ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਗਏ ਬੀ.ਕਾਮ. (ਸਮੈਸਟਰ ਤੀਸਰਾ) ਨਤੀਜਿਆਂ ਵਿਚ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸ਼ਾਨਦਾਰ ਰਹੀਆਂ | ਕਾਲਜ ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਅਨੁਸਾਰ ਬੀ.ਕਾਮ (ਤੀਸਰਾ ਸਮੈਸਟਰ) ਪ੍ਰੀਖਿਆ ਦੇ ਨਤੀਜੇ ਵਿਚ ਕਾਲਜ ਵਿਦਿਆਰਥਣ ਅਵਲੀਨ ਕੌਰ ਨੇ ਯੂਨੀਵਰਸਿਟੀ ਵਿਚੋਂ 16ਵਾਂ ਰੈਂਕ ਲਿਆ | ਅੰਮਿ੍ਤਪ੍ਰੀਤ ਕੌਰ ਅਤੇ ਟੀਸ਼ਾ ਗਰਗ ਦੋਵੇਂ ਯੂਨੀਵਰਸਿਟੀ ਵਿਚ 21ਵਾਂ ਰੈਂਕ ਹਾਸਲ ਕੀਤਾ | ਸ਼ਾਨਦਾਰ ਨਤੀਜੇ 'ਤੇ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪ੍ਰਧਾਨ ਸੇਖੋਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ, ਕਾਮਰਸ ਵਿਭਾਗ ਦੇ ਮੁਖੀ, ਡਾ. ਪਰਵੀਨ ਲਤਾ ਦੇ ਨਾਲ ਪ੍ਰੋਫ਼ੈਸਰ ਹਰਪ੍ਰੀਤ ਕੌਰ, ਡਾ. ਪਰਮਿੰਦਰ ਕੌਰ, ਪ੍ਰੋ. ਸੁਖਜਿੰਦਰ ਸਿੰਘ, ਡਾ. ਰਾਮ ਲੁਭਾਇਆ, ਪ੍ਰੋ. ਅਮਨਪ੍ਰੀਤ ਸੇਖੋਂ, ਪ੍ਰੋ. ਪਿ੍ਆ ਅਤੇ ਪ੍ਰੋ. ਰਮਨਦੀਪ ਕੌਰ ਸਮੇਤ ਸਾਰੇ ਫੈਕਲਟੀ ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ 'ਤੇ ਵਧਾਈ ਦਿੱਤੀ | ਜਿਕਰਯੋਗ ਹੈ ਕਿ ਜੀ.ਟੀ.ਬੀ ਕਾਲਜ ਦਾਖਾ ਵਿਚ ਬੀ.ਏ. ਐੱਮ.ਏ. (ਪੰਜਾਬੀ), ਪੀ.ਜੀ.ਡੀ.ਸੀ.ਏ, ਬੀ.ਕਾਮ, ਐੱਮ.ਕਾਮ ਪੜਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਿਯਮਾਂ ਹੇਠ ਹੋ ਰਹੀ ਹੈ, ਪੰਜਾਹ ਸਾਲ ਤੋਂ ਵੱਧ ਪੁਰਾਣੀ ਇਸ ਵਿੱਦਿਅਕ ਸੰਸਥਾ ਨੂੰ ਉੱਪਰ ਲਿਜਾਣ ਵਿਚ ਸਮੇਂ-ਸਮੇਂ ਪਿੰਡ ਦਾਖਾ ਦੀਆਂ ਅਹਿਮ ਸ਼ਖ਼ਸੀਅਤਾ ਦਾ ਯੋਗਦਾਨ ਹੈ |