ਬੀਜਾ, 4 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ) ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਟਕਸਾਲੀ ਆਗੂ ਗੁਰਚਰਨ ਸਿੰਘ ਸਵੈਚ ਦੇ ਸਪੁੱਤਰ, ਸਰਕਾਰੀ ਡਿਸਪੈਂਸਰੀ ਬੀਜਾ ਦੇ ਫਾਰਮਾਸਿਸਟ ਜਗਜੀਤ ਸਿੰਘ ਰਾਜੂ ਦੇ ਛੋਟੇ ਭਰਾ ਸਰਕਾਰੀ ਸਿਵਲ ਹਸਪਤਾਲ ਖੰਨਾ ਵਿਖੇ ਬਤੌਰ ਸਟਾਫ਼ ਨਰਸ ਦੇ ਤੌਰ ਸੇਵਾ ਨਿਭਾ ਰਹੀ ਪਰਮਜੀਤ ਕੌਰ ਦੇ ਪਤੀ ਅਤੇ ਤਾਜਵੀਰ ਸਿੰਘ ਕੈਨੇਡਾ, ਗੁਰਸੰਗੀਤ ਕੌਰ ਕੈਨੇਡਾ ਦਾ ਪਿਆਰਾ ਪਾਪਾ ਰਣਜੀਤ ਸਿੰਘ ਲਵਲੀ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦੇ ਜੱਦੀ ਬਲਵਿੰਦਰ ਕੁਮਾਰ, ਪਿੰਡ ਬਗਲੀ ਕਲਾਂ ਦੀ ਸ਼ਮਸ਼ਾਨਘਾਟ ਵਿਖੇ ਸਿਆਸੀ ਗੈਰ ਸਿਆਸੀ, ਸਿਹਤ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ, ਰਿਸ਼ਤੇਦਾਰਾਂ, ਯਾਰ ਦੋਸਤਾਂ, ਇਲਾਕੇ ਨਿਵਾਸੀਆਂ ਤੇ ਵੱਡੀ ਤਾਦਾਦ ਵਿਚ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਸੇਜਲ ਅੱਖਾਂ ਨਾਲ ਅਤਿੰਮ ਵਿਦਾਇਗੀ ਦਿੱਤੀ ਗਈ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤਾਜਵੀਰ ਸਿੰਘ ਕੈਨੇਡਾ ਨੇ ਹੰਝੂਆਂ ਭਰੀਆ ਅੱਖਾਂ ਨਾਲ ਦਿਖਾਈ | ਇਸ ਮੌਕੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ, ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਪਾਇਲ, ਜਸਮੇਲ ਸਿੰਘ ਬੋਂਦਲੀ ਸਾਬਕਾ ਜ਼ਿਲ੍ਹਾ ਪ੍ਰਧਾਨ, ਭਸ਼ੀਨ ਸਿੰਘ ਐੱਸ. ਐੱਮ. ਓ ਸਿਵਲ ਹਸਪਤਾਲ ਖੰਨਾ, ਡਾਕਟਰ ਦੀਪਕਾ ਪੁਰੀ ਬੀਜਾ, ਹਰੀਸ਼ ਕੁਮਾਰ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਪੂਰਬਾ, ਬਰਜਿੰਦਰ ਸਿੰਘ ਲੋਪੋਂ, ਕਮਲਜੀਤ ਸਿੰਘ ਚਾਵਾ ਕੈਨੇਡਾ, ਰੁਪਿੰਦਰ ਸਿੰਘ ਮਾਣਕੀ, ਦੀਪਾ ਕੁਲੇਵਾਲ, ਵਿਕਰਮ ਭਨੋਟ ਸਮਰਾਲਾ, ਬਹਾਦਰ ਸਿੰਘ ਸਾਬਕਾ ਸਰਪੰਚ ਮਾਣਕੀ, ਜਤਿੰਦਰ ਸਿੰਘ ਜੋਗਾ, ਬਿੱਲੂ ਹਰਬੰਸਪੁਰਾ, ਬਹਾਦਰ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਜੇ. ਈ., ਮਨਪ੍ਰੀਤ ਸਿੰਘ ਰਾਜਾ ਸਰਪੰਚ, ਮਨਦੀਪ ਸਿੰਘ ਮੋਨੂੰ ਬਲਾਕ ਸੰਮਤੀ ਮੈਂਬਰ, ਦਲਵੀਰ ਸਿੰਘ ਸਵੈਚ ਬਗਲੀ, ਮਨਪ੍ਰੀਤ ਸਿੰਘ ਰਾਜਾ ਸਰਪੰਚ ਹਰਬੰਸਪੁਰਾ, ਕਰਮਜੀਤ ਸਿੰਘ ਕਰਮੀ ਹਰਬੰਸਪੁਰਾ, ਸੁਖਦੇਵ ਸਿੰਘ ਸਰਪੰਚ ਰੁਪਾਲੋਂ, ਪ੍ਰਗਟ ਸਿੰਘ ਭੌਰਲਾ, ਅੰਮਿ੍ਤਪਾਲ ਸਿੰਘ ਮਠਾੜੂ, ਹਰਨੇਕ ਸਿੰਘ ਸਾਬਕਾ ਸਰਪੰਚ ਰੁਪਾਲੋਂ, ਦਲਵੀਰ ਸਿੰਘ ਸਵੈਚ ਬਗਲੀ ਖ਼ੁਰਦ, ਬੂਟਾ ਸਿੰਘ ਸਵੈਚ, ਸੁਖਰਾਜ ਸਿੰਘ ਸ਼ੇਰਗਿੱਲ ਸਾਬਕਾ ਸਰਪੰਚ ਬੀਜਾ, ਬਹਾਦਰ ਸਿੰਘ ਸਾਬਕਾ ਸਰਪੰਚ, ਗੁਰਮੁੱਖ ਸਿੰਘ, ਬਹਾਲ ਸਿੰਘ, ਮਨਦੀਪ ਸਿੰਘ , ਤੇਜਪਾਲ ਸਿੰਘ, ਅੰਗਰੇਜ਼ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਸਰਪੰਚ ਬਲਵਿੰਦਰ ਸਿੰਘ ਸਵੈਚ, ਸੁਰਿੰਦਰ ਸਿੰਘ ਸ਼ਿੰਦਾ, ਤਰਲੋਕ ਸਿੰਘ ਲਾਡੀ, ਨਰਿੰਦਰ ਸਿੰਘ, ਪ੍ਰਕਾਸ਼ ਸਿੰਘ ਫੌਜੀ , ਗੁਰਜੰਟ ਸਿੰਘ , ਸ਼ੌਕੀ ਬਗਲੀ, ਅਵਤਾਰ ਸਿੰਘ ਤਾਰੀ, ਹਰਦੀਪ ਸਿੰਘ ਦੀਪਾ, ਸ਼ਿਵ ਕੁਮਾਰ ਪੰਡਿਤ, ਤਰਸੇਮ ਕੁਮਾਰ, ਨੇਤਰ ਸਿੰਘ ਸਾਬਕਾ ਸਰਪੰਚ, ਤੇਜਪਾਲ ਸਿੰਘ ਤੋਂ ਇਲਾਵਾ ਵੱਡੀ ਤਾਦਾਦ ਵਿਚ ਲੋਕਾਂ ਨੇ ਪੁੱਜ ਕੇ ਜਿੱਥੇ ਸਵ. ਰਣਜੀਤ ਸਿੰਘ ਲਵਲੀ ਦੀ ਅਤਿੰਮ ਯਾਤਰਾ ਵਿਚ ਸ਼ਿਰਕਤ ਕੀਤੀ ਉੱਥੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਗਿਆ |