05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਿਦਿਆਰਥਣਾਂ ਨੂੰ ਇੰਡਸਟਰੀ ਅਤੇ ਮਾਰਕੀਟ ਦਾ ਦੌਰਾ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਮਾਛੀਵਾੜਾ ਸਾਹਿਬ, 4 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਦੀ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੂੰ ਇੰਡਸਟਰੀ ਅਤੇ ਮਾਰਕੀਟ ਆਦਿ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਦੌਰੇ ਕਰਵਾਏ ਜਾਂਦੇ ਹਨ | ਇਸੇ ਤਹਿਤ ਕਾਮਰਸ ਵਿਭਾਗ ਵਲੋਂ ਬੀ. ਕਾਮ. ਦੀਆਂ ਵਿਦਿਆਰਥਣਾਂ ਨੂੰ ਅਜੀਤ ਮਿੱਲਜ਼, ਸੀ. ਪੀ. 67 ਮਾਲ ਮੋਹਾਲੀ ਅਤੇ ਆਕਸਫੋਰਡ ਸਟਰੀਟ ਜ਼ੀਰਕਪੁਰ ਲਿਜਾਇਆ ਗਿਆ | ਇਹ ਦੌਰਾ ਮਾਰਕੀਟਿੰਗ ਮੈਨੇਜਮੈਂਟ ਵਿਸ਼ੇ ਨਾਲ ਸਬੰਧਿਤ ਹੋਣ ਕਰ ਕੇ ਵਿਦਿਆਰਥਣਾਂ ਨੇ ਮਾਰਕੀਟ ਰੇਟ ਤੋਂ ਇਲਾਵਾ ਹੋਲ਼ ਸੇਲ, ਕੱਚੇ ਮਾਲ ਦੀ ਸੰਭਾਲ, ਕੁਆਲਿਟੀ ਕੰਟਰੋਲ ਦੀ ਪ੍ਰਕਿ੍ਆ ਅਤੇ ਆਫ਼ਰ ਰੇਟ 'ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਵੱਖ-ਵੱਖ ਢੰਗਾਂ ਬਾਰੇ ਗਿਆਨ ਹਾਸਲ ਕੀਤਾ | ਇਹ ਦੌਰਾ ਬੀ. ਕਾਮ. ਦੀਆਂ ਵਿਦਿਆਰਥਣਾਂ ਦੀ ਪੜਾਈ ਲਈ ਬਹੁਤ ਸਹਾਇਕ ਸਿੱਧ ਹੋਇਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਗਿਆਨ ਪ੍ਰਦਾਨ ਕਰਨਾ ਅਤੇ ਸਿਧਾਂਤਕ ਗਿਆਨ ਨੂੰ ਅਸਲੀ ਉਦਯੋਗਿਕ ਅਨੁਭਵ ਨਾਲ ਜੋੜਨਾ ਸੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਕਾਲਜ ਵਲੋਂ ਵਿਦਿਆਰਥਣਾਂ ਲਈ ਅਜਿਹੇ ਇੰਡਸਟਰੀ ਅਤੇ ਮਾਰਕੀਟਿੰਗ ਦੌਰੇ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਹਨ ਤਾਂ ਜੋ ਕਿੱਤਾ ਮੁਖੀ ਕੋਰਸਾਂ ਰਾਹੀਂ ਉਹ ਸਮੇਂ ਦੇ ਹਾਣੀ ਬਣ ਸਕਣ | ਵਿਦਿਆਰਥਣਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਸਾਹਿਬ ਦੇ ਦਰਸ਼ਨ ਕਰਵਾਏ ਗਏ | ਇਸ ਦੌਰੇ 'ਚ ਡਾ. ਮਨਦੀਪ ਕੌਰ, ਪ੍ਰੋ. ਆਰਤੀ ਰਾਣੀ, ਪ੍ਰੋ. ਅਮਨਦੀਪ ਕੌਰ, ਸੁਖਵੀਰ ਸਿੰਘ ਅਤੇ ਰਜਿੰਦਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉੱਤਰੀ ਭਾਰਤ ਦੇ ਰੋਟੇਰੀਅਨਾਂ ਵਲੋਂ ਤਾਜ ਮਹੱਲ ਅੱਗੇ ਸ਼ਾਂਤੀ ਮਾਰਚ ਕਰਦਿਆ ਜੰਗਬੰਦੀ ਲਈ ਅਰਦਾਸ <br/> ਅਗਲੀ ਖ਼ਬਰ ਕਟਾਣੀ ਕਲਾਂ ਵਿਖੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕਤਾ ਕੈਂਪ <br/>
Ad Position 24