05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਿਸਾਨ ਕਣਕ ਦੀ ਨਿਰਵਿਘਨ ਖ਼ਰੀਦ ਲਈ ਅਤੇ ਕੀਮਤ ਕਟੌਤੀ ਖ਼ਿਲਾਫ਼ ਭਲਕੇ ਕਰਨਗੇ ਰੇਲਾਂ ਦਾ ਚੱਕਾ ਜਾਮ

Ad Position 21
No active advertisement
ਅਜੀਤ ਡੈਸਕ 16-04-2026
ਜਗਰਾਉਂ, 15 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ 'ਚ ਵਿਸ਼ਾਲ ਵਫ਼ਦ ਕਣਕ ਦੀ ਬੈਰੋਕ ਟੋਕ ਖ਼ਰੀਦ ਅਤੇ ਸੰਭਾਵਿਤ ਕੀਮਤ ਕਟੌਤੀ ਖ਼ਿਲਾਫ਼ ਸਥਾਨਕ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ ਨੂੰ ਮਿਲਿਆ | ਇਸ ਤੋਂ ਪਹਿਲਾਂ ਸਬ ਡਵੀਜ਼ਨ ਦਫ਼ਤਰ ਦੇ ਬਾਹਰ ਮੰਡੀਆਂ ਵਿਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿਸਾਨੀ ਨਾਲ ਕਿਸੇ ਵੀ ਤਰਾਂ ਦਾ ਧੱਕਾ ਨਾ ਕਰਨ ਦੀ ਚਿਤਾਵਨੀ ਦਿੱਤੀ | ਇਸ ਸਮੇਂ ਬੋਲਦਿਆਂ ਜ਼ਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਮੌਸਮ ਦੀ ਮਾਰ ਦੇ ਝੰਬੇ ਕਿਸਾਨਾਂ ਦੀ ਬਾਂਹ ਫੜਣ ਦੀ ਥਾਂ ਐੱਫ.ਸੀ.ਆਈ. ਵਲੋਂ ਮੰਡੀਆਂ ਤੋਂ ਕਣਕ ਦੇ ਭਰੇ ਜਾ ਰਹੇ ਨਮੂਨੇ ਦੱਸਦੇ ਹਨ ਕਿ ਕਣਕ ਦਾ ਦਾਣਾ ਕਾਲਾ ਅਤੇ ਸੁੰਗੜਿਆ ਕਰਾਰ ਦੇ ਕੇ ਕਣਕ ਦਾ ਖ਼ਰੀਦ ਰੇਟ ਘਟਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰੇ ਕਿਸਾਨਾਂ ਦਾ ਵਾਲ ਵਾਲ ਜਦੋਂ ਕਰਜਈ ਹੋ ਚੁੱਕਾ ਹੈ ਤਾਂ ਅਜਿਹਾ ਧੱਕਾ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨਾਂ ਦੱਸਿਆ ਕਿ 17 ਅਪ੍ਰੈਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ 'ਚ ਸਾਰੇ ਪੰਜਾਬ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ | ਇਸੇ ਲੜੀ ਵਿਚ ਜਗਰਾਓਾ ਰੇਲਵੇ ਸਟੇਸ਼ਨ 'ਤੇ ਉਸ ਦਿਨ ਇਲਾਕੇ ਭਰ ਦੇ ਕਿਸਾਨ 12 ਵਜੇ ਤੋਂ ਤਿੰਨ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨਗੇ | ਇਸ ਸਮੇਂ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਕਿਹਾ ਕਿ ਪੰਜਾਬ ਦੇ ਦੋਹਾਂ ਕਿਸਾਨ ਮੋਰਚਿਆਂ ਨਾਲ ਜੁੜੀਆਂ ਤਿੰਨ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਇਸ ਚੱਕਾ ਜਾਮ 'ਚ ਭਾਗ ਲੈਣਗੀਆਂ | ਇਸ ਸਬੰਧੀ ਵਫ਼ਦ ਸਕੱਤਰ ਮਾਰਕੀਟ ਕਮੇਟੀ ਨੂੰ ਵੀ ਮਿਲਿਆ ਅਤੇ ਕਿਸਾਨੀ ਨੂੰ ਲਾਮਬੰਦ ਕਰਨ ਲਈ ਨਵੀਂ ਦਾਣਾ ਮੰਡੀ 'ਚ ਜੱਥਾ ਮਾਰਚ ਕਰਦਿਆਂ ਰੈਲੀ ਵੀ ਕੀਤੀ ਗਈ | ਜਿਸ ਵਿਚ ਗੱਲਾ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਵੀ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਸੰਗਠਨ ਸਿਰਜਨ ਅਭਿਆਨ ਹੇਠ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਅਗਲੀ ਖ਼ਬਰ ਪਿਉ ਦੀ ਮੌਤ ਦੇਖ ਪੁੱਤਰ ਨੇ ਵੀ ਦਮ ਤੋੜਿਆ
Ad Position 24