱਸ.ਏ, ਬਾਬਾ ਜੁਗਰਾਜ ਸਿੰਘ ਨੱਥੋਵਾਲ, ਮੁਖਤਿਆਰ ਸਿੰਘ, ਦਰਸ਼ਨ ਸਿੰਘ ਨੱਥੋਵਾਲ, ਮੈਡਮ ਗੁਰਪ੍ਰੀਤ ਸ਼ੇਰਗਿੱਲ, ਅਮਰਜੀਤ ਸਿੰਘ ਢੋਲਣ ਜਨਰਲ ਸਕੱਤਰ, ਗੁਰਜੰਟ ਸਿੰਘ ਸ਼ਾਹਜਹਾਨਪੁਰ ਮੀਤ ਪ੍ਰਧਾਨ, ਕੁਲਵੰਤ ਸਿੰਘ ਧਾਲੀਵਾਲ ਸੈਕਟਰੀ, ਬਿੱਟੂ ਸਿੰਘ ਬੱਸੀਆਂ, ਸਰਬਾ ਸਿੰਘ ਸਿਵੀਆਂ, ਜਗਮੋਹਣ ਸਿੰਘ ਛੱਜਾਵਾਲ, ਹੈਪੀ ਸਿੰਘ ਸ਼ਾਹਜਹਾਨਪੁਰ, ਨਿਰਮਲ ਸਿੰਘ ਨਿੰਮਾ, ਬਿੱਟੂ ਬੱਸੀਆਂ, ਪਰਮਿੰਦਰ ਸਿੰਘ ਕਲੇਰ, ਨਿਰਭੈ ਸਿੰਘ ਗੰਗੋਹਰ, ਜੋਗਿੰਦਰ ਸਿੰਘ ਰਾਏਕੋਟ, ਸੰਦੀਪ ਸਿੰਘ ਬਿੱਲਾ, ਜੋਤ ਸਿੰਘ ਬੋਪਾਰਾਏ, ਗੋਲੂ ਗਰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸੇ ਵੀ ਕੌਮ ਦੀ ਪਛਾਣ ਉਸ ਦੇ ਸੱਭਿਆਚਾਰ ਤੋਂ ਹੁੰਦੀ ਹੈ- ਪ੍ਰੋ. ਇੰਦਰਪਾਲ ਸਿੰਘ ਅਗਲੀ ਖ਼ਬਰ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਸੰਬੰਧੀ ਕਮੇਟੀ ਦੀ ਰਿਪੋਰਟ ਵਿਧਾਇਕਾ ਬੀਬੀ ਮਾਣੂੰਕੇ ਨੇ ਕੀਤੀ ਪੇਸ...
Ad Position 24