ਸਿੱਧਵਾਂ ਬੇਟ, 11 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਨਾਮਵਾਰ ਵਕੀਲ ਮਹਿੰਦਰ ਸਿੰਘ ਸਿੱਧਵਾਂ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਠੇਕੇਦਾਰ ਜਿੰਦਰਪਾਲ ਸਿੰਘ, ਅਵਤਾਰ ਸਿੰਘ ਸਿੱਧਵਾਂ ਅਤੇ ਚਰਨਜੀਤ ਸਿੰਘ ਸਿੱਧਵਾਂ ਨੇ ਆਪਣੇ ਮਰਹੂਮ ਭੂਆ ਸੁਰਜੀਤ ਕੌਰ ਅਤੇ ਮਰਹੂਮ ਫੁੱਫੜ ਸੁਰਜੀਤ ਸਿੰਘ ਦੀ ਯਾਦ ਦੀ ਯਾਦ ਵਿਚ ਲਾਗਲੇ ਪਿੰਡ ਲੀਲਾਂ ਮੇਘ ਸਿੰਘ ਵਿਖੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਤਿਆਰ ਕੀਤਾ ਸੁਰਜੀਤ ਕਮਿਊਨਟੀ ਹਾਲ ਅੱਜ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ | ਆਪਣੇ ਮਰਹੂਮ ਪਿਤਾ ਠੇਕੇਦਾਰ ਦਰਸ਼ਨ ਸਿੰਘ ਸਿੱਧਵਾਂ ਦੀ 12ਵੀਂ ਬਰਸੀ 'ਤੇ ਕਰਵਾਏ ਗਏ ਇਸ ਸਮਾਗਮ ਮੌਕੇ ਸਭ ਤੋਂ ਪਹਿਲਾਂ ਵਾਹਿਗੁਰੂ ਦੀ ਸ਼ੁਕਰਾਨੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਮਸਹੂਰ ਰਾਗੀ ਭਾਈ ਮਨਜਿੰਦਰ ਸਿੰਘ ਹਠੂਰ ਵਾਲਿਆਂ ਦੇ ਰਾਗੀ ਜੱਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ ਅਤੇ ਕੌਂਸਲਰ ਅਪਾਰ ਸਿੰਘ ਨੇ ਆਪਣੇ ਸੰਬੋਧਨ ਵਿਚ ਜਿੱਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ, ਉੱਥੇ ਲੋੜਵੰਦ ਪਰਿਵਾਰਾਂ ਦੀ ਸੁੱਖ-ਸਹੂਲਤ ਲਈ ਤਿਆਰ ਕੀਤੇ ਇਸ ਸੁਰਜੀਤ ਕਮਿਊਨਟੀ ਹਾਲ ਲਈ ਠੇਕੇਦਾਰ ਭਰਾਵਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਇਸ ਨਾਲ ਲੋੜਵੰਦ ਲੋਕਾਂ ਨੂੰ ਆਪਣੇ ਹਰ ਸਮਾਗਮ ਕਰਨ ਲਈ ਜੋ ਲਾਭ ਮਿਲੇਗਾ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਆਖਿਆ ਕਿ ਉਹ ਹਮੇਸ਼ਾ ਪਹਿਲਾਂ ਵਾਂਗ ਲੋੜਵੰਦ ਲੋਕਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਉਨਾਂ ਇਸ ਮੌਕੇ ਨਗਰ ਲੀਲਾਂ ਮੇਘ ਸਿੰਘ ਦੇ ਗੁਰਦੁਆਰਾ ਦੀਆਂ ਨਵੀਂਆਂ ਇਮਾਰਤਾਂ ਲਈ 11 ਹਜ਼ਾਰ ਦੀ ਮਾਇਆ ਦਾਨ ਵੀ ਕੀਤੀ | ਇਸ ਮੌਕੇ ਗੁਰਦੁਆਰਾ ਕਮੇਟੀ ਅਤੇ ਹੋਰ ਜਿੰਮੇਵਾਰ ਲੋਕਾਂ ਵਲੋਂ ਸਮੂਹ ਠੇਕੇਦਾਰ ਭਰਾਵਾਂ ਦਾ ਸਨਮਾਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ ਮੱਲਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲਾ, ਮਨਿੰਦਰਜੀਤ ਸਿੰਘ ਸਿੱਧੂ, ਡਾ. ਨਰਿੰਦਰ ਸਿੰਘ ਬੀ.ਕੇ., ਦੀਪਇੰਦਰ ਸਿੰਘ ਭੰਡਾਰੀ, ਐਡਵਕੋੇਟ ਗੁਰਤੇਜ ਸਿੰਘ ਗਿੱਲ, ਐਡਵੋਕੇਟ ਸੰਦੀਪ ਗੁਪਤਾ, ਐਡਵੋਕੇਟ ਪ੍ਰਹਲਾਦ ਸਿੰਘ, ਐਡਵੋਕੇਟ ਰਣਜੀਤ ਸਿੰਘ ਰੂਮੀ, ਐਡਵੋਕੇਟ ਕਿਰਨਪਾਲ ਕੌਰ, ਐਡਵੋਕੇਟ ਕਿਰਨਜੀਤ ਕੌਰ ਸਿੱਧੂ, ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਸਾਬਕਾ ਸਰਪੰਚ ਜਸਦੇਵ ਸਿੰਘ ਲੀਲਾ, ਸਾਬਕਾ ਸਰਪੰਚ ਹਰਚਰਨ ਸਿੰਘ, ਸਾਬਕਾ ਸਰਪੰਚ ਵਰਕਪਾਲ ਸਿੰਘ, ਪ੍ਰਧਾਨ ਰਵਿੰਦਰ ਸਿੰਘ, ਸੈਕਟਰੀ ਦਲਬੀਰ ਸਿੰਘ ਸਿੱਧੂ, ਯੂਥ ਕਾਂਗਰਸੀ ਆਗੂ ਮਨੀ ਗਰਗ, ਬੌਬੀ ਜਗਰਾਉਂ, ਪੱਤਰਕਾਰ ਹਰਵਿੰਦਰ ਸਿੰਘ ਖ਼ਾਲਸਾ, ਚਰਨਜੀਤ ਸਿੰਘ ਸਿੱਧੂ, ਗੁਰਪਰਤਾਪ ਸਿੰਘ, ਸ਼ੈਰੀ ਸਿੱਧਵਾਂ, ਵਿਕਾਸ ਬਾਂਸਲ, ਬਲਦੇਵ ਸਿੰਘ, ਰਜੇਸ਼ ਕੁਮਾਰ ਆਦਿ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਲੋਕਾਂ ਨੇ ਹਾਜ਼ਰੀ ਭਰਕੇ ਕਮਿਊਨਟੀ ਹਾਲ ਬਨਾਉਣ ਲਈ ਠੇਕੇਦਾਰ ਭਰਾਵਾਂ ਦਾ ਧੰਨਵਾਦ ਕੀਤਾ |