20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮੰਡੀ ਮੁੱਲਾਂਪੁਰ 'ਚ ਸੀਵਰੇਜ ਪਾਈਪ ਲਾਈਨ ਦੀ ਸਫ਼ਾਈ ਸ਼ੁਰੂ ਕਰਵਾਈ

Ad Position 21
No active advertisement
ਅਜੀਤ ਡੈਸਕ 09-04-2026
ਮੁੱਲਾਂਪੁਰ-ਦਾਖਾ, 8 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦਾਖਾ ਦੇ ਸ਼ਹਿਰੀਆਂ ਲਈ ਜੀਅ ਦਾ ਜੰਜਾਲ ਬਣੀ ਗੰਦੇ ਪਾਣੀ ਦੀ ਨਿਕਾਸੀ ਕਈ ਸਾਲਾਂ ਬਾਅਦ ਸਹੀ ਹੋਣ ਦੀ ਸੰਭਾਵਨਾ ਬਣ ਗਈ | ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ. ਐੱਨ. ਐੱਸ. ਕੰਗ, ਕੌਂਸਲਰ ਬਲਵਿੰਦਰ ਸਿੰਘ ਬੱਸਣ ਅਨੁਸਾਰ ਬਰਸਾਤੀ ਮੌਸਮ ਤੋਂ ਪਹਿਲਾਂ ਸ਼ਹਿਰ ਅੰਦਰ ਅੰਡਰ ਗਰਾਊਾਡ ਜਾਂ ਓਪਨ ਵੱਡੇ-ਛੋਟੇ ਸੀਵਰੇਜ ਨਾਲਿਆਂ ਦੀ ਸਫਾਈ ਦਾ ਠੇਕਾ ਕਿਸੇ ਨਾਮਵਰ ਕੰਪਨੀ ਨੂੰ ਦਿੱਤਾ ਗਿਆ ਹੈ | ਡਾ. ਕੰਗ ਅਨੁਸਾਰ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਨਾਲਿਆਂ ਦੀ ਸਫ਼ਾਈ ਹੋਣ ਨਾਲ ਸੀਵਰੇਜ ਸਮੱਸਿਆ ਖ਼ਤਮ ਹੋ ਜਾਵੇਗੀ, ਕਿਉਂਕਿ ਸੀਵਰੇਜ ਪਾਈਪਾਂ ਅੰਦਰੋਂ ਬੰਦ ਹੋਣ ਕਰਕੇ ਗੰਦਾ ਪਾਣੀ ਅੱਗੇ ਤੁਰਦਾ ਹੀ ਨਹੀਂ | ਇੰਦਰਜੀਤ ਬਜਾਜ ਕੰਪਨੀ ਵਲੋਂ ਸੀਵਰੇਜ ਦੀ ਸਫ਼ਾਈ ਦੀ ਹੋਈ ਆਰੰਭਤਾ ਸਮੇਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਵਲ ਕਿਸ਼ੋਰ ਸ਼ਰਮਾ, ਕਰਤਾਰ ਸਿੰਘ ਤੂਰ ਰਾਹੁਲ ਜੋਸ਼ੀ, ਸੁਰੇਸ਼ ਕੁਮਾਰ, ਕਮਲ ਦਾਖਾ, ਸਰਵਣ ਸਿੰਘ ਮੰਡਿਆਣੀ, ਟਹਿਲ ਸਿੰਘ ਜਾਂਗਪੁਰ, ਹਰਬੰਸ ਸਿੰਘ, ਪਿ੍ੰਸ ਕੁਮਾਰ, ਸਮੇਤ ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਦਾ ਸਟਾਫ਼ ਮੌਜੂਦ ਰਿਹਾ |
Ad Position 22
No active advertisement
ਪਿਛਲੀ ਖ਼ਬਰ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਸਰਬੱਤ ਦੇ ਭਲੇ ਲਈ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ 'ਚ ਨਵੇਂ ਵਿੱਦਿਅਕ ਸੈਸ਼ਨ ਲਈ ਨੰਨੇ੍ਹ ਬੱਚਿਆਂ ਦਾ ਗਰਮਜੋਸ਼ੀ ਨਾਲ ਸਵਾਗਤ
Ad Position 24