12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੌਕੀ ਗੁਲਾਬਗੜ੍ਹ ਦੇ ਸਾਰੇ ਮੁਲਾਜ਼ਮਾਂ ਦੀਆਂ ਕੀਤੀਆਂ ਬਦਲੀਆਂ ਤੋਂ ਸਬਕ ਲੈਣ ਦੀ ਲੋੜ

Ad Position 21
No active advertisement
ਅਜੀਤ ਡੈਸਕ 08-04-2026
ਸਿੱਧਵਾਂ ਬੇਟ, 7 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀਂ ਇਕ ਸਰਪੰਚ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਬਠਿੰਡੇ ਨਾਲ ਸੰਬੰਧਿਤ ਇਕ ਪੁਲਿਸ ਚੌਂਕੀ ਗੁਲਾਬਗੜ੍ਹ ਵਿਚ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਦਾ ਕਾਲਾ ਚਿੱਠਾ ਸੁਣਾਇਆ ਅਤੇ ਮੁੱਖ ਮੰਤਰੀ ਨੇ ਸਟੇਜ਼ ਤੋਂ ਹੀ ਉਕਤ ਪੁਲਿਸ ਚੌਂਕੀ ਦੇ ਸਾਰੇ ਮੁਲਾਜ਼ਮਾਂ ਦੀਆਂ ਬਦਲੀਆਂ ਦੂਰ-ਦੁਰਾਡੇ ਜ਼ਿਲਿ੍ਹਆਂ ਵਿਚ ਕਰਨ ਦੇ ਹੁਕਮ ਜਾਰੀ ਕੀਤੇ | ਉਸ ਨੂੰ ਵੇਖ ਕੇ ਲੋਕ ਹੁਣ ਮਹਿਸੂਸ ਕਰਨ ਲੱਗ ਪਏ ਹਨ ਕਿ ਮਾਨ ਸਰਕਾਰ ਆਪਣੇ ਸ਼ਾਸਨ ਦੇ ਆਖ਼ਰੀ ਵਰ੍ਹੇ ਵਿਚ ਸੱਚਮੁੱਚ ਹੀ ਨਸ਼ਿਆਂ ਦੇ ਖ਼ਿਲਾਫ਼ ਖੜ੍ਹੀ ਹੋ ਗਈ ਜਾਪਦੀ ਹੈ | ਹੁਣ ਲੋਕ ਬੇਸਬਰੀ ਨਾਲ ਮੁੜ ਉਡੀਕ ਕਰਨ ਲੱਗੇ ਹਨ ਕਿ ਸਰਕਾਰ ਹੁਣ ਉਨ੍ਹਾਂ ਬਾਕੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੀ ਕਾਰਵਾਈ ਕਰੇਗੀ, ਜਿਨ੍ਹਾਂ ਦੇ ਖ਼ਿਲਾਫ਼ ਸੂਬੇ ਦੇ ਹੋਰ ਸਰਪੰਚਾਂ, ਪੰਚਾਂ ਜਾਂ ਫਿਰ ਸਮਾਜਸੇਵੀ ਸੰਸਥਾਵਾਂ ਵਲੋਂ ਲੰਬੇ ਸਮੇਂ ਤੋਂ ਤਸਕਰਾਂ ਨਾਲ ਰਲੇ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ | ਜੇਕਰ ਜ਼ਮੀਨ ਪੱਧਰ 'ਤੇ ਝਾਤ ਮਾਰੀਏ ਤਾਂ ਅਕਸਰ ਇਹ ਹੀ ਸੁਨਣ ਵਿਚ ਆਉਂਦਾ ਹੈ ਕਿ ਵੱਖ-ਵੱਖ ਥਾਣਿਆਂ ਦੀਆਂ ਕਈ ਚੌਕੀਆਂ ਦੇ ਮੁੱਲ ਪੈਂਦੇ ਹਨ | ਉਨ੍ਹਾਂ ਕਮਾਊ ਚੌਂਕੀਆਂ ਵਿਚ ਬਤੌਰ ਇੰਚਾਰਜ ਲੱਗਣ ਲਈ ਉਨ੍ਹਾਂ ਨੂੰ ਜਾਂ ਤਾਂ ਆਪਣੇ ਸੀਨੀਅਰ ਪੁਲਿਸ ਅਧਿਕਾਰੀਆਂ ਜਾਂ ਫਿਰ ਹਾਕਮ ਧਿਰ ਨਾਲ ਸੰਬੰਧਿਤ ਸੀਨੀਅਰ ਆਗੂਆਂ ਦੀਆਂ ਜੇਬਾਂ ਗਰਮ ਕਰਨੀਆਂ ਪੈਂਦੀਆਂ ਹਨ |
