13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪਿੰਡ ਚੌਂਕੀਮਾਨ ਵਿਖੇ ਵਸੋਂ ਦੇ ਨਜ਼ਦੀਕ ਲਗਾਏ ਜਾ ਰਹੇ ਟਾਵਰ ਨੂੰ ਨਹੀਂ ਲੱਗਣ ਦਿੱਤਾ ਜਾਵੇਗਾ- ਮੋਰਕਰੀਮਾਂ, ਧਾਲੀਵਾਲ

Ad Position 21
No active advertisement
ਅਜੀਤ ਡੈਸਕ 08-04-2026
ਚੌਂਕੀਮਾਨ, 7 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ) ਵਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਸੋਂ ਦੇ ਨਜਦੀਕ ਲਗਾਏ ਜਾ ਰਹੇ ਟਾਵਰ ਦਾ ਵਿਰੋਧ ਕੀਤਾ ਤੇ ਕੰਪਨੀ ਨੂੰ ਕੰਮ ਬੰਦ ਕਰਕੇ ਲਗਾਏ ਗਏ ਖੰਭਿਆਂ ਨੂੰ ਪੁੱਟਣ ਲਈ ਕਿਹਾ |
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਪ੍ਰਧਾਨ ਸੰਦੀਪ ਸਿੰਘ ਅਲੀਗੜ੍ਹ, ਪੰਚ ਮਨਪ੍ਰੀਤ ਸਿੰਘ ਅਮਨਾ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਬਲਦੇਵ ਸਿੰਘ ਗਿੱਲ ਸਵੱਦੀ, ਗੁਰਚਰਨ ਸਿੰਘ ਇਟਲੀ, ਮਾ: ਆਤਮਾ ਸਿੰਘ ਬੋਪਾਰਾਏ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਸੂਬੇਦਾਰ ਸੁਖਜੀਤ ਸਿੰਘ ਸੋਹੀਆਂ, ਜਗਦੀਪ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਕੋਠੇ ਹਾਂਸ, ਹਰਬੰਸ ਸਿੰਘ ਮਾਨ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ, ਪ੍ਰਧਾਨ ਜਸਕੀਰਤ ਸਿੰਘ ਸਿੱਧਵਾਂ, ਖੁਸਕਿਸਮਤ ਸਿੰਘ ਮਠਾੜੂ, ਮਾ: ਪਰਮਪਾਲ ਸਿੰਘ, ਮਾ: ਗੁਰਬਿੰਦਰ ਸਿੰਘ ਦਾਖਾ, ਜੁਗਰਾਜ ਸਿੰਘ ਮਲਕ, ਜੁਗਰਾਜ ਸਿੰਘ ਅਲੀਗੜ੍ਹ, ਨਿਰਮਲ ਸਿੰਘ ਅਲੀਗੜ੍ਹ ਨੇ ਟਾਵਰ ਕੰਪਨੀ ਵਿਰੁੱਧ ਨਆਰੇਬਾਜ਼ੀ ਕਰਦਿਆਂ ਕਿਹਾ ਕੇ ਟਾਵਰ ਦੇ ਵਸੋਂ ਦੇ ਨਜ਼ਦੀਕ ਲੱਗਣ ਨਾਲ ਇਸ ਦੇ ਵਿਚੋਂ ਨਿਕਲ ਵਾਲੀਆਂ ਤਰੰਗਾਂ ਨਾਲ ਇਨਸਾਨਾਂ ਤੇ ਪਸ਼ੂਆਂ ਤੇ ਮਾੜਾ ਪ੍ਰਭਾਵ ਪੈਦਾ ਹੈ ਤੇ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਲੱਗਦੀਆਂ ਹਨ | ਉਕਤ ਆਗੂਆਂ ਨੇ ਕਿਹਾ ਕੇ ਟਾਵਰ ਕੰਪਨੀ ਵਸੋਂ ਤੋਂ ਦੂਰ ਖੇਤਾਂ ਵਿਚ ਟਾਵਰ ਲਗਾ ਸਕਦੀ ਹੈ, ਪਰ ਵਸੋਂ ਦੇ ਨਜ਼ਦੀਕ ਟਾਵਰੇ ਕਿਸੇ ਵੀ ਹਾਲਤ ਵਿਚ ਨਹੀਂ ਲੱਗਣ ਦਿੱਤਾ ਜਾਵੇਗਾ | ਜੇਕਰ ਕੰਪਨੀ ਵਲੋਂ ਇੱਕ ਜਾਂ ਦੋ ਦਿਨਾਂ ਵਿਚ ਟਾਵਰ ਨਹੀ ਪੁੱਟਿਆ ਜਾਂਦਾ ਤਾਂ ਮਜ਼ਬੂਰਨ ਜਥੇਬੰਦੀ ਤੇ ਨਗਰ ਨਿਵਾਸੀਆਂ ਨੂੰ ਐਕਸ਼ਨ ਲੈਣਾ ਪਵੇਗਾ | ਇਸ ਮੌਕੇ ਬਲਜਿੰਦਰ ਸਿੰਘ ਸੋਹੀਆ, ਨੰਬਰਦਾਰ ਪ੍ਰੀਤਮ ਸਿੰਘ ਸਿੱਧਵਾਂ, ਸੁਖਜੀਵਨ ਸਿੰਘ, ਤੇਜਿੰਦਰ ਸਿੰਘ ਪੋਨਾ, ਜਸਵੀਰ ਸਿੰਘ ਪੋਨਾ, ਬਲਵਿੰਦਰ ਸਿੰਘ ਹਾਂਸ ਕਲਾਂ, ਬਲਦੇਵ ਸਿੰਘ ਸਵੱਦੀ, ਸਤਨਾਮ ਸਿੰਘ ਦਾਖਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਲਈ 10 ਅਪ੍ਰੈਲ ਨੂੰ ਏ. ਐਸ. ਕਾਲਜ, ਖੰਨਾ ਵਿਖੇ ਮੈਗਾ ਨੌਕਰੀ ਮੇਲਾ ਅਗਲੀ ਖ਼ਬਰ ਐੱਸ. ਜੀ. ਜੀ. ਜਨਤਾ ਗਰਲਜ਼ ਕਾਲਜ ਦੇ ਈਕੋ ਕਲੱਬ ਵਲੋਂ 'ਪਲਾਸਟਿਕ ਮੁਕਤ ਮੁਹਿੰਮ' ਸੰਬੰਧੀ ਜਾਗਰੂਕਤਾ ਰੈਲੀ
Ad Position 24