ਰਾਏਕੋਟ, 27 ਮਾਰਚ (ਸੁਸ਼ੀਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐੱਚ.ਜੀ ਗਰੁੱਪ ਆਫ ਕਾਲਜਜ ਤਹਿਤ ਚੱਲ ਰਹੇ ਬਾਂਸਲ ਹਸਪਤਾਲ ਨੂੰ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾਂ ਯੋਜਨਾ (10 ਲੱਖ ਵਾਲੀ ਸਕੀਮ) ਅਧੀਨ ਸੂਚੀਬੱਧ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਜੀ.ਐੱਚ.ਜੀ ਸੰਸਥਾ ਦੇ ਚੇਅਰਮੈਨ ਡਾ. ਬੀ. ਐੱਲ ਬਾਂਸਲ ਅਤੇ ਡਾਇਰੈਕਟਰ ਵਰੁਣ ਬਾਂਸਲ ਨੇ ਦੱਸਿਆ ਕਿ ਬਾਂਸਲ ਹਸਪਤਾਲ ਪਿਛਲੇ 40 ਸਾਲਾਂ ਤੋਂ ਇਲਾਕੇ ਵਿਚ ਡਾਕਟਰੀ ਸੇਵਾਵਾਂ ਬਹੁਤ ਹੀ ਘੱਟ ਰੇਟਾਂ 'ਤੇ ਲੋਕਾਂ ਨੂੰ ਮੁਹੱਈਆ ਕਰਵਾ ਰਿਹਾ ਹੈ | ਹੁਣ ਇਸ ਕੜੀ ਵਿਚ ਇਕ ਹੋਰ ਵਾਧਾ ਕਰਦੇ ਹੋਏ ਹਸਪਤਾਲ ਨੂੰ 10 ਲੱਖ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਤਹਿਤ ਸੂਚੀਬੱਧ ਕੀਤਾ ਗਿਆ ਹੈ, ਜਿਸ ਵਿਚ ਗੁਰਦਿਆਂ ਦੀ ਪੱਥਰੀ, ਗਦੂਦਾਂ ਦਾ ਆਪ੍ਰੇਸ਼ਨ, ਲੀਵਰ ਦੀ ਸੋਜਿਸ਼, ਖੂਨ ਦੀ ਕਮੀ, ਅਧਰੰਗ ਦਾ ਦੌਰਾ, ਆਈ.ਸੀ.ਯੂ, ਵੈਂਟੀਲੇਟਰ ਅਤੇ ਡਾਇਲਸਿਸ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿਚ ਸਰਜੀਕਲ ਕੈਂਪ ਵੀ ਚੱਲ ਰਿਹਾ ਹੈ | ਜਿਸ ਵਿਚ ਡਾਕਟਰੀ ਸਲਾਹ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ | ਕੈਂਪ ਵਾਲੇ ਮਰੀਜ਼ਾਂ ਨੂੰ ਪਿੱਤੇ ਦੀ ਪੱਥਰੀ, ਹਰਨੀਆਂ, ਨੌਰਮਲ ਡਿਲੀਵਰੀ, ਆਪ੍ਰੇਸ਼ਨ ਨਾਲ ਡਿਲੀਵਰੀ ਅਤੇ ਰਸੌਲੀਆਂ ਦੇ ਆਪ੍ਰੇਸ਼ਨ ਵਿਚ ਵਿਸ਼ੇਸ਼ ਛੂਟ ਦਿੱਤੀ ਜਾਵੇਗੀ ਅਤੇ ਲੋੜੀਂਦੇ ਟੈਸਟ ਵੀ ਬਹੁਤ ਘੱਟ ਰੇਟਾਂ 'ਤੇ ਕੀਤੇ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿਚ ਆਈ. ਸੀ. ਯੂ., ਵੈਂਟੀਲੇਟਰ, ਲੈਬ ਟੈਸਟ, ਦਵਾਈਆਂ ਦੀ ਸੁਵਿਧਾ ਅਤੇ ਡਾਕਟਰਾਂ ਦੀ ਮੌਜੂਦਗੀ 24 ਘੰਟੇ ਉਪਲੱਬਧ ਰਹਿੰਦੀ ਹੈ | ਇਸ ਮੌਕੇ ਡਾ. ਗੀਤਿਕਾ ਬਾਂਸਲ, ਡਾ. ਤੇਜਬੀਰ ਸਿੰਘ, ਡਾ. ਐੱਸ.ਆਰ ਸ਼ਾਹੀ, ਡਾ. ਸਾਹਿਲ ਅਰੋੜਾ, ਡਾ. ਸ਼ਿਵਿਕਾ ਸ਼ਰਮਾ ਅਤੇ ਡਾ. ਆਸ਼ੀਸ਼ ਠਾਕੁਰ ਵੀ ਮੌਜੂਦ ਸਨ |