ਹੰਬੜਾਂ, 8 ਅਪ੍ਰੈਲ (ਮੇਜਰ ਹੰਬੜਾਂ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾ ਦੇ ਭਾਣਜੇ ਅਰਜੁਨ ਸਿੰਘ ਵਿਰਕ ਦਾ ਭਰ ਜਵਾਨੀ 'ਚ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਜਿੱਥੇ ਵੱਡੀ ਗਿਣਤੀ 'ਚ ਵਿਧਾਨ ਸਭਾ ਹਲਕਾ ਦਾਖਾ 'ਚੋਂ ਮੋਹਤਵਾਰਾਂ ਸਮੇਤ ਸਰਪੰਚਾਂ-ਪੰਚਾਂ ਨੇ ਦੁੱਖ ਸਾਂਝਾ ਕੀਤਾ, ਉੱਥੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਕਾਰੋਬਾਰੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ, ਜਗਵੰਤ ਸਿੰਘ ਸੇਖੋਂ ਈਸੇਵਾਲ, ਚੇਅਰਮੈਨ ਹਰਮੋਹਣ ਸਿੰਘ ਠੇਕੇਦਾਰ ਨੇ ਵੀ ਇਯਾਲੀ ਪਰਿਵਾਰ ਨਾਲ ਕਾਕਾ ਅਰਜੁਨ ਸਿੰਘ ਵਿਰਕ ਦੇ ਬੇਵਕਤ ਦਿਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਇਯਾਲੀ ਪਰਿਵਾਰ ਤੇ ਵਿਰਕ ਪਰਿਵਾਰ ਲਈ ਵੱਡਾ ਘਾਟਾ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ | ਇਸ ਤੋਂ ਇਲਾਵਾ ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਰਮਨਦੀਪ ਸਿੰਘ ਰਿੱਕੀ ਚੌਹਾਨ, ਸਰਕਲ ਪ੍ਰਧਾਨ ਰਾਮ ਆਸਰਾ ਸਿੰਘ ਚੱਕ, ਹਰਜਿੰਦਰ ਸਿੰਘ ਖਹਿਰਾ, ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਨੰਬਰਦਾਰ ਬਲਵੰਤ ਸਿੰਘ ਢੇਸੀ, ਜਗਜੀਵਨ ਸਿੰਘ ਝੱਜ, ਵਿਸਾਖਾ ਸਿੰਘ ਗਰੇਵਾਲ, ਬਲਵੰਤ ਸਿੰਘ ਢੇਸੀ ਕੈਨੇਡਾ, ਨੰਬਰਦਾਰ ਰਣਜੀਤ ਸਿੰਘ ਭੰਗੂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਹਰਪਾਲ ਸਿੰਘ ਭੰਗੂ ਆਦਿ ਨੇ ਵੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਵਿਰਕ ਪਰਿਵਾਰ ਤੇ ਇਯਾਲੀ ਪਰਿਵਾਰ ਲਈ ਅਰਜੁਨ ਸਿੰਘ ਵਿਰਕ ਦੇ ਛੋਟੀ ਉਮਰ 'ਚ ਚਲੇ ਜਾਣਾ ਵੱਡੀ ਸੱਟ ਹੈ |