ਵਿਸਾਖੀ ਮੌਕੇ 'ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ' ਵਲੋਂ ਦਸਤਾਰ ਮੁਕਾਬਲੇ ਕਰਵਾਏ
ਅਜੀਤ ਡੈਸਕ
16-04-2026
ਗੁਰੂਸਰ ਸੁਧਾਰ, 15 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਦੇਖ-ਰੇਖ ਹੇਠ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖ਼ੁਰਦ, ਮੀਤ ਪ੍ਰਧਾਨ ਸਰਬਜੀਤ ਸਿੰਘ ਮਲੇਸ਼ੀਆ, ਇੰਟਰਨੈਸ਼ਨਲ ਕੋਚ ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾ, ਦਸਤਾਰ ਕੋਚ ਜਸ਼ਨਦੀਪ ਸਿੰਘ ਤਾਜਪੁਰ, ਪ੍ਰਭਪਿੰਦਰ ਸਿੰਘ ਬਾਠਾਂ ਦੀ ਸਮੁੱਚੀ ਟੀਮ ਵਲੋਂ ਇਸ ਮੌਕੇ ਪ੍ਰਾਇਮਰੀ, ਮਿਡਲ ਤੇ ਸੀਨੀਅਰ ਵਰਗ ਦਾ ਸੱਤਵਾਂ ਸੁੰਦਰ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ ਤੇ ਜੇਤੂ ਬੱਚਿਆਂ ਤੋਂ ਇਲਾਵਾ ਹਿੱਸਾ ਲੈਣ ਵਾਲੇ ਹਰੇਕ ਬੱਚਿਆਂ ਨੂੰ ਮੈਡਲ, ਨਕਦ ਰਾਸ਼ੀ, ਸਨਮਾਨ ਚਿੰਨ੍ਹ ਤੇ ਸਰਟੀਫ਼ਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਸ਼ਬਦ ਗੁਰਬਾਣੀ ਜਦਕਿ ਇੰਟਰਨੈਸ਼ਨਲ ਢਾਡੀ ਜਥਾ ਹਾਕਮ ਸਿੰਘ ਚੀਮਾ ਤੇ ਸਾਥੀਆਂ ਨੇ ਪ੍ਰਸੰਗ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮੁੱਖ ਬੁਲਾਰੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਸਭਨਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖੀ ਦੇ ਉਭਾਰ ਲਈ ਹਰ ਪਰਿਵਾਰ ਆਪਣੇ ਘਰ ਤੋਂ ਇਸ ਦੀਆਂ ਨੀਂਹਾਂ ਮਜ਼ਬੂਤ ਕਰਨ ਦੀ ਪਹਿਲ ਕਰਨ ਤੇ ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕਰਨ | ਵਿਰਸਾ ਸੰਭਾਲ ਲਹਿਰ ਦੇ ਮਨਦੀਪ ਸਿੰਘ ਖ਼ੁਰਦ ਨੇ ਕਿਹਾ ਕਿ ਬੱਚਿਆਂ ਤੇ ਪੁੰਗਰ ਰਹੀ ਪੀੜ੍ਹੀ ਨੂੰ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਤੇ ਸ਼੍ਰੋਮਣੀ ਕਮੇਟੀ ਇਸ ਸਬੰਧੀ ਭੇਟਾ ਰਹਿਤ ਕਿਤਾਬਚੇ ਵੀ ਭੇਟ ਕਰਵਾ ਰਹੀ ਹੈ | ਮੈਨੇਜਰ ਅਮਰੀਕ ਸਿੰਘ ਦਿਓਲ ਦੀ ਅਗਵਾਈ ਹੇਠ ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਸਮੇਂ ਪ੍ਰਭਜੋਤ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਗੁਰਚੀਨ ਸਿੰਘ ਚਾਹਲ, ਮੈਨੇਜਰ ਅਮਰੀਕ ਸਿੰਘ ਦਿਓਲ, ਉੱਘੇ ਤੇ ਪ੍ਰਸਿੱਧ ਕਥਾਵਾਚਕ ਭਾਈ ਰਵਿੰਦਰਪਾਲ ਸਿੰਘ, ਹਜ਼ੂਰੀ ਰਾਗੀ ਰੁਪਿੰਦਰ ਸਿੰਘ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਚੇਅਰਮੈਨ ਮਿਹਰ ਸਿੰਘ ਧਾਲੀਵਾਲ, ਗੁਰਦੁਆਰਾ ਇੰਸਪੈਕਟਰ ਜਸਪਾਲ ਸਿੰਘ, ਸੁਖਜੰਤ ਸਿੰਘ ਗਿੱਲ, ਗੈਰੀ ਸਹੌਲੀ, ਨੰਬਰਦਾਰ ਤਲਵਿੰਦਰ ਸਿੰਘ, ਹਰਵਿੰਦਰ ਸਿੰਘ, ਅਰਜਨ ਸਿੰਘ, ਅੰਮਿ੍ਤਪਾਲ ਸਿੰਘ (ਤਿੰਨੇ ਸ਼੍ਰੋਮਣੀ ਕਮੇਟੀ ਪ੍ਰਚਾਰਕ) ਆਦਿ ਸਮੇਤ ਹੋਰ ਪਤਵੰਤੇ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |