ਆਜ਼ਾਦੀ ਘੁਲਾਟੀਆਂ ਦੀ ਡੀਪੈਂਡੈਨਟ ਐਸੋਸੀਏਸ਼ਨ ਵਲੋਂ ਅਹਿਮ ਮੁੱਦਿਆਂ 'ਤੇ ਮੀਟਿੰਗ
ਅਜੀਤ ਡੈਸਕ
12-04-2026
ਹਲਵਾਰਾ, 11 ਅਪ੍ਰੈਲ (ਮਨਦੀਪ ਸਿੰਘ ਉੱਭੀ)-ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਜ਼ਿਲਾ ਪੱਧਰੀ ਮੀਟਿੰਗ ਪ੍ਰਧਾਨ ਚੇਤਨਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੁੱਖ ਤੌਰ 'ਤੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵਿਦਿਆਰਥੀ ਸੀ.ਬੀ.ਐੱਸ.ਈ. ਸਕੂਲਾਂ ਵਿਚ ਪੜਦੇ ਹਨ, ਨਵੀਂਆਂ ਜਮਾਤਾਂ ਵਿਚ ਜਾਣ 'ਤੇ ਉਨਾਂ ਬੱਚਿਆਂ ਤੋਂ ਦੁਬਾਰਾ ਦਾਖ਼ਲਾ ਫ਼ੀਸ ਲਈ ਜਾਂਦੀ ਹੈ, ਹਰ ਸਾਲ ਜਮਾਤਾਂ ਦੀਆਂ ਕਿਤਾਬਾਂ ਵੀ ਬਦਲੀਆਂ ਜਾਂਦੀਆਂ ਹਨ, ਸਕੂਲਾਂ ਦੀ ਇਸ ਲੁੱਟ ਰੋਕਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਨਸ਼ਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਕਿ ਮਾਪਿਆਂ ਦੀ ਆਰਥਿਕ ਲੁੱਟ ਬੰਦ ਹੋਵੇ | ਮੀਟਿੰਗ ਵਿਚ ਸੜਕਾਂ ਦੀ ਮਾੜੀ ਹਾਲਤ 'ਤੇ ਵੀ ਚਰਚਾ ਕੀਤੀ ਗਈ | ਇਸ ਮੌਕੇ ਪਿੰਡਾਂ ਨੂੰ ਜਾਂਦੀਆ ਲਿੰਕ ਸੜਕਾਂ ਦੀ ਰਿਪੇਅਰ ਕੀਤੀ ਜਾਵੇ, ਸੜਕਾਂ ਦੇ ਨਾਮ ਫਰੀਡਮ ਫਾਈਟਰਾਂ ਦੇ ਨਾਮ 'ਤੇ ਰੱਖੇ ਜਾਣ ਤੇ ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਉਨਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰੇ |
ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਵਾਰਿਸ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਮਾ: ਗੁਰਮੀਤ ਸਿੰਘ ਮੋਹੀ, ਜਤਿੰਦਰ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਪਿੰਦਰਪਾਲ ਸਿੰਘ, ਅਮਿਤ ਥਾਪਰ, ਨਰਿੰਦਰ ਸਿੰਘ ਅਤੇ ਬੀਬੀ ਗੀਤਾਂਜਲੀ ਹਾਜ਼ਰ ਸਨ |