14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬੱਦੋਵਾਲ 2 ਰੋਜ਼ਾ ਕਿ੍ਕਟ ਟੂਰਨਾਮੈਂਟ ਦਾ ਖੇਡ ਪ੍ਰਮੋਟਰ ਰਾਜੂ ਗਰੇਵਾਲ ਵਲੋਂ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸਵ: ਦਲੀਪ ਸਿੰਘ ਸਪੋਰਟਸ ਕਲੱਬ ਪਿੰਡ ਬੱਦੋਵਾਲ (ਲੁਧਿ:) ਵਲੋਂ ਦੋ ਰੋਜ਼ਾ 18ਵਾਂ ਕਿ੍ਕਟ ਟੂਰਨਾਮੈਂਟ ਅੱਜ ਖੇਡ ਗਰਾਊਾਡ ਬੱਦੋਵਾਲ 'ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ | ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਖੇਡ ਪ੍ਰਮੋਟਰ/ਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ ਵਲੋਂ ਕੀਤਾ ਗਿਆ, ਉਨਾਂ ਨਾਲ ਕੁਲਦੀਪ ਸਿੰਘ ਪ੍ਰਧਾਨ ਆਰ.ਜੀ.ਪੀ.ਐੱਸ ਲੁਧਿਆਣਾ ਦਿਹਾਤੀ, ਜਸਪਾਲ ਸਿੰਘ ਬਲਾਲਾ, ਗੁਰਦੀਪ ਸਿੰਘ, ਯਾਦਵਿੰਦਰ ਸਿੰਘ ਗਿੱਲ, ਡਾ: ਮੋਹਨ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਗਗਨ ਗਰੇਵਾਲ, ਗੁਰਪ੍ਰੀਤ ਸਿੰਘ, ਵਰੁਣ, ਬਾਈ ਨਾਟੀ, ਕਲੱਬ ਪ੍ਰਧਾਨ ਦਲਜੀਤ ਸਿੰਘ ਨਿਗਾਹ, ਚੇਅਰਮੈਨ ਅਜਮੇਰ ਸਿੰਘ, ਮਨਪ੍ਰੀਤ ਸਿੰਘ, ਜਗਦੀਪ ਸਿੰਘ, ਕਰਮਜੀਤ ਸਿੰਘ, ਕਰਮਜੀਤ ਸਿੰਘ, ਹੋਰ ਮੌਜੂਦ ਰਹੇ | ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਰਾਜੂ ਬੱਦੋਵਾਲ ਨੇ ਕਿਹਾ ਕਿ ਖੇਡ ਮੈਦਾਨ 'ਚ ਆ ਕੇ ਜਿੱਤ ਲਈ ਨਹੀਂ, ਸਗੋਂ ਹਰ ਖਿਡਾਰੀ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ, ਖਿਡਾਰੀ ਦਾ ਨਿਸ਼ਾਨਾ ਮੈਚ ਜਿੱਤਣਾ ਹੋਵੇ, ਜੇਕਰ ਹਾਰ ਵੀ ਗਿਆ ਤਾਂ ਅਗਲਾ ਟੂਰਨਾਮੈਂਟ ਜਿੱਤਣ ਲਈ ਤਿਆਰੀ ਕਰੇ | ਉਨਾਂ ਕਿਹਾ ਕਿ ਮੇਰੇ ਵਲੋਂ ਪਿੰਡ ਦੇ ਕਿਸੇ ਵੀ ਖੈਡ ਨਾਲ ਜੁੜੇ ਹੋਣਹਾਰ ਖਿਡਾਰੀ ਨੂੰ ਹਰ ਸਹਿਯੋਗ ਮਿਲੇਗਾ | ਬੱਦੋਵਾਲ ਕਿ੍ਕਟ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਮੇਜ਼ਬਾਨ ਬੱਦੋਵਾਲ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਤ ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 62 ਦੌੜਾਂ ਬਣਾਈਆਂ, ਟੀਚੇ ਦਾ ਪਿੱਛਾ ਕਰ ਰਹੀ ਲਲਤੋਂ ਟੀਮ 50 ਦੌੜਾਂ ਹੀ ਬਣਾ ਸਕੀ | ਪਿੰਡ ਭੱਟੀਆਂ ਕਿ੍ਕਟ ਟੀਮ ਨੇ ਝਾਂਡੇ ਕਿ੍ਕਟ ਟੀਮ ਨੂੰ ਹਰਾ ਕੇ ਅਗਲੇ ਰਾਊਾਡ ਵਿਚ ਪ੍ਰਵੇਸ਼ ਕੀਤਾ | ਕਿ੍ਕਟ ਕੁਮੈਂਟੇਟਰ ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਕੁਮੈਂਟਰੀ ਦੌਰਾਨ ਖੂਬ ਰੰਗ ਬੰਨਿਆ | ਪ੍ਰਬੰਧਕਾਂ ਅਨੁਸਾਰ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਐਤਵਾਰ ਨੂੰ ਹੋਣਗੇ | ਟੂਰਨਾਮੈਂਟ ਦੀਆਂ ਜੇਤੂ, ਉੱਪ ਜੇਤੂ ਟੀਮਾਂ ਨੂੰ ਨਗਦ ਇਨਾਮ ਹੋਵੇਗਾ | ਵੱਧ ਦੌੜਾਂ, ਵਿਕਟਾਂ, ਚੌਕੇ, ਛੱਕੇ ਵਾਲੇ ਖਿਡਾਰੀ ਦਾ ਵਿਸ਼ੇਸ਼ ਸਨਮਾਨ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਬੇਟ ਦੇ ਠੇਕੇਦਾਰ ਭਰਾਵਾਂ ਵਲੋਂ ਤਿਆਰ ਕੀਤਾ ਸੁਰਜੀਤ ਕਮਿਊਨਟੀ ਹਾਲ ਲੀਲਾਂ ਮੇਘ ਸਿੰਘ ਨੂੰ ਕੀਤਾ ਸਮਰਪਿਤ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਣੂੰਕੇ ਵਲੋਂ ਕਰਵਾਇਆ ਚੌਥਾ ਗਤਕਾ ਮੁਕਾਬਲਾ ਯਾਦਗਾਰੀ ਹੋ ਨਿਬੜਿਆ
Ad Position 24