23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਕੁਲਾਰ ਦੀ ਯਾਦ ਵਿਚ ਸਿੱਖ ਸੰਗੀਤ ਸੰਮੇਲਨ 15 ਨੂੰ

Ad Position 21
No active advertisement
ਅਜੀਤ ਡੈਸਕ 12-03-2026
• 14 ਮਾਰਚ ਨੂੰ ਸਕੂਲ ਦੇ ਵਿਦਿਆਰਥੀਆਂ ਦੇ ਕਵਿਤਾ ਤੇ ਕਵੀਸ਼ਰੀ ਮੁਕਾਬਲੇ ਸਮੇਤ ਨਿਰੋਏ ਸਿਹਤ ਮੁਕਾਬਲੇ ਵੀ ਕਰਵਾਏ ਜਾਣਗੇ-ਹਰਕੀਰਤ ਸਿੰਘ ਕੈਨੇਡਾ/ਚੇਅਰਮੈਨ ਭਿੰਦਾ ਕੁਲਾਰ/ਸਾਬਕਾ ਸਰਪੰਚ ਕੁਲਾਰ
ਚੌਂਕੀਮਾਨ, 11 ਮਾਰਚ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਗੁਰਮਤਿ ਪ੍ਰਕਾਸ ਸਾਹਿਬ ਪਿੰਡ ਕੁਲਾਰ ਵਿਖੇ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਕੁਲਾਰ ਦੀ ਯਾਦ ਵਿਚ ਸਿੱਖ ਸੰਗੀਤ ਸੰਮੇਲਨ ਉਸਤਾਦ ਜੀ ਦੇ ਸਮੂਹ ਵਿਦਿਆਰਥੀਆਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15 ਮਾਰਚ 2026 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਹਰਕੀਰਤ ਸਿੰਘ ਕੁਲਾਰ ਕੈਨੇਡਾ, ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ ਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਕੁਲਾਰ ਨੇ ਦੱਸਿਆ ਕਿ 13 ਮਾਰਚ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਜਿੰਨ੍ਹਾਂ ਦੇ ਭੋਗ 15 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਤੇ ਭੋਗ ਪੈਣ ਉਪਰੰਤ ਮਹਾਨ ਬਸੰਤ ਬਹਾਰ ਕੀਰਤਨ ਦਰਬਾਰ ਵਿਚ ਉਸਤਾਦ ਰਾਗੀ ਸੂਬਾ ਸਿੰਘ ਮੁੱਖ ਸੇਵਾਦਾਰ ਨੇਤਰਹੀਣ ਆਸ਼ਰਮ ਗੁਰਦੁਆਰਾ ਚੰਦੂਆਣਾ ਸਾਹਿਬ, ਰਾਗੀ ਭਾਈ ਸ਼ਮਸ਼ੇਰ ਸਿੰਘ ਸੂਰਮਾ ਅਤੇ ਵਿਦਿਆਰਥੀ, ਰਾਗੀ ਲਾਲ ਸਿੰਘ ਧਨੌਲਾ, ਉਸਤਾਦ ਪ੍ਰੋ: ਸੁਖਵਿੰਦਰ ਸਿੰਘ ਅਤੇ ਵਿਦਿਆਰਥੀ (ਤਬਲਾ ਵਾਦਨ), ਮਨਪ੍ਰੀਤ ਕੌਰ ਅਤੇ ਵਿਦਿਆਰਥੀ (ਤੰਤੀ ਸਾਜ ਕੀਰਤਨ), ਰਾਗੀ ਗੋਬਿੰਦਰ ਸਿੰਘ ਆਲਮਪੁਰੀ, ਮਨਜੀਤ ਸਿੰਘ ਸਾਗਰ (ਐੱਮ.ਏ ਸੰਗੀਤ), ਰਾਗੀ ਅਵਾਤਰ ਸਿੰੰਘ ਧਨੌਲ ਤੇ ਕਵੀਸ਼ਰ ਗੁਰਜੰਟ ਸਿੰਘ ਸੋਹਲ ਧਨੌਲਾ ਆਦਿ ਪੰਥਕ ਦੇ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਮਿਤੀ 14 ਮਾਰਚ ਦਿਨ ਸ਼ਨੀਵਾਰ ਸਵੇਰੇ 9 ਵਜੇ ਸਕੂਲਾਂ ਦੇ ਵਿਦਿਆਰਥੀਆਂ ਦੇ ਕਵਿਤਾ ਤੇ ਕਵੀਸ਼ਰੀ ਮੁਕਾਬਲਿਆਂ ਸਮੇਤ ਨਰੋਈ ਸਿਹਤ ਮੁਕਾਬਲੇ ਵੀ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਵ: ਜਗਰੂਪ ਸਿੰਘ ਹਾਂਸ ਵਲੀਪੁਰ ਕਲਾਂ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਸੂਬਾ ਪੱਧਰੀ ਰੋਸ ਮੁਜ਼ਾਹਰੇ ਕਰਨ ਦਾ ਫ਼ੈਸਲਾ
Ad Position 24