13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੀਂਹ-ਤੇਜ਼ ਹਵਾਵਾਂ ਨਾਲ ਖੇਤਾਂ 'ਚ ਕਣਕ ਤੇ ਸਰ੍ਹੋਂ ਦੀ ਫ਼ਸਲ ਦਾ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 08-04-2026
• ਨੁਕਸਾਨੀਆਂ ਫ਼ਸਲਾਂ ਵਾਲੇ ਖੇਤਾਂ ਦੀ ਤੁਰੰਤ ਗਿਰਦਾਵਰੀ ਤੇ ਮੁਆਵਜ਼ਾ ਮਿਲੇ!
ਮੁੱਲਾਂਪੁਰ-ਦਾਖਾ, 7 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਬੀਤੀ ਰਾਤ ਤੋਂ ਹਲਕਾ ਮੀਂਹ, ਤੇਜ਼ ਹਵਾਵਾਂ ਦੇ ਨਾਲ ਕੁਝ ਇਲਾਕਿਆਂ 'ਚ ਗੜੇਮਾਰੀ ਕਾਰਨ ਕਿਸਾਨ ਦੀ ਖੇਤ 'ਚ ਖੜ੍ਹੀ ਮੁੱਖ ਫ਼ਸਲ ਕਣਕ ਤੇ ਸਰ੍ਹੋਂ ਦਾ ਭਾਰੀ ਨੁਕਸਾਨ ਹੋ ਗਿਆ | ਕਿਸਾਨ ਦੁਆਰਾ ਆਪਣੇ ਖੇਤਾਂ 'ਚ ਪੈਦਾਵਰ ਆਲੂ ਦੀ ਪਹਿਲਾਂ ਕਿਸੇ ਹਾਲਤ 'ਚ ਵਿਕਰੀ ਨਹੀਂ ਹੋ ਰਹੀ, ਹੁਣ ਕਣਕ ਫ਼ਸਲ ਮੀਂਹ-ਤੇਜ਼ ਹਵਾਵਾਂ ਦੀ ਮਾਰ ਹੇਠ ਆਉਣ ਨਾਲ ਕਿਸਾਨ ਨੂੰ ਦੂਹਰੀ ਮਾਰ ਪੈ ਗਈ | ਹਮੇਸ਼ਾਂ ਕਿਸਾਨ ਦੇ ਹੱਕ 'ਚ ਡਟੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੇਜ਼ ਹਵਾਵਾਂ ਅਤੇ ਮੀਂਹ ਨਾਲ ਨੁਕਸਾਨੀ ਕਣਕ, ਸਰੋਂ, ਹੋਰ ਫ਼ਸਲਾਂ ਵਾਲੇ ਖੇਤਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਇਯਾਲੀ ਵਲੋਂ ਇਕ ਪੱਤਰ ਕੇਂਦਰੀ ਮੰਤਰੀ ਨੂੰ ਵੀ ਲਿਖਿਆ ਗਿਆ ਜਿਸ ਵਿਚ ਕੇਂਦਰ ਸਰਕਾਰ ਦੇ ਬੋਨਸ ਦੀ ਮੰਗ ਕੀਤੀ ਗਈ | ਜ਼ਿਕਰਯੋਗ ਹੈ ਕਿ ਪਿਛਲੇ ਕਈ ਘੰਟਿਆਂ ਤੋਂ ਤੇਜ਼ ਹਵਾਵਾਂ, ਮੀਂਹ ਨੇ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ | ਮੌਸਮ ਵਿਭਾਗ ਵਲੋਂ ਅਗਲੇ ਦਿਨ ਵੀ ਮੀਂਹ, ਤੇਜ਼ ਹਵਾ ਅਤੇ ਗੜੇਮਾਰੀ ਸਬੰਧੀ ਔਰੇਂਜ ਚਿਤਾਵਨੀ ਨਾਲ ਕਿਸਾਨ ਮਾਯੂਸ ਹੋਇਆ ਪਿਆ, ਕਿਉਂਕਿ ਪਿਛਲੇ 6 ਮਹੀਨਿਆਂ ਦੀ ਮਿਹਨਤ ਕਣਕ ਫ਼ਸਲ ਅਜੇ ਖੇਤਾਂ ਵਿਚ ਹੈ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਕੱਦੋਂ ਵਿਖੇ ਧਾਰਮਿਕ ਦੀਵਾਨ 9 ਤੋਂ
Ad Position 24