ਜਗਰਾਉਂ, 2 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਟਰੇਡ ਜਥੇਬੰਦੀਆਂ ਦੇ ਸੱਦੇ 'ਤੇ 1 ਅਪ੍ਰੈਲ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਉਂਦਿਆਂ ਪੰਜਾਬ ਰੋਡਵੇਜ਼, ਪਨਬੱਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵਲੋਂ ਜਗਰਾਉਂ ਡਿਪੂ ਦੇ ਗੇਟ 'ਤੇ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਾਲੇ ਝੰਡਿਆਂ ਨਾਲ ਰੋਸ ਜਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਫੁਰਮਾਨ ਨਾਲ ਮੁਲਾਜ਼ਮ, ਮਜ਼ਦੂਰ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਚਾਰ ਲੇਬਰ ਕੋਡ ਵੀ ਇਸੇ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਡਾਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਕਾਲਾ ਦਿਵਸ ਮਨਾ ਕੇ ਸਖ਼ਤ ਵਿਰੋਧ ਕੀਤਾ ਗਿਆ | ਜਥੇਬੰਦੀ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮਜ਼ਦੂਰ, ਮੁਲਾਜ਼ਮ ਮਾਰੂ ਵਿਰੋਧੀ ਫੁਰਮਾਨ ਰੱਦ ਨਾ ਕੀਤੇ ਤਾਂ ਸੰਘਰਸ਼ ਹੋਰ ਵੱਡਾ ਕੀਤਾ ਜਾਵੇਗਾ | ਇਸ ਮੌਕੇ ਜਲੌਰ ਸਿੰਘ ਜੁਆਇੰਟ ਸਕੱਤਰ ਪੰਜਾਬ, ਹਰਮਿੰਦਰ ਸਿੰਘ ਸਿੱਧੂ ਜਰਨਲ ਸਕੱਤਰ ਡੀਪੂ ਜਗਰਾਉਂ, ਡੀਪੂ ਪ੍ਰਧਾਨ ਸੋਹਣ ਸਿੰਘ, ਚੇਅਰਮੈਨ ਜਸਪਾਲ ਸਿੰਘ, ਕੈਸ਼ੀਅਰ ਮੁਹੰਮਦ ਰਫ਼ੀ, ਪ੍ਰੈਸ ਸਕੱਤਰ ਬੂਟਾ ਸਿੰਘ, ਦਵਿੰਦਰ ਸਿੰਘ, ਭੀਮ ਜੱਜ ਸਿੰਘ, ਵਰਕਸ਼ਾਪ ਪ੍ਰਧਾਨ ਰਾਜ ਖ਼ਾਨ ਆਦਿ ਹਾਜ਼ਰ ਸਨ |