13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੰਡੀ ਮੁੱਲਾਂਪੁਰ 'ਚ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-04-2026
ਮੁੱਲਾਂਪੁਰ-ਦਾਖਾ, 7 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦਾਖਾ ਵਿਖੇ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਭਾਜਪਾ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਮਨਾਇਆ ਗਿਆ | ਭਾਜਪਾ ਵਰਕਰਾਂ ਨੂੰ ਸੰਬੋਧਨ ਸਮੇਂ ਦੇਤਵਾਲ ਕਿਹਾ ਕਿ ਸਾਲ 1980 ਵਿਚ ਜਨ ਸੰਘ ਦੇ ਸੀਨੀ: ਆਗੂ ਦੀਨ ਦਿਆਲ ਉਪਾਧਿਆਏ, ਡਾ: ਸ਼ਿਯਾਮਾ ਪ੍ਰਸ਼ਾਦ ਮੁਖਰਜੀ ਵਲੋਂ ਜਨ ਸੰਘ ਨੂੰ ਭਾਰਤੀ ਜਨਤਾ ਪਾਰਟੀ ਵਜੋਂ ਸਥਾਪਿਤ ਕਰਕੇ ਨਵੇਂ ਨਾਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਸਵ: ਅਟੱਲ ਬਿਹਾਰੀ ਵਾਜਪਾਈ ਭਾਜਪਾ ਦੇ ਪਹਿਲੇ ਰਾਸ਼ਟਰੀ ਪ੍ਰਧਾਨ ਹੋਏ, ਸਵ: ਵਾਜਪਾਈ ਦੀ ਅਗਵਾਈ 'ਚ ਭਾਜਪਾ ਇਕ ਵੱਡੀ ਰਾਸ਼ਟਰੀ ਰਾਜਨੀਤਿਕ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ | ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਪ੍ਰਧਾਨ ਮੰਤਰੀ ਬਣਨ ਦਾ ਮਾਣ ਮਿਲਿਆ | ਉਨ੍ਹਾਂ ਕਿਹਾ ਅੱਜ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੋਕਪੱਖੀ ਨੀਤੀਆਂ ਨਾਲ ਅੱਗੇ ਵਧ ਰਹੀ ਹੈ | ਦੇਤਵਾਲ ਕਿਹਾ ਕਿ ਭਾਜਪਾ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਪਾਰਟੀ ਨੂੰ ਸਿੰਜਿਆ ਪਾਰਟੀ ਨੂੰ ਤਿਆਰ ਕੀਤਾ ਅਤੇ ਤਾਕਤ ਦਿੱਤੀ ਉਨ੍ਹਾਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਅੱਗੇ ਸਾਡਾ ਸਿਰ ਝੁਕਦਾ ਹੈ | ਭਾਰਤੀ ਜਨਤਾ ਦੇ ਸਥਾਪਨਾ ਦਿਵਸ ਸਮਾਰੋਹ ਮੌਕੇ ਭਾਜਪਾ ਆਗੂਆਂ ਲੱਡੂ ਵੰਡ ਕੇ ਖੁਸ਼ੀ ਸਾਝੀ ਕੀਤੀ | ਮੰਡੀ ਮੁੱਲਾਂਪੁਰ 'ਚ ਸਥਾਪਨਾ ਦਿਵਸ ਸਮਾਰੋਹ ਸਮੇਂ ਸੰਜੀਵ ਢੰਡ, ਪ੍ਰਧਾਨ ਭੁਪਿੰਦਰ ਸਿੰਘ ਮੁੱਲਾਂਪੁਰ, ਅੰਬੂ ਰਾਮ ਮਸ਼ਾਲ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਗਾਲਿਬ, ਜਗਜੀਵਨ ਸਿੰਘ ਗਰੀਬ, ਮੰਗਤ ਭਗਤ, ਬਿੰਦਰ ਬਾਂਸਲ, ਗੁਰਦੇਵ ਮਨੋਹਰ, ਮਦਨ ਸ਼ਰਮਾ, ਰਾਕੇਸ਼ ਸਿੰਗਲਾ, ਅਰੁਣ ਮੋਰੀਆ, ਬਾਵਾ ਜੈਨ, ਰਾਕੇਸ਼ ਕੁਮਾਰ, ਹਰਜਿੰਦਰ ਚੌਹਾਨ, ਸੁਮਨਪ੍ਰੀਤ, ਬਲਵੰਤ ਸਿੰਘ, ਸ਼੍ਰੀਪਾਲ, ਨਿਤਿਨ ਕੁਮਾਰ, ਕੈਲਾਸ਼ ਪਾਸਵਾਨ, ਬਿੱਟੂ, ਲਾਟੂ ਰਕਬਾ, ਅੰਮਿ੍ਤਪਾਲ, ਸ਼ਮੀ ਦਸਵਾਲਾ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਿੰਨੀ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ 'ਚ ਦਰਜਨਾਂ ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਅਗਲੀ ਖ਼ਬਰ ਮੀਂਹ-ਤੇਜ਼ ਹਵਾਵਾਂ ਨਾਲ ਖੇਤਾਂ 'ਚ ਕਣਕ ਤੇ ਸਰ੍ਹੋਂ ਦੀ ਫ਼ਸਲ ਦਾ ਭਾਰੀ ਨੁਕਸਾਨ
Ad Position 24