05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਾਂਗਰਸ ਦੇ ਜੁਝਾਰੂ ਵਰਕਰ ਤਿਵਾੜੀ ਦਾ ਕਤਲ ਨਿੰਦਣਯੋਗ-ਆਨੰਦ/ਛਿੰਦੀ/ਸੋਨੀ/ਬੀਟਨ/ਥੋਪੀਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਮਾਛੀਵਾੜਾ ਸਾਹਿਬ, 4 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਕਾਂਗਰਸ ਦੇ ਬਲਾਕ ਮਾਛੀਵਾੜਾ ਤੋਂ ਪ੍ਰਧਾਨ ਪਰਮਿੰਦਰ ਤਿਵਾੜੀ ਜੋ ਕਿ ਇੱਕ ਜੁਝਾਰੂ ਵਰਕਰ ਸਨ ਅਤੇ ਉਸ ਦੀ ਹੱਤਿਆ ਬਹੁਤ ਹੀ ਨਿੰਦਣਯੋਗ ਹੈ ਜਿਸ ਪਿੱਛੇ ਸਰਕਾਰ ਦੀ ਵੱਡੀ ਨਾਕਾਮੀ ਸਾਹਮਣੇ ਆਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਕੌਂਸਲਰ ਸੁਰਿੰਦਰ ਕੁਮਾਰ ਛਿੰਦੀ, ਸਾਬਕਾ ਸਰਪੰਚ ਸੁਖਦੀਪ ਸਿੰਘ ਸੋਨੀ, ਕਾਂਗਰਸੀ ਆਗੂ ਸੁਭਾਸ਼ ਬੀਟਨ ਅਤੇ ਚਰਨਜੀਤ ਸਿੰਘ ਥੋਪੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਅਫ਼ਸਰਸ਼ਾਹੀ ਵੱਲ ਦੇਖ ਰਹੇ ਹਨ ਕਿ ਉਹ ਨਿਕੰਮੇ ਸਿਆਸੀ ਆਗੂਆਂ ਦੇ ਹੱਥ ਠੋਕੇ ਬਣ ਕੇ ਸੂਬੇ ਦਾ ਨੁਕਸਾਨ ਨਾ ਕਰਨ ਬਲਕਿ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਕੰਮ ਕਰਨ | ਉਕਤ ਆਗੂਆਂ ਨੇ ਕਿਹਾ ਕਿ ਅੱਜ ਅÏਰਤਾਂ ਆਪਣੇ ਗਲਾਂ ਵਿਚ ਚੈਨੀਆਂ, ਪਰਸ ਤੇ ਮੋਬਾਇਲ ਫੜ ਕੇ ਘੁੰਮ ਨਹੀਂ ਸਕਦੀਆਂ ਕਿਉਂਕਿ ਕਦੇ ਵੀ ਉਨ੍ਹਾਂ 'ਤੇ ਝਪਟਮਾਰ ਇਸ ਸਮਾਨ ਦੀ ਖੋਹ ਕਰ ਸਕਦੇ ਹਨ | ਇੱਥੋਂ ਤੱਕ ਕੀ ਗਰੀਬ ਮਜ਼ਦੂਰ ਨੂੰ ਵੀ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾਅਵੇ ਕਰਦਾ ਹੈ ਕਿ ਸੂਬਾ ਨਸ਼ਾ ਮੁਕਤ ਹੋ ਗਿਆ ਹੈ ਅਤੇ ਜੁਰਮ ਘਟ ਗਿਆ ਹੈ ਪਰ ਅੱਜ ਹਾਲਾਤ ਇਹ ਹਨ ਕਿ ਲੋਕ ਵਧਦੇ ਜੁਰਮ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਉੱਤਰੀ ਭਾਰਤ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ... ਅਗਲੀ ਖ਼ਬਰ ਉੱਤਰੀ ਭਾਰਤ ਦੇ ਰੋਟੇਰੀਅਨਾਂ ਵਲੋਂ ਤਾਜ ਮਹੱਲ ਅੱਗੇ ਸ਼ਾਂਤੀ ਮਾਰਚ ਕਰਦਿਆ ਜੰਗਬੰਦੀ ਲਈ ਅਰਦਾਸ <br/>
Ad Position 24