12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦਿਆਂ ਕਿਸਾਨਾਂ ਵਲੋਂ ਕੰਬਾਈਨਾਂ ਰਾਹੀਂ ਕਣਕ ਦੀ ਵਾਢੀ ਦੇ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 08-04-2026
• ਕਿਸਾਨਾਂ ਨੂੰ ਮੀਂਹ ਦੇ ਬਣੇ ਮੌਸਮ ਕਾਰਨ ਵਾਢੀ ਦੇ ਕੰਮ ਪਛੜਨ ਦਾ ਡਰ ਸਤਾਉਣ ਲੱਗਾ-ਚੀਮਾ/ਬਿੱਟੂ
ਹੰਬੜਾਂ, 7 ਅਪ੍ਰੈਲ (ਮੇਜਰ ਹੰਬੜਾਂ)-ਪਿਛਲੇ ਦਿਨਾਂ ਤੋਂ ਮੀਂਹ ਦੇ ਬਣ ਰਹੇ ਮੌਸਮ ਨੂੰ ਦੇਖਦਿਆਂ ਕਿਸਾਨਾਂ 'ਚ ਕਣਕ ਦੀ ਵਾਢੀ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਤੇ ਖ਼ਰਾਬ ਚੱਲ ਰਹੇ ਮੌਸਮ ਨੂੰ ਦੇਖਦਿਆਂ ਕਿਸਾਨਾਂ ਵਲੋਂ ਕੰਬਾਈਨਾਂ ਰਾਹੀਂ ਕਣਕ ਦੀ ਵਾਢੀ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ, ਪਰ ਹਲਕੇ ਮੀਂਹ ਕਾਰਨ ਹੰਬੜਾਂ ਅਤੇ ਬੇਟ ਇਲਾਕੇ 'ਚ ਵਾਡੀ ਦੇ ਕੰਮ ਪੱਛੜਨ ਦਾ ਡਰ ਸਤਾਉਣ ਲੱਗਾ ਹੈ | ਕਸਬਾ ਹੰਬੜਾਂ ਇਲਾਕੇ 'ਚ ਖੇਤਾਂ 'ਚ ਕੰਬਾਇਨ ਰਾਹੀਂ ਕਣਕ ਦੀ ਵਾਡੀ ਦੇ ਕੰਮਾਂ 'ਚ ਜੁਟੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਤਾਰੀ ਚੀਮਾ, ਮਹਾਂ ਸਿੰਘ ਬਿੱਟੂ ਧਾਲੀਵਾਲ, ਜਸਵੰਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਅਮਨਾ ਤੂਰ ਨੇ ਕਿਹਾ ਕਿ ਕਿਸਾਨਾਂ ਵਲੋਂ ਕਣਕ ਦੀ ਵਾਡੀ ਦੇ ਕੰਮਾਂ ਨੂੰ ਮੀਂਹ ਹਨੇਰੀ ਦੇ ਮੌਸਮ ਨੂੰ ਦੇਖਦਿਆਂ ਜਲਦੀ ਨਿਬੇੜਨ ਲਈ ਕੰਬਾਈਨਾਂ ਰਾਹੀਂ ਕਣਕ ਦੀ ਕਟਾਈ ਕੀਤੇ ਜਾਣ ਨੂੰ ਤਰਜੀ ਦਿੱਤੀ ਜਾ ਰਹੀ ਹੈ ਤੇ ਇਕੋ ਦਮ ਕਣਕ ਦੀ ਵਾਢੀ ਦੇ ਕੰਮ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਮੰਡੀਆਂ 'ਚ ਕਣਕ ਦੀ ਫ਼ਸਲ ਵੇਚੇ ਜਾਣ 'ਚ ਸਮੱਸਿਆਂ ਆਉਣ ਦਾ ਡਰ ਸਤਾਉਣ ਲੱਗਾ ਹੈ | ਕੰਬਾਇਨ ਕਾਰੋਬਾਰ ਨਾਲ ਜੁੜੇ ਕਿਸਾਨ ਮਨਜੀਤ ਸਿੰਘ ਭੈਰੋਮੁੰਨਾਂ, ਅਵਤਾਰ ਸਿੰਘ ਤਾਰੀ ਚੀਮਾ, ਮਹਾਂ ਸਿੰਘ ਧਾਲੀਵਾਲ, ਅਮਨਾ ਤੂਰ ਨੇ ਕਿਹਾ ਕਿ ਦੂਸਰੇ ਪਾਸੇ ਹਲਕੇ ਮੀਂਹ ਨੇ ਮੁੜ ਕਿਸਾਨਾਂ ਦੀ ਚਿੰਤਾ ਵਧਾਈ ਹੈ ਤੇ ਮੀਂਹ ਦੇ ਬਣੇ ਮੌਸਮ ਕਾਰਨ ਵਾਡੀ ਦੇ ਕੰਮ ਪੱਛੜਨ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਾ ਹੈ | ਇਸ ਮੌਕੇ ਇਸ਼ਮੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਮਠਾੜੂ, ਜਸਵੀਰ ਸਿੰਘ ਰਾਣਾ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 265 ਗ੍ਰਾਮ ਹੈਰੋਇਨ ਸਮੇਤ 2 ਕਾਰ ਸਵਾਰ ਤਸਕਰ ਕਾਬੂ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੌਕੀ ਗੁਲਾਬਗੜ੍ਹ ਦੇ ਸਾਰੇ ਮੁਲਾਜ਼ਮਾਂ ਦੀਆਂ ਕੀਤੀਆਂ ਬਦਲੀਆਂ ਤੋਂ ਸਬਕ ਲੈਣ ਦੀ ਲੋੜ
Ad Position 24