ਅਜਿਹੀ ਕਹਾਣੀ ਕਈ ਥਾਣਿਆਂ ਵਿਚ ਲੱਗਣ ਵਾਲੇ ਮੁਨਸ਼ੀਆਂ ਬਾਰੇ ਵੀ ਅਕਸਰ ਸੁਨਣ ਨੂੰ ਮਿਲਦੀ ਹੈ | ਇਹ ਵੀ ਸੱਚ ਹੈ ਕਿ ਸੀਨੀਅਰ ਅਧਿਕਾਰੀਆਂ ਨੇ ਕਈ ਇਮਾਨਦਾਰ ਅਫ਼ਸਰ ਇਕ ਤਰ੍ਹਾਂ ਨਾਲ ਗੁੱਠੇ ਲਗਾਏ ਹੋਏ ਹਨ ਅਤੇ ਸਿਰਫ਼ ਉਹ ਹੀ ਅਫ਼ਸਰ ਵਾਰ-ਵਾਰ ਥਾਣਿਆਂ ਅਤੇ ਚੌਂਕੀਆਂ ਦੇ ਇੰਚਾਰਜ ਜਾਂ ਫਿਰ ਥਾਣਿਆਂ ਦੇ ਮੁੱਖ ਮੁਨਸ਼ੀ ਲੱਗਦੇ ਵਿਖਾਈ ਦਿੰਦੇ ਹਨ ਜਿਨ੍ਹਾਂ ਕੋਲ ਆਪਣੇ ਸੀਨੀਅਰਾਂ ਦੀ ਜੇਬ੍ਹ ਹਰੀ ਕਰਨ ਵਿੱਚ ਦਮ ਹੈ | ਫਿਰ ਉਹ ਜੋ ਮਰਜ਼ੀ ਕਰਨ | ਜਿੱਥੋਂ ਮਰਜ਼ੀ ਪੈਸਾ ਇਕੱਠਾ ਕਰਨ, ਪਰ ਹੁਣ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਕਦਮ ਚੁੱਕਦਿਆਂ ਨਸ਼ਾ ਤਸਕਰਾਂ ਨਾਲ ਸਾਂਝ ਰੱਖਣ ਵਾਲੇ ਪੁਲਿਸ ਮੁਲਾਜ਼ਮਾਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰਨ ਦੇ ਤੁਰੰਤ ਹੁਕਮ ਜਾਰੀ ਕੀਤੇ ਇਸ ਤੋਂ ਹੁਣ ਉਨ੍ਹਾਂ ਪੁਲਿਸ ਕਰਮੀਆਂ ਨੂੰ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਦੀ ਪਹਿਲ ਕਦਮੀ ਦਾ ਸਾਥ ਦੇ ਕੇ ਉਨਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਜਿਨ੍ਹਾਂ ਖ਼ਿਲਾਫ਼ ਕਈ ਪਿੰਡਾਂ ਦੇ ਸਰਪੰਚ ਜਾਂ ਫਿਰ ਹੋਰ ਸਮਾਜਸੇਵੀ ਲੋਕ ਜੋ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਤਰਲੋਮੱਛੀ ਹੁੰਦੇ ਵਿਖਾਈ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦਿਆਂ ਕਿਸਾਨਾਂ ਵਲੋਂ ਕੰਬਾਈਨਾਂ ਰਾਹੀਂ ਕਣਕ ਦੀ ਵਾਢੀ ਦੇ ਕੰਮ ਸ਼ੁਰੂ ਅਗਲੀ ਖ਼ਬਰ ਗੁਰੂ ਨਾਭਾ ਦਾਸ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਉਤਸਵ ਦੇ ਮੌਕੇ ਸ਼ੋਭਾ ਯਾਤਰਾ ਕੱਢੀ
Ad Position 24